ਬੇਲਾਰੂਸ ਦੇ ਸਾਰੇ ਜ਼ਿਲ੍ਹਿਆਂ ਵਿਚ ਲੂਕਾਸ਼ੇਂਕੋ ਦੀ ਜਿੱਤ : ਚੋਣ ਵਿਭਾਗ

Monday, Aug 10, 2020 - 12:49 PM (IST)

ਬੇਲਾਰੂਸ ਦੇ ਸਾਰੇ ਜ਼ਿਲ੍ਹਿਆਂ ਵਿਚ ਲੂਕਾਸ਼ੇਂਕੋ ਦੀ ਜਿੱਤ : ਚੋਣ ਵਿਭਾਗ

ਮਿੰਸਕ- ਬੇਲਾਰੂਸ ਵਿਚ ਰਾਸ਼ਟਰਪਤੀ ਅਲੈਗਜ਼ੈਂਡਰ ਲੂਕਾਸ਼ੇਂਕੋ ਨੇ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿਚ ਜਿੱਤ ਹਾਸਲ ਕਰ ਲਈ ਹੈ। ਇਹ ਜਾਣਕਾਰੀ ਕੇਂਦਰੀ ਚੋਣ ਵਿਭਾਗ ਦੀ ਮੁਖੀ ਲੀਡੀਆ ਐਰਮੋਸ਼ੀਨਾ ਨੇ ਐਤਵਾਰ ਨੂੰ ਦਿੱਤੀ। 
ਦੱਸਿਆ ਜਾ ਰਿਹ ਹੈ ਕਿ ਕਈ ਸ਼ਹਿਰਾਂ ਅਤੇ ਜ਼ਿਲ੍ਹਿਆਂ ਨੇ ਵੋਟਾਂ ਦੀ ਗਿਣਤੀ ਦਾ ਡਾਟਾ ਮੁਹੱਈਆ ਕਰਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮਿੰਸਕ ਦੇ ਲੈਨਿੰਸਕੀ ਜ਼ਿਲ੍ਹੇ ਵਿਚ 64 ਫੀਸਦੀ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਵਿਚ 67 ਫੀਸਦੀ ਲੋਕਾਂ ਨੇ ਲੂਕਾਸ਼ੇਂਕੋ ਦੇ ਪੱਖ ਵਿਚ ਵੋਟਾਂ ਪਾਈਆਂ, ਜਦ ਕਿ ਉਨ੍ਹਾਂ ਦੀ ਵਿਰੋਧੀ ਉਮੀਦਵਾਰ ਤਿਖਾਨੋਵਸਕਾਇਆ ਨੂੰ ਸਿਰਫ 3.8 ਫੀਸਦੀ ਵੋਟਾਂ ਮਿਲੀਆਂ। ਉਨ੍ਹਾਂ ਦੱਸਿਆ ਗੋਮੇਲ ਖੇਤਰ ਦੇ ਚਾਰ ਜ਼ਿਲ੍ਹਿਆਂ ਵਿਚ ਲੂਕਾਸ਼ੇਂਕੋ ਨੂੰ 90 ਫੀਸਦੀ ਅਤੇ ਉਨ੍ਹਾਂ ਦੇ ਵਿਰੋਧ ਨੂੰ 3.2 ਫੀਸਦੀ ਵੋਟਾਂ ਮਿਲੀਆਂ ਹਨ। ਉੱਥੇ ਹੋਰ ਜ਼ਿਲ੍ਹਿਆਂ ਵਿਚ ਲੂਕਾਸ਼ੇਂਕੋ ਨੂੰ 90 ਫੀਸਦੀ ਅਤੇ ਤਿਖਾਨੋਵਸਕਾਇਆ ਨੂੰ ਲਗਭਗ ਚਾਰ ਫੀਸਦੀ ਵੋਟਾਂ ਮਿਲੀਆਂ। 


author

Lalita Mam

Content Editor

Related News