ਰਾਸ਼ਟਰਪਤੀ ਚੋਣ ਦੇ ਪਹਿਲੇ ਪੜਾਅ ''ਚ ਜਿੱਤੇ ਮੈਕਰੋਂ
Monday, Apr 11, 2022 - 10:49 AM (IST)
ਪੈਰਿਸ (ਵਾਰਤਾ): ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਐਤਵਾਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਪੜਾਅ ਵਿਚ ਜਿੱਤ ਹਾਸਲ ਕਰ ਲਈ ਹੈ। ਬੀਬੀਸੀ ਨੇ ਸੋਮਵਾਰ ਨੂੰ ਇਹ ਰਿਪੋਰਟ ਦਿੱਤੀ।ਗੌਰਤਲਬ ਹੈ ਕਿ ਮੈਕਰੋਂ ਦੂਜੀ ਵਾਰ ਰਾਸ਼ਟਰਪਤੀ ਅਹੁਦੇ ਲਈ ਸੱਜੇ ਪੱਖੀ ਵਿਰੋਧੀ ਮਰੀਨ ਲੇ ਪੇਨ ਦਾ ਸਾਹਮਣਾ ਕਰ ਰਹੇ ਹਨ। ਮੈਕਰੋਂ ਨੇ ਪਹਿਲਾ ਦੌਰ ਜਿੱਤ ਲਿਆ ਹੈ। ਇਸ ਦੇ ਨਾਲ ਹੀ ਓਪੀਨੀਅਨ ਪੋਲ ਦਾ ਮੰਨਣਾ ਹੈ ਕਿ ਇਹ ਮੁਕਾਬਲਾ ਕਾਫੀ ਕਰੀਬੀ ਹੋ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਚੀਨ ਨੇ ਰੂਸ ਦੇ ਦੋਸਤ ਸਰਬੀਆ ਨੂੰ ਭੇਜੀ HQ-22 ਮਿਜ਼ਾਈਲ, ਜਾਣੋ ਕਿੰਨੀ ਖ਼ਤਰਨਾਕ
ਪਹਿਲੇ ਪੜਾਅ ਵਿਚ 96 ਫੀਸਦੀ ਵੋਟਾਂ ਦੀ ਗਿਣਤੀ ਵਿਚ ਇਮੈਨੁਅਲ ਮੈਕਰੋਂ ਨੂੰ 27.42 ਫੀਸਦੀ, ਮਰੀਨ ਲੇ ਪੇਨ ਨੂੰ 24.03 ਫੀਸਦੀ ਅਤੇ ਮਿਸਟਰ ਜੀਨ-ਲੂਕ ਮੇਲੇਨਚੋਨ ਨੂੰ 21.57 ਫੀਸਦੀ ਵੋਟਾਂ ਮਿਲੀਆਂ। ਅਨੁਭਵੀ ਖੱਬੇਪੱਖੀ ਉਮੀਦਵਾਰ ਜੀਨ-ਲੂਕ ਮੇਲੇਨਚੋਨ ਪੰਜ ਸਾਲ ਪਹਿਲਾਂ ਦੀਆਂ ਚੋਣਾਂ ਨਾਲੋਂ ਬਿਹਤਰ ਨਿਕਲਿਆ ਅਤੇ ਕਿੰਗਮੇਕਰ ਵਜੋਂ ਉਭਰਿਆ ਹੈ। ਇਸ ਵਾਰ 12 ਉਮੀਦਵਾਰ ਮੈਦਾਨ ਵਿੱਚ ਸਨ ਪਰ ਤਿੰਨ ਨੂੰ 10 ਫੀਸਦੀ ਤੋਂ ਵੱਧ ਵੋਟਾਂ ਮਿਲੀਆਂ।