ਮਦਰਸੇ ਦਾ ਅਧਿਆਪਕ ਵਿਦਿਆਰਥੀਆਂ ਨਾਲ ਬਦਫੈਲੀ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ

Monday, Apr 08, 2024 - 11:02 AM (IST)

ਮਦਰਸੇ ਦਾ ਅਧਿਆਪਕ ਵਿਦਿਆਰਥੀਆਂ ਨਾਲ ਬਦਫੈਲੀ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ

ਗੁਰਦਾਸਪੁਰ (ਵਿਨੋਦ) : ਪਾਕਿਸਤਾਨ ਦੇ ਜੇਹਲਮ ਜ਼ਿਲ੍ਹੇ ਦੇ ਦੀਨਾ ਥਾਣੇ ਦੀ ਹਦੂਦ ਅੰਦਰ ਪੈਂਦੇ ਇਕ ਮਦਰੱਸੇ ਦੇ ਇਕ ਅਧਿਆਪਕ ਨੂੰ ਤਿੰਨ ਨਾਬਾਲਿਗ ਵਿਦਿਆਰਥੀਆਂ ਨਾਲ ਬਦਫੈਲੀ ਕਰਨ ਅਤੇ ਸੱਤ ਹੋਰਾਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਤਿਹਰੇ ਕਤਲ ਕਾਂਡ:  ਤਿੰਨਾਂ ਜੀਆਂ ਦੇ ਇਕੱਠੇ ਬਲੇ ਸਿਵੇ, ਭੁੱਬਾਂ ਮਾਰ- ਮਾਰ ਰੋਇਆ ਸਾਰਾ ਪਿੰਡ (ਵੀਡੀਓ)

ਸਰਹੱਦ ਪਾਰ ਸੂਤਰਾਂ ਮੁਤਾਬਕ ਸ਼ਨੀਵਾਰ ਨੂੰ ਇਕ ਪੀੜਤ ਦੇ ਪਿਤਾ ਮੁਹੰਮਦ ਸ਼ਹਿਜ਼ਾਦ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਬੇਟਾ ਅਬਦੁਲ ਰਹਿਮਾਨ (14) ਜਾਮੀਆ ਦਾਰੁਲ ਕੁਰਾਨ ਦਾ ਵਿਦਿਆਰਥੀ ਸੀ ਅਤੇ ਕੁਰਾਨ ਨੂੰ ਯਾਦ ਕਰ ਰਿਹਾ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਬੀਤੀ ਐਤਵਾਰ ਸ਼ਾਮ ਨੂੰ ਮਦਰੱਸੇ ਦੇ ਇਕ ਕਮਰੇ ’ਚ ਅਧਿਆਪਕ ਨੇ ਉਸ ਦੇ ਬੇਟੇ ਦਾ ਜਿਣਸੀ ਸੋਸ਼ਣ ਕੀਤਾ। ਐੱਫ. ਆਈ. ਆਰ. ਮੁਤਾਬਕ ਦੋਸ਼ ਹੈ ਕਿ ਅਧਿਆਪਕ ਨੇ ਦੋ ਹੋਰ ਵਿਦਿਆਰਥੀਆਂ ਨਾਲ ਵੀ ਕਈ ਵਾਰ ਕੁੱਟਮਾਰ ਕਰ ਕੇ ਸਰੀਰਕ ਸੋਸ਼ਣ ਕੀਤਾ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਦੀਨਾ ਪੁਲਸ ਨੇ ਸ਼ਨੀਵਾਰ ਰਾਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਇਲਾਵਾ ਉਸ ਦੇ ਖਿਲਾਫ ਪਾਕਿਸਤਾਨ ਪੀਨਲ ਕੋਡ ਦੀ ਧਾਰਾ 376 ਅਤੇ 377-ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ-  ਮੁੰਡੇ ਦੀ ਕੋਰਟ ਮੈਰਿਜ ਕਰਵਾਉਣ 'ਤੇ ਮਾਂ ਨੂੰ ਕੀਤਾ ਨਿਰਵਸਤਰ, ਵੀਡੀਓ ਬਣਾ ਕੀਤੀ ਵਾਇਰਲ

ਜ਼ਿਲ੍ਹਾ ਪੁਲਸ ਅਧਿਕਾਰੀ (ਡੀ. ਪੀ. ਓ.) ਜੇਹਲਮ ਨਾਸਿਰ ਮਹਿਮੂਦ ਬਾਜਵਾ ਨੇ ਪੁਸ਼ਟੀ ਕੀਤੀ ਕਿ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਸੀਨੀਅਰ ਪੁਲਸ ਅਧਿਕਾਰੀਆਂ ਦੀ ਟੀਮ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੰਪਰਕ ਕਰਨ ’ਤੇ ਖੇਤਰੀ ਪੁਲਸ ਅਧਿਕਾਰੀ (ਆਰ. ਪੀ. ਓ.) ਰਾਵਲਪਿੰਡੀ ਬਾਬਰ ਸਰਫਰਾਜ਼ ਅਲਪਾ ਨੇ ਕਿਹਾ ਕਿ ਪੀੜਤਾਂ ਦਾ ਮੈਡੀਕਲ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ- ਤਰਨਤਾਰਨ 'ਚ ਔਰਤ ਨੂੰ ਨਿਰਵਸਤਰ ਕਰ ਘਮਾਉਣ ਦੇ ਮਾਮਲੇ 'ਚ ਮਹਿਲਾ ਕਮਿਸ਼ਨ ਦੀ ਵੱਡੀ ਕਾਰਵਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News