ਮਹਾਰਾਣੀ ਦੀ ਆਖ਼ਰੀ ਝਲਕ ਪਾਉਣ ਲਈ 8 ਕਿਲੋਮੀਟਰ ਲੰਬੀ ਲਾਈਨ ਲੱਗੀ

Saturday, Sep 17, 2022 - 02:48 PM (IST)

ਮਹਾਰਾਣੀ ਦੀ ਆਖ਼ਰੀ ਝਲਕ ਪਾਉਣ ਲਈ 8 ਕਿਲੋਮੀਟਰ ਲੰਬੀ ਲਾਈਨ ਲੱਗੀ

ਲੰਡਨ (ਭਾਸ਼ਾ)- ਲੰਡਨ ਦਾ 900 ਸਾਲ ਪੁਰਾਣਾ ਵੈਸਮਿੰਸਟਰ ਹਾਲ ਜੋ ਕਦੇ ਲੋਕਾਂ ਦੀ ਚਹਿਲ-ਪਹਿਲ ਨਾਲ ਗੁਲਜ਼ਾਰ ਰਿਹਾ ਕਰਦਾ ਸੀ, ਹੁਣ ਅਜੀਬ ਜਿਹੀ ਖਾਮੋਸ਼ੀ ਦਾ ਗਵਾਹ ਹੈ। ਇਥੇ ਇਕ ਤਾਬੂਤ ਵਿਚ ਮਹਾਰਾਣੀ ਐਲਿਜ਼ਾਬੇਥ ਦੀ ਮ੍ਰਿਤਕ ਦੇਹ ਰੱਖੀ ਹੋਈ ਹੈ ਅਤੇ ਚਾਰੇ ਪਾਸੇ ਸੰਨਾਟਾ ਪਸਰਿਆ ਹੋਇਆ ਹੈ। ਭਾਰਤੀ ਭਾਈਚਾਰੇ ਸਮੇਤ ਹਜ਼ਾਰਾਂ ਲੋਕ ਇਥੇ ਸਵ. ਮਹਾਰਾਣੀ ਨੂੰ ਸ਼ਰਧਾਂਜਲੀ ਦੇਣ ਲਈ ਆ-ਜਾ ਰਹੇ ਹਨ, ਪਰ ਖਾਮੋਸ਼ੀ ਬਰਕਰਾਰ ਹੈ।

ਇਹ ਵੀ ਪੜ੍ਹੋ: ਸਰਹੱਦੀ ਵਿਵਾਦ ਤੋਂ ਬਾਅਦ ਪਹਿਲੀ ਵਾਰ SCO ਸਿਖ਼ਰ ਸੰਮੇਲਨ 'ਚ ਆਹਮੋ-ਸਾਹਮਣੇ ਹੋਏ PM ਮੋਦੀ ਅਤੇ ਜਿਨਪਿੰਗ

PunjabKesari

ਬ੍ਰਿਟੇਨ ਦੀ ਸੰਸਦੀ ਸੰਪਦਾ ਦੀ ਇਕ ਸਭ ਤੋਂ ਪੁਰਾਣੀ ਇਮਾਰਤ ਵਿਚ ਰੁਕ-ਰੁਕ ਕੇ ਸਿਸਕੀਆਂ ਸੁਣਾਈ ਪੈ ਰਹੀਆਂ ਹਨ, ਜਿਸ ਨਾਲ ਗਮ ਦਾ ਮਾਹੌਲ ਹੋਰ ਵਧ ਜਾਂਦਾ ਹੈ। ਇਹ ਇਮਾਰਤ 11ਵੀਂ ਸਦੀ ਤੋਂ ਲੈ ਕੇ ਹੁਣ ਤੱਕ ਪਤਾ ਨਹੀਂ ਕਿੰਨੇ ਇਤਿਹਾਸਕ ਪਲਾਂ ਦੀ ਗਵਾਹ ਰਹੀ ਹੈ। ਮਹਾਰਾਣੀ ਦੀ ਇਕ ਝਲਕ ਪਾਉਣ ਲਈ ਸ਼ੋਕ ਵਿਚ ਡੁੱਬੇ ਲੋਕਾਂ ਦੀ ਲਾਈਨ 5 ਮੀਲ ਯਾਨੀ 8 ਕਿਲੋਮੀਟਰ ਲੰਬੀ ਹੋ ਚੁੱਕੀ ਹੈ। ਲਾਈਨ ਪਾਰਲੀਮੈਂਟ ਤੋਂ ਦੱਖਣੀ ਲੰਡਨ ਸਥਿਤ ਸਾਊਥਵਾਰਕ ਪਾਰਕ ਤੱਕ ਅਤੇ ਫਿਰ ਪਾਰਕ ਦੇ ਆਲੇ-ਦੁਆਲੇ ਚਾਰੇ ਪਾਸੇ ਘੁੰਮਣ ਵਾਲੀ ਸਥਿਤੀ 'ਤੇ ਪਹੁੰਚ ਗਈ ਹੈ।

ਇਹ ਵੀ ਪੜ੍ਹੋ: ਪੁਤਿਨ ਨਾਲ ਮੁਲਾਕਾਤ ਪਿਛੋਂ ਮੋਦੀ ਨੇ ਕਿਹਾ, ਅੱਜ ਦਾ ਯੁੱਗ ਜੰਗ ਦਾ ਨਹੀਂ, ਗੱਲਬਾਤ ਰਾਹੀਂ ਹੱਲ ਕਰੋ ਮਸਲੇ

PunjabKesari

ਇਨ੍ਹਾਂ ਵਿਚ ਬੱਚਿਆਂ ਤੋਂ ਲੈ ਕੇ ਜਵਾਨ ਅਤੇ ਬਜ਼ੁਰਗ ਤੱਕ ਸ਼ਾਮਲ ਹਨ। ਕੁਝ ਲੋਕ ਤਾਂ ਵ੍ਹੀਲਚੇਅਰ ’ਤੇ ਬੈਠ ਕੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ। ਬ੍ਰਿਟਿਸ਼ ਭਾਰਤੀ ਕਾਰੋਬਾਰੀ ਅਤੇ ਕੋਬਰਾ ਬੀਅਰ ਦੇ ਸੰਸਥਾਪਕ ਲਾਰਡ ਕਰਨ ਬਿਲਿਮੋਰੀਆ ਨੇ ਕਿਹਾ ਕਿ ਅਸੀਂ ਅਤੇ ਪੂਰੀ ਦੁਨੀਆ ਮਹਾਰਾਣੀ ਨਾਲ ਬਹੁਤ ਪਿਆਰ ਕਰਦੀ ਸੀ। ਅਸੀਂ ਸ਼ੋਕ ਵਿਚ ਹਾਂ। ਪਿਛਲੇ ਐਤਵਾਰ ਨੂੰ ਪੱਛਮੀ ਲੰਡਨ ਵਿਚ ਅਨੁਪਮ ਮਿਸ਼ਨ ਸਵਾਮੀਨਾਰਾਇਣ ਮੰਦਰ ਨੇ ਇਕ ਪ੍ਰਾਰਥਨਾ ਸਭਾ ਕੀਤੀ ਸੀ, ਜਿਸ ਵਿਚ ਪੂਰੇ ਬ੍ਰਿਟੇਨ ਦੇ ਮੰਦਰਾਂ ਅਤੇ ਅੰਤਰ ਧਾਰਮਿਕ ਸੰਗਠਨਾਂ ਦੇ ਲਗਭਗ 600 ਪ੍ਰਤੀਨਿਧੀਆਂ ਦਾ ਇਕ ਸਮੂਹ ਸ਼ਾਮਲ ਹੋਇਆ ਸੀ।

ਇਹ ਵੀ ਪੜ੍ਹੋ: SCO ਸਿਖ਼ਰ ਸੰਮੇਲਨ 'ਚ ਜਦੋਂ ਪੁਤਿਨ ਨੂੰ ਮਿਲੇ ਸ਼ਾਹਬਾਜ਼ ਸ਼ਰੀਫ, ਇਸ ਗੱਲੋਂ ਬਣੇ ਮਜ਼ਾਕ ਦੇ ਪਾਤਰ (ਵੀਡੀਓ)


author

cherry

Content Editor

Related News