ਕੈਨੇਡਾ ਤੋਂ ਬਾਅਦ ਹੁਣ ਇੰਗਲੈਂਡ ''ਚ ਵੀ ਲੱਗੇ ''ਰਿਪਬਲਿਕ ਆਫ਼ ਖ਼ਾਲਿਸਤਾਨ'' ਦੇ ਬੈਨਰ

Saturday, Aug 16, 2025 - 03:30 PM (IST)

ਕੈਨੇਡਾ ਤੋਂ ਬਾਅਦ ਹੁਣ ਇੰਗਲੈਂਡ ''ਚ ਵੀ ਲੱਗੇ ''ਰਿਪਬਲਿਕ ਆਫ਼ ਖ਼ਾਲਿਸਤਾਨ'' ਦੇ ਬੈਨਰ

ਲੰਡਨ (ਸਰਬਜੀਤ ਸਿੰਘ ਬਨੂੜ)- ਕੈਨੇਡਾ ਤੋਂ ਬਾਅਦ ਹੁਣ ਇੰਗਲੈਂਡ ਵਿੱਚ ਵੀ ਵੱਡੇ ਗੁਰਦੁਆਰਿਆਂ ਦੇ ਬਾਹਰ “ਰਿਪਬਲਿਕ ਆਫ਼ ਖਾਲਿਸਤਾਨ” ਦੇ ਬੈਨਰ ਲੱਗਣੇ ਸ਼ੁਰੂ ਹੋ ਗਏ ਹਨ। ਇਹ ਬੈਨਰ ਖ਼ਾਲਿਸਤਾਨ ਅੰਬੈਸੀਆਂ ਦੇ ਦਫ਼ਤਰਾਂ ਦੇ ਪ੍ਰਤੀਕ ਵਜੋਂ ਵੇਖੇ ਜਾ ਰਹੇ ਹਨ।

ਸਲੋਹ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਮੁੱਖ ਹਾਲ ਵਿੱਚ ਲੱਗੇ ਖਾਲਿਸਤਾਨ ਬੈਨਰਾਂ ’ਤੇ ਕਾਫ਼ੀ ਸਮੇਂ ਤੱਕ ਇਕ ਭਾਰਤੀ ਪੱਤਰਕਾਰ ਦੇ ਇਤਰਾਜ਼ ਤੋਂ ਬਾਅਦ ਲੰਮੇ ਸਮੇਂ ਤੱਕ ਵਿਵਾਦ ਚੱਲਿਆ, ਪਰ ਕਮੇਟੀ ਦੀ ਸੂਝ ਬੂਝ ਤੇ ਸਿੱਖ ਭਾਈਚਾਰੇ ਦੇ ਸਹਿਯੋਗ ਨਾਲ ਹੁਣ ਚੈਰਿਟੀ ਕਮਿਸ਼ਨਰ ਦਾ ਰਵੱਈਆ ਨਰਮ ਹੋਣ ਮਗਰੋਂ ਵਿਵਾਦ ਤਾਂ ਸਮਾਪਤ ਹੋ ਗਿਆ, ਪਰ ਗੁਰਦੁਆਰਾ ਸਾਹਿਬ ਵਿੱਚ ਲੱਗੇ ਬੈਨਰ ਅੱਜ ਵੀ ਮੌਜੂਦ ਹਨ। 

PunjabKesari

ਕੈਨੇਡਾ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਡੈਲਟਾ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਤੋ ਬਾਅਦ “ਰਿਪਬਲਿਕ ਆਫ ਖਾਲਿਸਤਾਨ” ਦੇ ਬੈਨਰ ਗੁਰਦੁਆਰਾ ਸਾਹਿਬ ਵਿੱਚ ਲਾਏ ਗਏ ਜਿਸ ਤੋਂ ਬਾਅਦ ਭਾਰਤ-ਕੈਨੇਡਾ ਵਿਚਕਾਰ ਤਣਾਅ ਪੈਦਾ ਹੋ ਗਿਆ। ਇਸ ਤੋਂ ਬਾਅਦ ਬੀਤੇ ਦਿਨੀਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ, ਗੁਰੂ ਨਾਨਕ ਸਿੱਖ ਗੁਰਦੁਆਰਾ ਸਮੈਦਿਕ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਰਮਿੰਘਮ ਸਮੇਤ ਹੋਰ ਵੱਡੇ ਗੁਰਦੁਆਰਿਆਂ ਬਾਹਰ ਵੀ ਇਹ ਬੈਨਰਾਂ ਦੀਆ ਤਸਵੀਰਾਂ ਲਗਾਤਾਰ ਚਰਚਾ ਵਿੱਚ ਹਨ। ਇਨ੍ਹਾਂ ਬੈਨਰਾਂ ਨੂੰ ਲੈ ਕੇ ਕਿਸੇ ਵੀ ਪ੍ਰਬੰਧਕ ਕਮੇਟੀ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।

PunjabKesari

ਇਹ ਵੀ ਪੜ੍ਹੋ- 2020 ਪਰਿਵਾਰਾਂ ਲਈ ਵੱਡੀ ਖ਼ਬਰ ! ਸਰਕਾਰ ਨੇ ਖ਼ਾਤਿਆਂ 'ਚ ਪਾਈ ਕਰੋੜਾਂ ਦੀ ਰਾਸ਼ੀ

ਜ਼ਿਕਰਯੋਗ ਹੈ ਕਿ ਸਿੱਖ ਧਰਮ ਵਿੱਚ ਧਰਮ ਅਤੇ ਰਾਜਨੀਤੀ ਇਕ-ਦੂਜੇ ਤੋਂ ਵੱਖਰੇ ਨਹੀਂ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦਾ ਸਿਧਾਂਤ ਸਥਾਪਿਤ ਕਰਕੇ ਸਿੱਖੀ ਨੂੰ ਰੂਹਾਨੀ ਅਤੇ ਰਾਜਨੀਤਿਕ ਦੋਹਾਂ ਪੱਖਾਂ ਦਾ ਮਾਰਗ ਬਣਾਇਆ। ਇਸੇ ਕਰਕੇ ਗੁਰਦੁਆਰੇ ਸਿਰਫ਼ ਅਰਦਾਸ ਦੇ ਸਥਾਨ ਨਹੀਂ ਸਗੋਂ ਕੌਮੀ ਫ਼ੈਸਲਿਆਂ ਅਤੇ ਸੁਨੇਹਿਆਂ ਦੇ ਕੇਂਦਰ ਵੀ ਹਨ। ਗੁਰਦੁਆਰਿਆਂ ਬਾਹਰ ਲੱਗਣ ਵਾਲੇ ਖ਼ਾਲਿਸਤਾਨੀ ਬੈਨਰ ਕੇਵਲ ਰਾਜਨੀਤਿਕ ਨਹੀਂ ਸਗੋਂ ਧਾਰਮਿਕ-ਰਾਜਨੀਤਿਕ ਇਕੱਠ ਦਾ ਵੀ ਪ੍ਰਤੀਕ ਹਨ।

PunjabKesari

ਇੰਗਲੈਂਡ ਵਿੱਚ ਵੀ “ਰਿਪਬਲਿਕ ਆਫ ਖਾਲਿਸਤਾਨ” ਦੇ ਬੈਨਰ ਨਾਲ ਭਾਰਤ 'ਤੇ ਰਾਜਨੀਤਿਕ ਤੇ ਕੂਟਨੀਤਿਕ ਅਸਰ ਪੈ ਸਕਦਾ ਹੈ। ਵਿਦੇਸ਼ਾਂ ਵਿੱਚ ਖ਼ਾਲਿਸਤਾਨ ਰੈਫਰੈਂਡਮ ਮੁਹਿੰਮ ਨਾਲ ਭਾਰਤ ਲਈ ਚੁਣੌਤੀਆਂ ਹੋਰ ਵਧ ਗਈਆਂ ਹਨ। ਜੇ ਇਹ ਰੁਝਾਨ ਹੋਰ ਦੇਸ਼ਾਂ ਵਿੱਚ ਵੀ ਫੈਲਦਾ ਹੈ ਤਾਂ ਇਹ ਖ਼ਾਲਿਸਤਾਨੀ ਅੰਦੋਲਨ ਨੂੰ ਅੰਤਰਰਾਸ਼ਟਰੀ ਮਾਨਤਾ ਵੱਲ ਪ੍ਰਤੀਕਾਤਮਕ ਕਦਮ ਵਜੋਂ ਮੰਨਿਆ ਜਾ ਸਕਦਾ ਹੈ। ਅਜੇ ਤੱਕ ਨਾ ਹੀ ਭਾਰਤ ਸਰਕਾਰ ਅਤੇ ਨਾ ਹੀ ਯੂ.ਕੇ. ਸਰਕਾਰ ਵੱਲੋਂ ਇਸ ਮਾਮਲੇ ਵਿੱਚ ਕੋਈ ਅਧਿਕਾਰਤ ਬਿਆਨ ਸਾਹਮਣੇ ਆਇਆ ਹੈ।

PunjabKesari

ਜ਼ਿਕਰਯੋਗ ਹੈ ਕਿ ਸਿੱਖਸ ਫਾਰ ਜਸਟਿਸ ਦੇ ਸੱਦੇ 'ਤੇ ਅਮਰੀਕਾ ਦੇ ਵਾਸ਼ਿੰਗਟਨ ਡੀ.ਸੀ., ਜੋ ਦੁਨੀਆ ਦੀ ਰਾਜਨੀਤਕ ਗਤੀਵਿਧੀਆਂ ਦੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ, ਵਿਖੇ 17 ਅਗਸਤ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹਨ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਹੜਤਾਲ 'ਤੇ ਚਲੇ ਗਏ ਕੰਪਨੀ ਦੇ 10,000 ਕਰਮਚਾਰੀ ! ਸਾਰੀਆਂ ਉਡਾਣਾਂ ਹੋਈਆਂ ਰੱਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News