ਲਾਰਡ ਸਵਰਾਜ ਪਾਲ ਦਾ 94 ਸਾਲ ਦੀ ਉਮਰ ’ਚ ਦਿਹਾਂਤ

Friday, Aug 22, 2025 - 11:20 PM (IST)

ਲਾਰਡ ਸਵਰਾਜ ਪਾਲ ਦਾ 94 ਸਾਲ ਦੀ ਉਮਰ ’ਚ ਦਿਹਾਂਤ

ਲੰਡਨ- ਜਲੰਧਰ ਦੀਆਂ ਗਲੀਆਂ ਤੋਂ ਬ੍ਰਿਟੇਨ ਤੱਕ ਸਫਰ ਕਰਨ ਵਾਲੇ ਲਾਰਡ ਸਵਰਾਜ ਪਾਲ ਦਾ ਸ਼ੁੱਕਰਵਾਰ ਲੰਡਨ ’ਚ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਉੱਦਮਤਾ ਤੇ ਪਰਉਪਕਾਰੀ ਕਾਰਜਾਂ ਦੀ ਇਕ ਅਮੀਰ ਵਿਰਾਸਤ ਛੱਡ ਗਏ ਹਨ। ਯੂ. ਕੇ. ਆਧਾਰਤ ਕਪਾਰੋ ਇੰਡਸਟਰੀਜ਼ ਗਰੁੱਪ ਦੇ ਸੰਸਥਾਪਕ ਲਾਰਡ ਪਾਲ ਕੁਝ ਸਮਾ ਪਹਿਲਾਂ ਬੀਮਾਰ ਹੋ ਗਏ ਸਨ । ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ 21 ਅਗਸਤ ਦੀ ਰਾਤ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ’ਚ ਆਖਰੀ ਸਾਹ ਲਿਆ। ਉਹ 94 ਸਾਲ ਦੇ ਸਨ।

18 ਫਰਵਰੀ, 1931 ਨੂੰ ਪਿਆਰੇ ਲਾਲ ਦੇ ਘਰ ਪੈਦਾ ਹੋਏ ਲਾਰਡ ਪਾਲ ਆਪਣੀ ਜ਼ਿੰਦਗੀ ਦੇ ਮੁਢਲੇ ਦਿਨਾਂ ਤੋਂ ਹੀ ਕਾਰੋਬਾਰ ਤੋਂ ਜਾਣੂ ਸਨ। ਉਨ੍ਹਾਂ ਦੇ ਪਿਤਾ ਬਾਲਟੀਆਂ ਤੇ ਹੋਰ ਖੇਤੀਬਾੜੀ ਉਪਕਰਣਾਂ ਸਮੇਤ ਸਟੀਲ ਦੇ ਸਮਾਨ ਬਣਾਉਣ ਲਈ ਇਕ ਛੋਟੀ ਜਿਹੀ ਫਾਊਂਡਰੀ ਚਲਾਉਂਦੇ ਸਨ।


author

Hardeep Kumar

Content Editor

Related News