ਲੰਬੀਆਂ-ਪਤਲੀਆਂ ਕੁੜੀਆਂ ਨੂੰ ਹੁੰਦੀ ਹੈ ਗਰਭਧਾਰਨ ’ਚ ਪ੍ਰੇਸ਼ਾਨੀ

Tuesday, Mar 17, 2020 - 12:07 AM (IST)

ਲੰਬੀਆਂ-ਪਤਲੀਆਂ ਕੁੜੀਆਂ ਨੂੰ ਹੁੰਦੀ ਹੈ ਗਰਭਧਾਰਨ ’ਚ ਪ੍ਰੇਸ਼ਾਨੀ

ਲੰਡਨ (ਇੰਟ.)-ਇਕ ਨਵੀਂ ਖੋਜ ’ਚ ਪਤਾ ਲੱਗਾ ਹੈ ਕਿ ਲੰਬੀਆਂ ਅਤੇ ਪਤਲੀਆਂ ਕੁੜੀਆਂ ’ਚ ਐਂਡੋਮੀਟ੍ਰੀਓਸਿਸ ਨਾਂ ਦੀ ਬੀਮਾਰੀ ਵਿਕਸਤ ਹੋਣ ਦਾ ਜ਼ਿਆਦਾ ਖਤਰਾ ਹੁੰਦਾ ਹੈ। ਇਹ ਇਕ ਅਜਿਹੀ ਸਥਿਤੀ ਹੈ ਜੋ ਔਰਤਾਂ ਦੀ ਜੀਵਨ ਦੀ ਗੁਣਵੱਤਾ ਅਤੇ ਗਰਭਧਾਰਨ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੀ ਹੈ। ਇਹ ਖੋਜ ਐਨੇਲਸ ਆਫ ਹਿਊਮਨ ਬਾਇਓਲਾਜੀ ’ਚ ਪ੍ਰਕਾਸ਼ਿਤ ਹੋਈ ਹੈ।
ਪੈਂਦਾ ਹੈ ਨਾਂਹ-ਪੱਖੀ ਅਸਰ
ਐਂਡੋਮੀਟ੍ਰੀਓਸਿਸ ਦਸ ਵਿਚੋਂ ਇਕ ਔਰਤ ਨੂੰ ਪ੍ਰਭਾਵਿਤ ਕਰਦਾ ਹੈ। ਇਹ ਹਰ ਉਮਰ ਦੀਆਂ ਕਮਜ਼ੋਰ ਔਰਤਾਂ ’ਚ ਦੇਖਿਆ ਗਿਆ ਹੈ। ਖੋਜ ’ਚ ਸੱਤ ਤੋਂ 13 ਸਾਲ ਦੀ ਉਮਰ ਦੀਆਂ 1,70,000 ਤੋਂ ਵੱਧ ਕੁੜੀਆਂ ’ਤੇ ਅਧਿਐਨ ਕੀਤਾ, ਜਿਸ ਨਾਲ ਬੀਮਾਰੀ ਦਾ ਖਤਰਾ ਅਤੇ ਬਚਪਨ ’ਚ ਕਦ ਅਤੇ ਬੀ. ਐੱਮ. ਆਈ. ਵਿਚਾਲੇ ਸਬੰਧ ਦਾ ਪਤਾ ਲੱਗ ਸਕੇ।


author

Sunny Mehra

Content Editor

Related News