ਤਨਖ਼ਾਹ ਵਾਧੇ ਨੂੰ ਲੈ ਕੇ ਬੁੱਧਵਾਰ ਤੋਂ 2 ਦਿਨਾਂ ਲਈ ਹੜਤਾਲ ਕਰਨਗੇ ਲੁਫਥਾਂਸਾ ਦੇ ਪਾਇਲਟ

Tuesday, Sep 06, 2022 - 03:45 PM (IST)

ਤਨਖ਼ਾਹ ਵਾਧੇ ਨੂੰ ਲੈ ਕੇ ਬੁੱਧਵਾਰ ਤੋਂ 2 ਦਿਨਾਂ ਲਈ ਹੜਤਾਲ ਕਰਨਗੇ ਲੁਫਥਾਂਸਾ ਦੇ ਪਾਇਲਟ

ਬਰਲਿਨ (ਏਜੰਸੀ) : ਜਰਮਨ ਏਅਰਲਾਈਨ ਕੰਪਨੀ ਲੁਫਥਾਂਸਾ ਦੇ ਪਾਇਲਟਾਂ ਦੀ ਨੁਮਾਇੰਦਗੀ ਕਰਨ ਵਾਲੀ ਇਕ ਯੂਨੀਅਨ ਨੇ ਕਿਹਾ ਹੈ ਕਿ ਜੇਕਰ ਕੰਪਨੀ ਨੇ ਤਨਖ਼ਾਹ ਵਾਧੇ 'ਤੇ ਗੱਲਬਾਤ ਵਿੱਚ ਉਨ੍ਹਾਂ ਨੂੰ ਕੋਈ “ਗੰਭੀਰ” ਪ੍ਰਸਤਾਵ ਨਹੀਂ ਦਿੱਤਾ ਤਾਂ ਉਹ ਬੁੱਧਵਾਰ ਤੋਂ 2 ਦਿਨਾਂ ਦੀ ਹੜਤਾਲ ਸ਼ੁਰੂ ਕਰਨਗੇ। ਇੱਕ ਹਫ਼ਤੇ ਵਿੱਚ ਪਾਇਲਟਾਂ ਦੀ ਇਹ ਦੂਜੀ ਹੜਤਾਲ ਹੋਵੇਗੀ। ਸ਼ੁੱਕਰਵਾਰ ਨੂੰ ਕੀਤੀ ਗਈ ਹੜਤਾਲ ਕਾਰਨ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ।

ਦਿ ਵੇਰੀਨੀਗੁੰਗ ਕਾਕਪਿਟ ਯੂਨੀਅਨ ਨੇ ਆਪਣੇ ਮੈਂਬਰਾਂ ਲਈ ਤਨਖ਼ਾਹ ਵਿੱਚ ਇਸ ਸਾਲ 5.5 ਫ਼ੀਸਦੀ ਅਤੇ 2023 ਵਿੱਚ 8.2 ਫ਼ੀਸਦੀ ਵਾਧੇ ਦੀ ਮੰਗ ਕੀਤੀ ਹੈ। ਪਾਇਲਟ ਨਵੇਂ ਪੇਅ ਐਂਡ ਲੀਵ ਨਿਯਮਾਂ ਦੀ ਵੀ ਮੰਗ ਕਰ ਰਹੇ ਹਨ। ਹਵਾਬਾਜ਼ੀ ਕੰਪਨੀ ਨੇ ਕਿਹਾ ਕਿ ਇਨ੍ਹਾਂ ਕਦਮਾਂ ਨਾਲ ਉਸਦੇ ਕਰਮਚਾਰੀਆਂ ਨੂੰ ਤਨਖ਼ਾਹ ਦੇਣ ਦੀ ਲਾਗਤ ਵਿੱਚ 40 ਫ਼ੀਸਦੀ ਦਾ ਵਾਧਾ ਹੋ ਜਾਵੇਗਾ ਅਤੇ 2 ਸਾਲਾਂ ਵਿੱਚ ਵਾਧੂ 90 ਕਰੋੜ ਯੂਰੋ ਖ਼ਰਚ ਕਰਨੇ ਪੈਣਗੇ।


author

cherry

Content Editor

Related News