ਪਾਕਿ 'ਚ ਮਦਰਸੇ ਦੇ ਅਧਿਆਪਕ ਨੇ 10 ਮੁੰਡਿਆਂ ਨਾਲ ਕੀਤੀ ਬਦਫੈਲੀ, ਦਿੱਤੀ ਜਾਨੋਂ ਮਾਰਨ ਦੀ ਧਮਕੀ

Thursday, Aug 04, 2022 - 01:27 PM (IST)

ਪਾਕਿ 'ਚ ਮਦਰਸੇ ਦੇ ਅਧਿਆਪਕ ਨੇ 10 ਮੁੰਡਿਆਂ ਨਾਲ ਕੀਤੀ ਬਦਫੈਲੀ, ਦਿੱਤੀ ਜਾਨੋਂ ਮਾਰਨ ਦੀ ਧਮਕੀ

ਲਾਹੌਰ (ਏਜੰਸੀ)- ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਘੱਟੋ-ਘੱਟ 10 ਨਾਬਾਲਗ ਵਿਦਿਆਰਥੀਆਂ ਨਾਲ ਬਦਫੈਲੀ ਕਰਨ ਦੇ ਦੋਸ਼ ਵਿਚ ਬੁੱਧਵਾਰ ਨੂੰ ਮਦਰਸੇ ਦੇ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸਬੰਧਤ ਪੁਲਸ ਅਧਿਕਾਰੀ ਅਖਤਰ ਫਾਰੂਕ ਨੇ ਬੁੱਧਵਾਰ ਨੂੰ ਕਿਹਾ ਕਿ ਲਾਹੌਰ ਤੋਂ ਲੱਗਭਗ 500 ਕਿਲੋਮੀਟਰ ਦੂਰ ਸਾਦਿਕਾਬਾਦ ਰਹੀਮ ਯਾਰ ਖਾਨ ਦੇ 'ਭੁੱਟਾ ਵਹਾਂ' ਇਲਾਕੇ ਵਿਚ ਦੋਸ਼ੀ ਕਾਰੀ ਬਸ਼ੀਨ ਨੇ ਬੀਤੇ 2 ਮਹੀਨਿਆਂ ਦੌਰਾਨ ਮੁੰਡਿਆਂ ਨਾਲ ਬਦਫੈਲੀ ਕਰਨ ਦੀ ਗੱਲ ਮੰਨੀ ਹੈ। ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਅਚਾਨਕ ਆਸਮਾਨੋਂ ਡਿੱਗੇ ਟੈਨਿਸ ਬਾਲ ਜਿੰਨੇ ਵੱਡੇ ਗੜੇ, ਵਾਹਨ ਸਵਾਰਾਂ ਦੀ ਜਾਨ 'ਤੇ ਬਣੀ (ਵੀਡੀਓ)

ਮਦਰਸੇ ਦੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਐੱਫ.ਆਈ.ਆਰ. ਦਰਜ ਕਰਾਉਣ ਦੇ ਬਾਅਦ ਪੁਲਸ ਨੇ ਅਧਿਆਪਕ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਫ.ਆਈ.ਆਰ. ਵਿਚ ਦੋਸ਼ ਲਗਾਇਆ ਗਿਆ ਹੈ ਕਿ ਬਸ਼ੀਰ ਉਨ੍ਹਾਂ ਦੇ ਬੱਚਿਆਂ ਨੂੰ ਜ਼ਬਰਦਸਤੀ ਮਦਰਸੇ ਵਿਚ ਆਪਣੇ ਕਮਰੇ ਵਿਚ ਲੈ ਗਿਆ ਅਤੇ ਉਨ੍ਹਾਂ ਨਾਲ ਬਦਫੈਲੀ ਕੀਤੀ। ਪੁਲਸ ਨੇ ਮੈਡੀਕਲ ਜਾਂਚ ਲਈ 4 ਪੀੜਤਾਂ ਨੂੰ ਇਕ ਹਸਪਤਾਲ ਭੇਜਿਆ ਹੈ। ਫਾਰੂਕ ਨੇ ਕਿਹਾ, 'ਅਸੀਂ ਹੋਰ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਉਨ੍ਹਾਂ ਦਾ ਵੀ ਜਿਨਸੀ ਸੋਸ਼ਣ ਕੀਤਾ ਗਿਆ ਹੈ ਤਾਂ ਉਹ ਪੁਲਸ ਨੂੰ ਦੱਸਣ।'

ਇਹ ਵੀ ਪੜ੍ਹੋ: ਦੁਨੀਆ ’ਚ ਸਿਰਫ਼ 43 ਲੋਕਾਂ ਦੇ ਸਰੀਰ ’ਚ ਮੌਜੂਦ ਹੈ 'ਗੋਲਡਨ ਬਲੱਡ' ਗਰੁੱਪ, ਜਾਣੋ ਕੀ ਹੈ ਇਸਦੀ ਖ਼ਾਸੀਅਤ

ਪੁਲਸ ਦੇ ਇਕ ਅਧਿਕਾਰੀ ਮੁਤਾਬਕ ਪੀੜਤਾਂ ਨੇ ਆਪਣੇ ਬਿਆਨ ਵਿਚ ਕਿਹਾ ਕਿ ਦੋਸ਼ੀ ਨੇ ਬਦਫੈਲੀ ਕਰਨ ਦੇ ਬਾਅਦ ਕਿਹਾ ਕਿ ਜੇਕਰ ਉਨ੍ਹਾਂ ਨੇ ਇਸ ਬਾਰੇ ਵਿਚ ਕਿਸੇ ਨੂੰ ਕੁੱਝ ਦੱਸਿਆ ਤਾਂ ਉਹ ਉਨ੍ਹਾਂ ਨੂੰ ਜਾਨੋਂ ਮਾਰ ਦੇਵੇਗਾ। ਅਧਿਕਾਰੀ ਨੇ ਕਿਹਾ ਕਿ ਦੋਸ਼ੀ ਤੋਂ ਪੁੱਛਗਿੱਛ ਜਾਰੀ ਹੈ ਅਤੇ ਪੀੜਤਾਂ ਦੀ ਸੰਖਿਆ 10 ਤੋਂ ਜ਼ਿਆਦਾ ਹੋ ਸਕਦੀ ਹੈ। ਅੱਗੇ ਦੀ ਜਾਂਚ ਲਈ ਬਸ਼ੀਰ ਨੂੰ 4 ਦਿਨ ਦੀ ਪੁਲਸ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: 'ਹਲਕ' ਵਾਂਗ ਦਿਸਣ ਲਈ ਰੋਜ਼ਾਨਾ ਕਰਦਾ ਸੀ ਅਜਿਹਾ ਕੰਮ ਕਿ ਮੌਤ ਦੇ ਮੂੰਹ ਜਾ ਪਿਆ ਬਾਡੀਬਿਲਡਰ


author

cherry

Content Editor

Related News