ਹੈਰਾਨੀਜਨਕ: ਚੋਰੀ ਕੀਤੀਆਂ ਸਨ 2 ਸ਼ਰਟਾਂ, ਹੁਣ 20 ਸਾਲ ਮਗਰੋਂ ਜੇਲ੍ਹ ’ਚੋਂ ਰਿਹਾਅ ਹੋਇਆ ਇਹ ਸ਼ਖ਼ਸ

Friday, Apr 16, 2021 - 01:45 PM (IST)

ਹੈਰਾਨੀਜਨਕ: ਚੋਰੀ ਕੀਤੀਆਂ ਸਨ 2 ਸ਼ਰਟਾਂ, ਹੁਣ 20 ਸਾਲ ਮਗਰੋਂ ਜੇਲ੍ਹ ’ਚੋਂ ਰਿਹਾਅ ਹੋਇਆ ਇਹ ਸ਼ਖ਼ਸ

ਵਾਸ਼ਿੰਗਟਨ : ਅਮਰੀਕਾ ਦੇ ਲੂਸੀਆਨਾ ਵਿਚ ਇਕ ਵਿਅਕਤੀ ਨੂੰ 2 ਸ਼ਰਟਾਂ ਚੋਰੀ ਕਰਨ ਦੇ ਦੋਸ਼ ਵਿਚ 20 ਸਾਲ ਜੇਲ੍ਹ ਦੀ ਸਜ਼ਾ ਕੱਟਣ ਦੇ ਬਾਅਦ ਹੁਣ ਰਿਹਾਅ ਕੀਤਾ ਗਿਆ ਹੈ। ਗ੍ਰਾਫ ਫਰੈਂਕ ਨਾਮ ਦੇ ਇਸ ਵਿਅਕਤੀ ਨੂੰ ਫਰਵਰੀ 2000 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਛੋਟੇ ਅਪਰਾਧ ਵਿਚ ਲੰਬੇ ਸਮੇਂ ਤੋਂ ਸਜ਼ਾ ਕੱਟ ਰਹੇ ਲੋਕਾਂ ਨੂੰ ਰਿਹਾਅ ਕਰਨ ਲਈ ਲੂਸੀਆਨਾ ਵਿਚ ਦਿ ਇਨੋਸੈਂਸ ਪ੍ਰਾਜੈਕਟ ਨਿਊ ਆਰਲਿਅਨਜ਼ ਨਾਮ ਦਾ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਦੇ ਤਹਿਤ ਅਦਾਲਤ ਨੇ ਫਰੈਂਕ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ।

ਇਹ ਵੀ ਪੜ੍ਹੋ : UAE ’ਚ 6 ਭਾਰਤੀਆਂ ਨੇ ਜਿੱਤਿਆ 2,72,000 ਡਾਲਰ ਤੋਂ ਜ਼ਿਆਦਾ ਦਾ ਲਕੀ ਡਰਾਅ

ਫਰੈਂਕ ਦਰਅਸਲ ਆਦਤਨ ਅਪਰਾਧੀ ਹੈ। ਨਿਊ ਆਰਲਿਅਨਜ਼ ਵਿਚ ਸੇਕਸ ਫਿਫਥ ਐਵੀਨਿਊ (Saks Fifth Avenue) ਤੋਂ ਸ਼ਰਟ ਚੋਰੀ ਕਰਨ ਤੋਂ ਪਹਿਲਾਂ ਫਰੈਂਕ ਨੂੰ 36 ਵਾਰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿਚੋਂ ਘੱਟ ਤੋਂ ਘੱਟ 3 ਮਾਮਲਿਆਂ ਵਿਚ ਉਸ ਉਪਰ ਗੁੰਡਾਗਰਦੀ ਦੇ ਦੋਸ਼ ਲੱਗੇ ਪਰ ਹਰ ਵਾਰ ਉਹ ਕਿਸੇ ਨਾ ਕਿਸੇ ਕਾਰਨ ਜੇਲ੍ਹ ਜਾਣ ਤੋਂ ਬੱਚ ਗਿਆ। ਇਸ ਦੇ ਬਾਅਦ ਜਦੋਂ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਤਾਂ ਫਰੈਂਕ ਉਪਰ 500 ਡਾਲਰ ਤੋਂ ਘੱਟ ਰਾਸ਼ੀ ਦੇ ਸਮਾਨ ਦੀ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ।

ਇਹ ਵੀ ਪੜ੍ਹੋ : ਕ੍ਰਿਕਟ ਦੇਖਣ, ਸਕੂਲ ਜਾਣ ਅਤੇ ਕੁੱਝ ਖ਼ਾਸ ਦੇਸ਼ਾਂ ਦੀ ਯਾਤਰਾ ਲਈ ਇਸਤੇਮਾਲ ਹੋਵੇਗਾ ਕੋਰੋਨਾ ਪਾਸਪੋਰਟ

ਲੂਸੀਆਨਾ ਵਿਚ 500 ਡਾਲਰ ਤੋਂ ਘੱਟ ਰਾਸ਼ੀ ਦੀ ਚੋਰੀ ਨੂੰ ਉਸ ਸਮੇਂ ਗੁੰਡਾਗਰਦੀ ਮੰਨਿਆ ਜਾਂਦਾ ਸੀ ਅਤੇ ਕਾਨੂੰਨ ਵਿਚ ਦੋਸ਼ੀ ਨੂੰ ਘੱਟ ਤੋਂ ਘੱਟ 23 ਸਾਲ ਦੀ ਸਜ਼ਾ ਦੀ ਵਿਵਸਥਾ ਸੀ। ਇਸ ਕਾਨੂੰਨ ਤਹਿਤ ਫਰੈਂਕ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ। ਆਦਤਨ ਅਪਰਾਧੀਆਂ ਲਈ ਬਣਾਏ ਗਏ ਕਾਨੂੰਨ ਨੂੰ ਥ੍ਰੀ ਸਟਰਾਈਕ ਕਾਨੂੰਨ ਦਾ ਨਾਮ ਦਿੱਤਾ ਗਿਆ ਹੈ। ਹਾਲਾਂਕਿ ਇਸ ਕਾਨੂੰਨ ਦੇ ਕਈ ਵਾਰ ਦੁਰਵਰਤੋਂ ਦੇ ਮਾਮਲੇ ਵੀ ਸਾਹਮਣੇ ਆਏ।

ਇਹ ਵੀ ਪੜ੍ਹੋ : ਵੱਡੀ ਖ਼ਬਰ: 40 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ PR ਦੇਵੇਗਾ ਕੈਨੇਡਾ

ਥ੍ਰੀ ਸਟਰਾਈਕ ਕਾਨੂੰਨ ਨੂੰ ਲੂਸੀਆਨਾ ਵਿਚ ਵੱਡੇ ਪੈਮਾਨੇ ’ਤੇ ਉਤਪੀੜਨ ਅਤੇ ਨਸਲੀ ਭੇਦਭਾਵ ਦਾ ਕਾਰਨ ਦੱਸਿਆ ਜਾਂਦਾ ਹੈ। ਅਜਿਹੇ ਕਈ ਲੋਕਾਂ ’ਤੇ ਇਸ ਕਾਨੂੰਨ ਤਹਿਤ ਝੂਠੇ ਮਾਮਲੇ ਦਰਜ ਕੀਤੇ ਗਏ ਹਨ, ਜਿਸ ਨੂੰ ਅਦਾਲਤ ਨੇ ਖਾਰਜ ਕਰਦੇ ਹੋਏ ਵਕੀਲ ਪੱਖ ਨੂੰ ਸਖ਼ਤ ਫਟਕਾਰ ਵੀ ਲਗਾਈ ਹੈ। ਇਨੋਸੈਂਸ ਪ੍ਰਾਜੈਕਟ ਨਿਊ ਆਰਲਿਅਨਜ਼ ਨੇ ਆਪਣੇ ਇਕ ਬਿਆਨ ਵਿਚ ਦੱਸਿਆ ਕਿ ਫਰੈਂਕ ਦਾ ਮਾਮਲਾ ਇਹ ਦਿਖਾਉਂਦਾ ਹੈ ਕਿ ਕਿਵੇਂ ਇਸ ਕਾਨੂੰਨ ਤਹਿਤ ਕਾਲੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਕਾਨੂੰਨ ਤਹਿਤ ਕਿਸੇ ਵੀ ਗੌਰੇ ਵਿਅਕਤੀ ਨੂੰ ਸਜ਼ਾ ਦਿੱਤੇ ਜਾਣ ਦੀ ਕਲਪਨਾ ਤੱਕ ਨਹੀਂ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ...ਜਦੋਂ ਵੀਡੀਓ ਕਾਨਫਰੰਸ ਦੌਰਾਨ ਬਿਨਾਂ ਕੱਪੜਿਆਂ ਦੇ ਸਾਹਮਣੇ ਆਇਆ ਕੈਨੇਡਾ ਦਾ ਸੰਸਦ ਮੈਂਬਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News