ਮਰਨ ਤੋਂ ਬਾਅਦ ‘ਦੁਬਾਰਾ ਜ਼ਿੰਦਾ’ ਹੋਈ ਔਰਤ! ਦੱਸਿਆ ਮੌਤ ਤੋਂ ਬਾਅਦ ਕੀ-ਕੀ ਵੇਖਿਆ... (ਵੀਡੀਓ)
Thursday, Feb 02, 2023 - 10:28 AM (IST)
ਲੰਡਨ (ਇੰਟ.)- ਮੌਤ ਤੋਂ ਬਾਅਦ ਇਨਸਾਨ ਦੀ ਆਤਮਾ ਕਿਥੇ ਜਾਂਦੀ ਹੈ? ਇਸ ਦੁਨੀਆ ਤੋਂ ਜਾਣ ਮਗਰੋਂ ਕੀ ਹੁੰਦਾ ਹੈ? ਇਹ ਇਸ ਤਰ੍ਹਾਂ ਦੇ ਕਈ ਸਵਾਲ ਹਨ ਜੋ ਸਾਰਿਆਂ ਦੇ ਮਨਾਂ ਵਿਚ ਉਠਦੇ ਹਨ। ਕਈ ਲੋਕ ਤਾਂ ਅਜਿਹੇ ਹੀ ਹਨ, ਜਿਨ੍ਹਾਂ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਉਹ ਮਰ ਕੇ ਵੀ ਜਿੰਦਾ ਹੋ ਗਏ। ਹਾਲ ਹੀ ਵਿਚ ਇਕ ਔਰਤ ਨੇ ਵੀ ਅਜਿਹਾ ਹੀ ਦਾਅਵਾ ਕੀਤਾ ਹੈ। ਔਰਤ ਦਾ ਦਾਅਵਾ ਹੈ ਕਿ ਉਹ ਮਰਨ ਤੋਂ ਬਾਅਦ ਫਿਰ ਤੋਂ ਜਿੰਦਾ ਹੋ ਗਈ ਅਤੇ ਉਸ ਨੇ 5 ਸਾਲ ਸਵਰਗ ਵਿਚ ਬਿਤਾਏ ਹਨ।
ਇਹ ਵੀ ਪੜ੍ਹੋ: ਕੈਲਾਸ਼ ਖੇਰ 'ਤੇ ਹੋਏ ਹਮਲੇ ਦਾ ਮਾਮਲਾ, ਤਰੁਣ ਚੁੱਘ ਨੇ ਗਾਇਕ ਨਾਲ ਮੁਲਾਕਾਤ ਕਰ ਦਿੱਤੀ ਹੈਲਥ ਅਪਡੇਟ
ਡਾਕਟਰ ਲਿੰਡਾ ਕ੍ਰੈਮਰ ਨਾਂ ਦੀ ਇਕ ਔਰਤ ਨੇ ਇਹ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਰਿਪੋਰਟ ਮੁਤਾਬਕ, ਇਹ 6 ਮਈ 2001 ਦੀ ਘਟਨਾ ਹੈ। ਉਦੋਂ ਕ੍ਰੈਮਰ ਸਵੇਰ ਦੇ ਸਮੇਂ ਬਾਥਰੂਮ ਜਾ ਰਹੀ ਸੀ ਕਿ ਅਚਾਨਕ ਉਸਦੀ ਮੌਤ ਹੋ ਗਈ। ਉਸਦੇ ਮੁਤਾਬਕ ਮਰਨ ਤੋਂ ਬਾਅਦ ਉਹ ਹਵਾ ਵਿਚ ਸੀ ਅਤੇ ਉਸਨੇ ਦੇਖਿਆ ਕਿ ਡਾਕਟਰ ਉਸਦੇ ਸਰੀਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਸਦੀ ਆਤਮਾ ਸਵਰਗ ’ਚ ਗਈ। ਦੁਬਾਰਾ ਸਾਹ ਆਉਣ ਤੋਂ ਬਾਅਦ ਕ੍ਰੈਮਰ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ। ਉਸਨੇ ਕਿਹਾ ਕਿ ਉਹ ਜਿੰਨੀ ਦੇਰ ਸਵਰਗ ਵਿਚ ਰਹੀ, ਉਹ ਸਮਾਂ ਉਸਨੂੰ 5 ਸਾਲ ਜਿੰਨਾ ਲੰਬਾ ਲੱਗਾ। ਉਸਨੇ ਦਾਅਵਾ ਕੀਤਾ ਕਿ ਮੌਤ ਦੇ 14 ਮਿੰਟ ਤੋਂ ਬਾਅਦ ਉਸਨੇ ਫੁੱਲਾਂ ਦੇ ਮੈਦਾਨ, ਮਾਉਂਟ ਐਵਰੈਸਟ ਤੋਂ 30 ਹਜ਼ਾਰ ਗੁਣਾ ਉੱਚੇ ਪਹਾੜ, ਅਸਮਾਨ ਚੁੰਮਦੀਆਂ ਇਮਾਰਤਾਂ, ਝੀਲਾਂ ਅਤੇ ਹੋਰ ਕੁਦਰਤੀ ਨਜ਼ਾਰੇ ਦੇਖੇ। ਕ੍ਰੈਮਰ ਮੁਤਾਬਕ ਉਥੇ ਕੁਝ ਲੋਕ ਵੀ ਸਨ ਜਿਨ੍ਹਾਂ ਨਾਲ ਉਸਨੇ ਗੱਲਾਂ ਵੀ ਕੀਤੀਆਂ।
ਇਹ ਵੀ ਪੜ੍ਹੋ: ਇੰਸਟਾਗ੍ਰਾਮ ਬਲੌਗਰ ਜੋੜੇ ਨੂੰ ਡਾਂਸ ਕਰਨਾ ਪਿਆ ਮਹਿੰਗਾ, ਅਦਾਲਤ ਨੇ 10 ਸਾਲ ਲਈ ਭੇਜਿਆ ਜੇਲ੍ਹ (ਵੀਡੀਓ)
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।