ਪਾਇਲਟ ਨੇ ਕਿਹਾ ਹਾਂ- ਜੋੜੇ ਨੇ ਉਡਦੇ ਜਹਾਜ਼ 'ਚ ਰਚਾਇਆ ਵਿਆਹ, ਤਸਵੀਰਾਂ ਵਾਇਰਲ

Wednesday, May 11, 2022 - 03:02 PM (IST)

ਪਾਇਲਟ ਨੇ ਕਿਹਾ ਹਾਂ- ਜੋੜੇ ਨੇ ਉਡਦੇ ਜਹਾਜ਼ 'ਚ ਰਚਾਇਆ ਵਿਆਹ, ਤਸਵੀਰਾਂ ਵਾਇਰਲ

ਓਕਲਾਹੋਮਾ - ਹਰ ਇਨਸਾਨ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਕਈ ਮਹੀਨੇ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੰਦਾ ਹੈ। ਇਸ ਦੇ ਲਈ ਉਹ ਕਾਫੀ ਪਲਾਨਿੰਗ ਅਤੇ ਕਾਫੀ ਸ਼ਾਪਿੰਗ ਵੀ ਕਰਦਾ ਹੈ ਪਰ ਜੇਕਰ ਵਿਆਹ ਅਚਾਨਕ ਕਰਨਾ ਪੈ ਜਾਵੇ ਤਾਂ? ਅਜਿਹਾ ਹੀ ਕੁੱਝ ਅਮਰੀਕਾ ਦੇ ਜੋੜੇ ਨਾਲ ਹੋਇਆ। ਦਰਅਸਲ ਅਮਰੀਕਾ ਦੇ ਓਕਲਾਹੋਮਾ ਸਿਟੀ ਦੇ ਰਹਿਣ ਵਾਲੇ ਪੈਮ ਪੈਟਰਸਨ ਅਤੇ ਜੇਰੇਮੀ ਸਾਲਡਾ ਦਾ ਵਿਆਹ ਲਾਸ ਵੇਗਾਸ ਵਿਚ ਹੋਣਾ ਸੀ, ਜਿਸ ਲਈ ਉਹ ਤਿਆਰ ਹੋ ਕੇ ਹੀ ਰਹੇ ਸਨ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਫਲਾਈਟ ਰੱਦ ਹੋ ਗਈ ਹੈ, ਜਿਸ ਕਾਰਨ ਉਹ ਆਪਣੇ ਵਿਆਹ ਦੀਆਂ ਯੋਜਨਾਵਾਂ ਮੁਲਤਵੀ ਕਰਨ ਬਾਰੇ ਸੋਚਣ ਲੱਗੇ। ਇਸ ਦੌਰਾਨ ਉਨ੍ਹਾਂ ਨੂੰ ਕ੍ਰਿਸ ਨਾਂ ਦਾ ਵਿਅਕਤੀ ਮਿਲਿਆ, ਜਿਸ ਨੇ ਕਿਹਾ ਕਿ ਉਹ ਉਨ੍ਹਾਂ ਦਾ ਵਿਆਹ ਕਰਵਾ ਸਕਦਾ ਹੈ।

ਇਹ ਵੀ ਪੜ੍ਹੋ: ਏਲਨ ਮਸਕ ਦਾ ਵੱਡਾ ਐਲਾਨ, ਡੋਨਾਲਡ ਟਰੰਪ ਦੇ ਟਵਿੱਟਰ ਅਕਾਊਂਟ ਤੋਂ ਹਟੇਗੀ ਪਾਬੰਦੀ

PunjabKesari

ਤਿੰਨਾਂ ਨੇ ਤੁਰੰਤ ਸਾਊਥਵੈਸਟ ਏਅਰਲਾਈਨਜ਼ ਦੀਆਂ ਟਿਕਟਾਂ ਬੁੱਕ ਕਰਵਾਈਆਂ ਅਤੇ ਵਿਆਹ ਵਾਲੀ ਥਾਂ ਲਈ ਰਵਾਨਾ ਹੋ ਗਏ। ਇਸ ਦੌਰਾਨ ਪੈਟਰਸਨ ਅਤੇ ਸਾਲਡਾ ਨੇ ਲਾੜਾ-ਲਾੜੀ ਦਾ ਪਹਿਰਾਵਾ ਪਾਇਆ ਹੋਇਆ ਸੀ। ਉਨ੍ਹਾਂ ਨੂੰ ਦੇਖ ਕੇ ਜਹਾਜ਼ ਦੇ ਪਾਇਲਟ ਨੇ ਗੱਲ ਪੁੱਛੀ। ਜੋੜੇ ਨੇ ਦੱਸਿਆ ਕਿ ਉਹ ਵਿਆਹ ਲਈ ਜਾ ਰਹੇ ਸਨ ਪਰ ਉਨ੍ਹਾਂ ਦੀ ਫਲਾਈਟ ਰੱਦ ਹੋ ਗਈ। ਇਸ ਦੌਰਾਨ ਪੈਟਰਸਨ ਨੇ ਮਜ਼ਾਕ ਵਿਚ ਪਾਇਲਟ ਨੂੰ ਕਿਹਾ ਕਿ ਹੁਣ ਉਹ ਜਹਾਜ਼ ਵਿਚ ਹੀ ਵਿਆਹ ਕਰਨ ਜਾ ਰਹੇ ਹਨ। ਬਸ ਫਿਰ ਕੀ ਸੀ, ਪਾਇਲਟ ਨੇ ਵੀ ਹਾਂ ਕਹਿ ਦਿੱਤੀ ਅਤੇ ਜਹਾਜ਼ ਦੇ ਕਰੂ ਮੈਂਬਰਾਂ ਨੇ ਪੈਟਰਸਨ ਅਤੇ ਸਾਲਡਾ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਸ਼ੁੱਕਰਵਾਰ ਨੂੰ ਪੈਟਰਸਨ ਅਤੇ ਸਾਲਡਾ ਨੇ ਉਡਾਣ ਭਰਦੇ ਜਹਾਜ਼ ਦੇ ਅੰਦਰ ਹੀ ਵਿਆਹ ਕਰਵਾ ਲਿਆ, ਜਿਸ ਦੀਆਂ ਤਸਵੀਰਾਂ ਹੁਣ ਵਾਇਰਲ ਹੋ ਰਹੀਆਂ ਹਨ।

ਇਹ ਵੀ ਪੜ੍ਹੋ: ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਕੋਰੋਨਾ ਪਾਜ਼ੇਟਿਵ

PunjabKesari

ਸਾਊਥਵੈਸਟ ਏਅਰਲਾਈਨਜ਼ ਨੇ ਫਲਾਈਟ ਦੇ ਅੰਦਰ ਇਸ ਅਨੋਖੇ ਵਿਆਹ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਲਾੜੀ ਨੂੰ ਫਲਾਈਟ ਦੇ ਅੰਦਰ ਗੁਲਦਸਤੇ (ਬੁਕੇ) ਨਾਲ ਦੇਖਿਆ ਜਾ ਸਕਦਾ ਹੈ। ਸਹਿ ਯਾਤਰੀ ਅਤੇ ਫਲਾਈਟ ਸਟਾਫ ਜੋੜੇ ਨੂੰ ਚੀਅਰ ਕਰ ਰਹੇ ਹਨ। ਇਕ ਫੋਟੋਗ੍ਰਾਫਰ ਤਸਵੀਰਾਂ ਲੈ ਰਿਹਾ ਹੈ। ਇੱਕ ਕਾਪੀ ਵਿੱਚ, ਯਾਤਰੀਆਂ ਨੇ ਵਿਆਹ ਦੇ ਮਹਿਮਾਨ ਵਜੋਂ ਦਸਤਖ਼ਤ ਵੀ ਕੀਤੇ। ਯੂਜ਼ਰਸ ਫਲਾਈਟ 'ਚ ਹੋਏ ਇਸ ਵਿਆਹ ਨੂੰ ਬਹੁਤ ਹੀ ਅਨੋਖਾ ਵਿਆਹ ਦੱਸ ਰਹੇ ਹਨ।

PunjabKesari

PunjabKesari

ਇਹ ਵੀ ਪੜ੍ਹੋ: WHO ਦਾ ਖ਼ਲਾਸਾ: ਸ਼ਰਾਬ ਪੀਣ ਨਾਲ ਹਰ 10 ਸਕਿੰਟ ’ਚ ਹੋ ਰਹੀ ਇਕ ਵਿਅਕਤੀ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News