ਅਮਰੀਕਾ ’ਚ ਪੋਲਿੰਗ ਬੂਥਾਂ ਦੇੇ ਬਾਹਰ ਲੱਗੀਆਂ ਵੋਟਰਾਂ ਦੀਆਂ ਲੰਬੀਆਂ ਲਾਈਨਾਂ

11/03/2020 9:10:23 PM

ਵਾਸ਼ਿੰਗਟਨ-ਅਮਰੀਕਾ ’ਚ ਪਿਛਲੇ ਕੁਝ ਦਹਾਕਿਆਂ ’ਚ ਸਭ ਤੋਂ ਜ਼ਿਆਦਾ ਦੋਸ਼ ਮੜ੍ਹਣ ਵਾਲੀਆਂ ਰਾਸ਼ਟਰਪਤੀ ਚੋਣਾਂ ’ਚ ਮੰਗਲਵਾਰ ਨੂੰ ਵੱਡੀ ਗਿਣਤੀ ’ਚ ਵੋਟਰ ਵੋਟਿੰਗ ਕਰਨ ਲਈ ਘਰੋਂ ਨਿਕਲ ਰਹੇ ਹਨ ਅਤੇ ਕਈ ਪੋਲਿੰਗ ਬੂਥਾਂ ’ਤੇ ਲੋਕਾਂ ਦੀ ਭੀੜ ਦੇਖੀ ਜਾ ਰਹੀ ਹੈ। ਇਸ ਚੋਣ ’ਚ ਰਾਸ਼ਟਰਪਤੀ ਅਤੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦੇ ਸਾਹਮਣੇ ਡੈਮੋਕ੍ਰੇਟ ਵੱਲੋਂ ਜੋ ਬਾਈਡੇਨ ਹਨ। ਕੋਵਿਡ-19 ਮਹਾਮਾਰੀ ਦੇ ਕਹਿਰ ਵਿਚਾਲੇ ਕਰੀਬ 10 ਕਰੋੜ ਅਮਰੀਕੀ ਪਹਿਲਾਂ ਹੀ ਵੋਟਾਂ ਤੋਂ ਪਹਿਲਾਂ ਹੀ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਚੁੱਕੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਦੇਸ਼ ਦੇ ਇਕ ਸਦੀ ਦੇ ਇਤਿਹਾਸ ’ਚ ਇਸ ਵਾਰ ਸਭ ਤੋਂ ਜ਼ਿਆਦਾ ਵੋਟਿੰਗ ਹੋ ਸਕਦੀ ਹੈ।PunjabKesari

ਇਸ ਸਾਲ ਕਰੀਬ 23.9 ਕਰੋੜ ਲੋਕ ਵੋਟ ਦਾ ਇਸਤੇਮਾਲ ਕਰ ਸਕਣਗੇ। ਡਾਕ ਬੈਲਟਾਂ ਦੀ ਗਿਣਤੀ ’ਚ ਕੁਝ ਸੂਬਿਆਂ ’ਚ ਕੁਝ ਦਿਨ ਜਾਂ ਕੁਝ ਹਫਤੇ ਲੱਗ ਸਕਦੇ ਹਨ ਅਤੇ ਇਸ ਤੋਂ ਤੈਅ ਹੈ ਕਿ ਮੰਗਲਵਾਰ ਨੂੰ ਵੋਟਿੰਗ ਖਤਮ ਹੋਣ ਤੋਂ ਕੁਝ ਹੀ ਘੰਟਿਆਂ ਬਾਅਦ ਜੇਤੂ ਦਾ ਐਲਾਨ ਹੋਣਾ ਸੰਭਵ ਨਹੀਂ ਹੈ। ਅਮਰੀਕਾ ’ਚ ਕਰੀਬ 40 ਲੱਖ ਭਾਰਤੀ ਮੂਲ ਦੇ ਲੋਕ ਹਨ, ਜਿਨ੍ਹਾਂ ’ਚੋਂ ਕਰੀਬ 25 ਲੱਖ ਕੋਲ ਵੋਟ ਪਾਉਣ ਦਾ ਅਧਿਕਾਰ ਹੈ। 13 ਲੱਖ ਤੋਂ ਜ਼ਿਆਦਾ ਭਾਰਤੀ-ਅਮਰੀਕੀ ਟੈਕਸਾਸ, ਮਿਸ਼ੀਗਨ, ਫਲੋਰਿਡਾ ਅਤੇ ਪੈਨਸਿਲਵੇਨੀਆ ਵਰਗੇ ਅਹਿਮ ਸੂਬਿਆਂ ਤੋਂ ਵੋਟਰ ਹਨ।

PunjabKesari

ਵੋਟ ਪਾਉਣ ਦਾ ਸਮਾਂ ਵੱਖ-ਵੱਖ ਸੂਬਿਆਂ ਲਈ ਵੱਖ-ਵੱਖ ਹੈ। ਸ਼ੁਰੂਆਤ ’ਚ ਵੱਡੀ ਗਿਣਤੀ ’ਚ ਲੋਕਾਂ ਦੇ ਵੋਟਿੰਗ ਕਰਨ ਦੀਆਂ ਖਬਰਾਂ ਹਨ। ਪੈਨਸਿਲਵੇਨੀਆ ’ਚ ਸੈਂਕੜੇ ਲੋਕਾਂ ਨੂੰ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੋਲਿੰਗ ਬੂਥਾਂ ਦੇ ਬਾਹਰ ਲਾਈਨਾਂ ’ਚ ਦੇਖਿਆ ਗਿਆ। ਮੰਗਲਵਾਰ ਤੜਕੇ ਪ੍ਰਚਾਰ ਤੋਂ ਪਰਤੇ ਟਰੰਪ ਨੇ ਅਮਰੀਕੀ ਜਨਤਾ ਨੂੰ ਉਨ੍ਹਾਂ ਨੂੰ ਵੋਟ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਚੋਣ ਰੈਲੀਆਂ ’ਚ ਖੁਦ ਇਕ ਟਵੀਟ ਕਰ ਕਿਹਾ, ਵੋਟ ਕਰੋ, ਵੋਟ ਕਰੋ, ਵੋਟ ਕਰੋ।

PunjabKesari

ਬਾਈਡੇਨ ਨੇ ਵੀ ਜਨਤਾ ਨੂੰ ਵੋਟ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਵੋਟ ਦਾ ਦਿਨ ਹੈ। ਜਾਓ, ਵੋਟ ਦੇਵੋ ਅਮਰੀਕਾ। ਉਨ੍ਹਾਂ ਨੇ ਟਵੀਟ ਕੀਤਾ, ‘‘2008 ਅਤੇ 2012 ’ਚ ਤੁਸੀਂ ਇਸ ਦੇਸ਼ ਦੀ ਅਗਵਾਈ ਕਰਨ ਲਈ ਬਰਾਕ ਓਬਾਮਾ ਦਾ ਸਾਥ ਦੇਣ ’ਚ ਮੇਰੇ ’ਤੇ ਭਰੋਸਾ ਕੀਤਾ। ਅੱਜ ਮੈਂ ਇਕ ਵਾਰ ਫਿਰ ਤੁਹਾਨੂੰ ਭਰੋਸਾ ਕਰਨ ਲਈ ਕਹਿ ਰਿਹਾ ਹਾਂ। ਮੇਰੇ ਉੱਤੇ ਅਤੇ ਕਮਲਾ (ਹੈਰਿਸ) ’ਤੇ ਭਰੋਸਾ ਕਰੋ।

PunjabKesari

ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਨੂੰ ਨਿਰਾਸ਼ ਨਹੀਂ ਕਰਾਂਗੇ। ਉਪ ਰਾਸ਼ਟਰਪਤੀ ਅਹੁਦੇ ਦੀ ਡੈਮੋਕ੍ਰੇਟ ਉਮੀਦਵਾਰ ਕਮਲਾ ਹੈਰਿਸ ਨੇ ਵੋਟਰਾਂ ਨੂੰ ਕਿਹਾ ਕਿ ਜੇਕਰ ਤੁਸੀਂ ਵੋਟ ਪਾ ਦਿੱਤੀ ਹੈ ਤਾਂ ਤੁਹਾਡਾ ਧਨੰਵਾਦ। ਪਰ ਸਾਨੂੰ ਹੁਣ ਵੀ ਤੁਹਾਡੀ ਮਦਦ ਦੀ ਜ਼ਰੂਰਤ ਹੈ। 20 ਮਿੰਟ ਕੱਢੋ ਅਤੇ ਵੋਟਰਾਂ ਨੂੰ ਪੋਲਿੰਗ ਬੂਥ ਲੱਭਣ ’ਚ ਮਦਦ ਕਰੋ। ਰਾਸ਼ਟਰੀ ਸਰਵੇਖਣਾਂ ’ਚ ਬਾਈਡੇਨ ਦੇ ਟਰੰਪ ਤੋਂ ਅੱਗੇ ਰਹਿਣ ਦਾ ਭਵਿੱਖਬਾਣੀ ਕੀਤੀ ਜਾ ਰਹੀ ਹੈ।


Karan Kumar

Content Editor

Related News