ਦੱਖਣੀ ਆਸਟ੍ਰੇਲੀਆ 'ਚ ਭੂਚਾਲ ਦੇ ਝਟਕੇ, 4.8 ਰਹੀ ਤੀਬਰਤਾ
03/23/2023 3:39:05 PM

ਸਿਡਨੀ (ਬਿਊਰੋ): ਦੱਖਣੀ ਆਸਟ੍ਰੇਲੀਆ ਦੇ ਕੁਝ ਹਿੱਸਿਆਂ ਵਿਚ ਅੱਜ ਮਤਲਬ ਵੀਰਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੌਂ ਸਾਲਾਂ ਵਿੱਚ ਆਏ ਸਭ ਤੋਂ ਵੱਡੇ ਭੂਚਾਲ ਨੇ ਰਾਜ ਦੇ ਕਈ ਹਿੱਸਿਆਂ ਨੂੰ ਹਿਲਾ ਦਿੱਤਾ।ਜਿਓਸਾਇੰਸ ਆਸਟ੍ਰੇਲੀਆ ਦੇ ਅਨੁਸਾਰ ਫਲਿੰਡਰਜ਼ ਖੇਤਰ ਵਿੱਚ ਸਵੇਰੇ 9:53 ਵਜੇ 4.8 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆਈ ਪੁਲਸ ਨੇ ਨਸ਼ੀਲਾ ਪਦਾਰਥ ਕੀਤਾ ਜ਼ਬਤ, ਪੰਜ ਵਿਅਕਤੀ ਗ੍ਰਿਫ਼ਤਾਰ (ਤਸਵੀਰਾਂ)
ਰਾਜ ਵਿੱਚ ਪਿਛਲੀ ਵਾਰ ਇਸ ਪੈਮਾਨੇ ਦਾ ਭੂਚਾਲ 29 ਅਪ੍ਰੈਲ, 2014 ਨੂੰ ਯੂੰਟਾ ਖੇਤਰ ਵਿੱਚ 4.7 ਦੀ ਤੀਬਰਤਾ ਨਾਲ ਦਰਜ ਕੀਤਾ ਗਿਆ ਸੀ। ਇਸ ਸਬੰਧੀ ਹੋਰ ਵੇਰਵੇ ਸਾਹਮਣੇ ਆਉਣੇ ਬਾਕੀ ਹਨ। ਫਿਲਹਾਲ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।