ਭਾਰਤੀ ਮੂਲ ਦੇ ਵਿਅਕਤੀ ਦੀ ਹੱਤਿਆ ਦੇ ਮਾਮਲੇ ''ਚ ਲੰਡਨ ਪੁਲਸ ਨੇ ਜਾਂਚ ਕੀਤੀ ਸ਼ੁਰੂ

Thursday, Oct 01, 2020 - 12:28 AM (IST)

ਭਾਰਤੀ ਮੂਲ ਦੇ ਵਿਅਕਤੀ ਦੀ ਹੱਤਿਆ ਦੇ ਮਾਮਲੇ ''ਚ ਲੰਡਨ ਪੁਲਸ ਨੇ ਜਾਂਚ ਕੀਤੀ ਸ਼ੁਰੂ

ਲੰਡਨ - ਲੰਡਨ ਪੁਲਸ ਨੇ 17 ਸਾਲ ਪਹਿਲਾਂ 8 ਲੋਕਾਂ ਵੱਲੋਂ ਇਕ ਭਾਰਤੀ ਮੂਲ ਦੇ ਵਿਅਕਤੀ 'ਤੇ ਹਮਲੇ ਦੇ ਮਾਮਲੇ ਵਿਚ ਫਿਰ ਤੋਂ ਜਾਂਚ ਸ਼ੁਰੂ ਕੀਤੀ ਹੈ ਅਤੇ ਜਾਣਕਾਰੀ ਦੇਣ ਵਾਲੇ ਨੂੰ 20,000 ਪਾਊਂਡ ਦੇਣ ਦਾ ਐਲਾਨ ਕੀਤਾ ਹੈ। ਅਗਸਤ 2003 ਵਿਚ ਐਕਸ਼ਨ ਪਾਰਕ ਵਿਚ ਹੋਏ ਹਮਲੇ ਵਿਚ ਰਾਜੇਸ਼ ਰਾਜ ਵਰਮਾ ਦੇ ਸਿਰ ਅਤੇ ਮੱਥੇ 'ਤੇ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਇਲਾਜ ਤੋਂ ਬਾਅਦ ਉਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਹਾਲਾਂਕਿ, ਮੱਥੇ 'ਤੇ ਲੱਗੀਆਂ ਸੱਟਾਂ ਕਾਰਨ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਅਤੇ ਕਰੀਬ 15 ਸਾਲ ਬਾਅਦ ਮਈ 2018 ਵਿਚ ਉਨਾਂ ਦੀ ਮੌਤ ਹੋ ਗਈ।

ਪੋਸਟਮਾਰਟਮ ਰਿਪੋਰਟ ਵਿਚ ਵਰਮਾ 'ਤੇ 2003 ਵਿਚ ਹੋਏ ਹਮਲੇ ਅਤੇ ਬਾਅਦ ਵਿਚ ਹੋਈ ਉਨਾਂ ਦੀ ਮੌਤ ਵਿਚਾਲੇ ਜੁੜਾਅ ਕਾਰਨ ਲੰਡਨ ਪੁਲਸ ਨੇ ਇਸ ਸਾਲ ਮਾਰਚ ਵਿਚ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਸਾਲ 2003 ਵਿਚ ਪੁਲਸ ਨੇ ਜਾਂਚ ਕੀਤੀ ਸੀ ਪਰ ਕਿਸੇ ਵੀ ਸ਼ੱਕੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ ਅਤੇ ਨਾ ਹੀ ਕਿਸੇ ਖਿਲਾਫ ਦੋਸ਼ ਦਰਜ ਕੀਤੇ ਗਏ ਸਨ। ਵਰਮਾ ਦੀ ਪਤਨੀ ਨੇ ਰੋਮਾ ਵਰਮਾ ਨੇ ਕਿਹਾ ਕਿ ਹਮਲੇ ਤੋਂ ਬਾਅਦ ਉਨਾਂ ਦੇ ਪਰਿਵਾਰ 'ਤੇ ਗੰਭੀਰ ਅਸਰ ਪਿਆ। ਉਨਾਂ ਆਖਿਆ ਕਿ ਜਦ ਸਾਡੀ ਜ਼ਿੰਦਗੀ ਵਿਚ ਇਹ ਭੂਚਾਲ ਆਇਆ ਉਸ ਵੇਲੇ ਸਾਡੇ 11 ਅਤੇ 13 ਸਾਲ ਦੇ 2 ਬੱਚੇ ਸਨ। ਹਾਲਾਂਕਿ, ਪਰਿਵਾਰ ਦੇ ਸਾਰੇ ਲੋਕਾਂ ਨੇ ਉਨਾਂ ਦੀ ਪਾਲਣ-ਪੋਸ਼ਣ ਵਿਚ ਮਦਦ ਕੀਤੀ। ਪੁਲਸ ਨੂੰ ਭਰੋਸਾ ਹੈ ਕਿ ਹੱਤਿਆ ਮਾਮਲੇ ਵਿਚ ਜਾਣਕਾਰੀ ਦੇਣ ਲਈ ਕੋਈ ਨਾ ਕੋਈ ਵਿਅਕਤੀ ਜ਼ਰੂਰ ਅੱਗੇ ਆਵੇਗਾ।


author

Khushdeep Jassi

Content Editor

Related News