ਮੌਤ ਦੇ ਤਿੰਨ ਮਹੀਨੇ ਬਾਅਦ ਵੀ ਮਾਲਕ ਨੂੰ ਉਡੀਕ ਰਿਹੈ ਇਹ ''ਦਰਵੇਸ਼''

11/13/2018 2:56:55 PM

ਚੀਨ(ਏਜੰਸੀ)— ਚੀਨ 'ਚ ਹਰ ਰੋਜ਼ ਇਕ ਕੁੱਤਾ ਇਕ ਸੜਕ ਦੇ ਕਿਨਾਰੇ 'ਤੇ ਬੈਠਾ ਰਹਿੰਦਾ ਹੈ ਅਤੇ ਦੇਖ ਕੇ ਲੱਗਦਾ ਹੈ ਜਿਵੇਂ ਕਿਸੇ ਦਾ ਇੰਤਜ਼ਾਰ ਕਰ ਰਿਹਾ ਹੋਵੇ। ਲੋਕਾਂ ਨੇ ਦੱਸਿਆ ਕਿ ਉਸ ਦੇ ਮਾਲਕ ਦਾ ਦਿਹਾਂਤ 21 ਅਗਸਤ ਨੂੰ ਹੋਹੋਟ ਸ਼ਹਿਰ ਦੀ ਸੜਕ 'ਤੇ ਹੋਇਆ ਸੀ ਅਤੇ ਇਸ ਤੋਂ ਬਾਅਦ ਇਹ 'ਦਰਵੇਸ਼' 3 ਮਹੀਨਿਆਂ ਤੋਂ ਇਸੇ ਸੜਕ 'ਤੇ ਬੈਠਾ ਰਹਿੰਦਾ ਹੈ।ਇਸ ਵਫਾਦਾਰ ਕੁੱਤੇ ਨੂੰ ਕੋਈ ਕੁੱਝ ਸਮਝਾ ਵੀ ਨਹੀਂ ਸਕਦਾ ਕਿ ਉਸ ਦਾ ਮਾਲਕ ਇਸ ਦੁਨੀਆ 'ਤੇ ਨਹੀਂ ਹੈ।

PunjabKesari
ਜਾਨਵਰਾਂ ਨੂੰ ਪਿਆਰ ਕਰਨ ਵਾਲੇ ਲੋਕ ਇਸ ਕੁੱਤੇ ਕੋਲ ਖਾਣ ਲਈ ਭੋਜਨ ਰੱਖ ਕੇ ਜਾਂਦੇ ਹਨ। ਬਹੁਤ ਸਾਰੇ ਲੋਕ ਉਸ ਨੂੰ ਫੜ ਕੇ ਆਪਣੇ ਨਾਲ ਲੈ ਜਾਣਾ ਚਾਹੁੰਦੇ ਹਨ ਪਰ ਜਿਵੇਂ ਹੀ ਕੋਈ ਉਸ ਕੋਲ ਜਾਂਦਾ ਹੈ ਤਾਂ ਉਹ ਡਰ ਕੇ ਭੱਜ ਜਾਂਦਾ ਹੈ, ਜਿਵੇਂ ਉਹ ਉਸ ਸੜਕ ਨੂੰ ਛੱਡ ਕੇ ਜਾਣਾ ਹੀ ਨਹੀਂ ਚਾਹੁੰਦਾ। ਲੋਕਾਂ ਨੂੰ ਡਰ ਹੈ ਕਿ ਉਸ ਕਾਰਨ ਕੋਈ ਸੜਕ ਹਾਦਸਾ ਨਾ ਵਾਪਰ ਜਾਵੇ ਜਾਂ ਫਿਰ ਉਹ ਆਪ ਹਾਦਸੇ ਦਾ ਸ਼ਿਕਾਰ ਨਾ ਹੋ ਜਾਵੇ। ਚੀਨ ਦੀ ਸੋਸ਼ਲ ਮੀਡੀਆ 'ਤੇ ਇਸ ਵਫਾਦਾਰ ਕੁੱਤੇ ਦੀ ਵੀਡੀਓ ਛਾਈ ਹੋਈ ਹੈ ਅਤੇ ਹੁਣ ਤਕ ਇਸ ਨੂੰ 1.4 ਮਿਲੀਅਨ ਵਾਰ ਦੇਖਿਆ ਜਾ ਚੁੱਕਾ ਹੈ। ਹਰ ਕੋਈ ਕੁੱਤੇ ਬਾਰੇ ਸੋਚ ਕੇ ਭਾਵੁਕ ਹੋ ਰਿਹਾ ਹੈ। ਲੋਕ ਇਸ ਕੁੱਤੇ ਲਈ ਸੰਦੇਸ਼ ਭੇਜ ਰਹੇ ਹਨ ਅਤੇ ਪ੍ਰਾਰਥਨਾ ਕਰ ਰਹੇ ਹਨ ਕਿ ਉਸ ਨੂੰ ਕੋਈ ਚੰਗਾ ਮਾਲਕ ਮਿਲ ਜਾਵੇ। 
ਇਸ ਬੇਜ਼ੁਬਾਨ ਦੇ ਪਿਆਰ ਤੇ ਲਗਨ ਨੂੰ ਦੇਖ ਕੇ ਲੋਕਾਂ ਨੂੰ ਉਸ ਕੁੱਤੇ ਦੀ ਯਾਦ ਆ ਗਈ ਜੋ ਆਪਣੇ ਮਾਲਕ ਦੀ ਮੌਤ ਮਗਰੋਂ ਹਰ ਰੋਜ਼ ਰੇਲਵੇ ਸਟੇਸ਼ਨ 'ਤੇ ਬੈਠਾ ਰਹਿੰਦਾ ਸੀ। 1920 'ਚ ਟੋਕੀਓ ਨਿਵਾਸੀ ਦੀ ਜਿਸ ਰੇਲਵੇ ਸਟੇਸ਼ਨ 'ਤੇ ਮੌਤ ਹੋ ਗਈ ਸੀ, ਉੱਥੇ ਉਹ ਪਾਲਤੂ ਕੁੱਤਾ ਕਈ ਸਾਲਾਂ ਤਕ ਇੰਤਜ਼ਾਰ ਕਰਦਾ ਰਿਹਾ ਸੀ।


Related News