ਮਹੰਤ ਸ਼੍ਰੀ ਮਹਾਤਮਾ ਮੁਨੀ ਜੀ ਪ੍ਰਚਾਰ ਲਈ 2 ਸਤੰਬਰ ਨੂੰ ਪਹੁੰਚਣਗੇ ਇਟਲੀ

Thursday, Aug 31, 2023 - 12:39 PM (IST)

ਮਹੰਤ ਸ਼੍ਰੀ ਮਹਾਤਮਾ ਮੁਨੀ ਜੀ ਪ੍ਰਚਾਰ ਲਈ 2 ਸਤੰਬਰ ਨੂੰ ਪਹੁੰਚਣਗੇ ਇਟਲੀ

ਮਿਲਾਨ/ਇਟਲੀ (ਸਾਬੀ ਚੀਨੀਆ)- ਮਹੰਤ ਸ਼੍ਰੀ ਮਹਾਤਮਾ ਮੁਨੀ ਜੀ (ਉਦਾਸੀਨ ਸੰਪਰਦਾਇ ਡੇਰਾ ਬਾਬਾ ਚਰਨ ਦਾਸ ਜੀ ਖੇੜਾ ਬੇਟ ਸੁਰਖਪੁਰ,ਕਪੂਰਥਲੇ ਵਾਲੇ) 2 ਸਤੰਬਰ ਤੋਂ ਪ੍ਰਚਾਰ ਲਈ ਇਟਲੀ ਪਹੁੰਚਣਗੇ ਅਤੇ 3 ਸਤੰਬਰ ਨੂੰ ਵਿਚੈਂਸਾ ਜ਼ਿਲ੍ਹੇ ਵਿਚ ਸਥਿੱਤ ਗੁਰਦੁਆਰਾ ਸਾਹਿਬ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸੇਵਾ ਸੁਸਾਇਟੀ ਲੋਨੀਗੋ ਵਿਖੇ ਸਮਾਗਮ ਵਿੱਚ ਸ਼ਿਰਕਤ ਕਰਨਗੇ ਅਤੇ ਵਡਮੁੱਲੀਆਂ ਵਿਚਾਰਾਂ ਦੀ ਸਾਂਝ ਪਾਉਣਗੇ।

ਇਹ ਸਮਾਗਮ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਨਥਮਲਪੁਰ ਵਾਲਿਆਂ ਦੀ ਸਾਲਾਨਾ ਬਰਸੀ ਦੇ ਸਬੰਧ ਵਿੱਚ ਕਰਵਾਇਆ ਜਾ ਰਿਹਾ ਹੈ। ਸਮੂਹ ਸੰਗਤ ਨੂੰ ਇਸ ਮਹਾਨ ਸਮਾਗਮ ਵਿੱਚ ਪਹੁੰਚਣ ਦੀ ਨਿਮਰਤਾ ਸਾਹਿਤ ਅਪੀਲ ਕੀਤੀ ਜਾਂਦੀ ਹੈ।


author

cherry

Content Editor

Related News