ਮਹਾਤਮਾ ਗਾਂਧੀ ਦੇ ਸਿਧਾਂਤਾਂ ਦਾ ਪ੍ਰਚਾਰ-ਪ੍ਰਸਾਰ ਕਰੇਗਾ ਅਮਰੀਕਾ
Friday, Jul 31, 2020 - 07:49 AM (IST)
ਵਾਸ਼ਿੰਗਟਨ, (ਭਾਸ਼ਾ)-ਅਮਰੀਕਾ ਬਾਪੂ ਦੇ ਸਿਧਾਂਤਾਂ ਦਾ ਪ੍ਰਚਾਰ ਅਤੇ ਪ੍ਰਸਾਰ ਕਰੇਗਾ। ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਮਹਾਨ ਅਸ਼ਵੇਤ ਨੇਤਾ ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਵਿਰਾਸਤ ਦੇ ਪ੍ਰਚਾਰ ਨਾਲ ਜੁੜੇ ਬਿੱਲ ਨੂੰ ਅਮਰੀਕੀ ਕਾਂਗਰਸ ਦੀ ਇਕ ਮੁੱਖ ਸਮਿਤੀ ਨੇ ਪਾਸ ਕਰ ਦਿੱਤਾ ਹੈ। ਇਹ ਬਿੱਲ ਨਾਗਰਿਕ ਅਧਿਕਾਰਾਂ ਦੇ ਮਸ਼ਹੂਰ ਪੈਰੋਕਾਰ ਜਾਨ ਲੇਵਿਸ ਨੇ ਲਿਖਿਆ ਸੀ, ਜਿਨ੍ਹਾਂ ਦਾ ਇਸੇ ਸਾਲ 17 ਜੁਲਾਈ ਨੂੰ 80 ਸਾਲ ਦੀ ਉਮਰ ’ਚ ਦਿਹਾਂਤ ਹੋ ਚੁੱਕਾ ਹੈ।
ਬਿੱਲ ’ਚ ਬਾਪੂ ਅਤੇ ਮਾਰਟਿਨ ਲੂਧਰ ਕਿੰਗ ਜੂਨੀਅਰ ਦੇ ਕੰਮਾਂ ਤੇ ਵਿਰਾਸਤਾਂ ਦੇ ਅਧਿਐਨ ਲਈ ਅਮਰੀਕਾ ਅਤੇ ਭਾਰਤ ਵਿਚਾਲੇ ਵਿਦਿਅਕ ਆਦਾਨ-ਪ੍ਰਧਾਨ ਦੀ ਪਹਿਲ ਕੀਤੀ ਗਈ ਹੈ।