ਅਮਰੀਕਾ ਦੇ ਨੇਵਾਦਾ 'ਚ ਆਇਆ 5.5 ਤੀਬਰਤਾ ਦਾ ਭੂਚਾਲ
Friday, Nov 13, 2020 - 09:08 PM (IST)

ਮਿਨਾ (ਨੇਵਾਦਾ) (ਭਾਸ਼ਾ)- ਅਮਰੀਕਾ ਦੇ ਨੇਵਾਦਾ ਸ਼ਹਿਰ ਵਿਚ ਸ਼ੁੱਕਰਵਾਰ ਤੜਕੇ ਭੂਚਾਲ ਦੇ ਝਟਕੇ ਆਏ। ਇਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.5 ਸੀ। ਝਟਕੇ ਨਾਲ ਲੱਗਦੇ ਕਈ ਸ਼ਹਿਰਾਂ ਵਿਚ ਵੀ ਮਹਿਸੂਸ ਕੀਤੇ ਗਏ। ਕਿਸੇ ਤਰ੍ਹਾਂ ਦੇ ਜਾਨੀ ਤੇ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ। ਦੇਸ਼ ਦੇ ਭੂ-ਗਰਭ ਸਰਵੇਖਣ ਵਿਭਾਗ ਮੁਤਾਬਕ ਭੂਚਾਲ ਸ਼ੁੱਕਰਵਾਰ ਤੜਕੇ 1 ਵੱਜ ਕੇ 13 ਮਿੰਟ 'ਤੇ ਆਇਆ। ਇਸ ਦਾ ਕੇਂਦਰ ਮਿਨਾ ਤੋਂ ਲੱਗਭਗ 34 ਕਿਲੋਮੀਟਰ ਦੂਰ ਦੱਖਣ-ਪੂਰਬ ਵਿਚ ਜ਼ਮੀਨ ਵਿਚ 6 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਪੱਛਮੀ ਨੇਵਾਦਾ ਅਤੇ ਕੈਲੀਫੋਰਨੀਆ ਦੇ ਸਿਏਰਾ ਪਹਾੜੀ ਖੇਤਰ ਦੇ ਨਿਵਾਸੀਆਂ ਨੇ ਵੀ ਭੂਚਾਲ ਦੇ ਝਟਕੇ ਮਹਿਸੂਸ ਹੋਣ ਦੀ ਗੱਲ ਕਹੀ। ਇਸ 'ਚ ਕਿਸੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।