ਰੱਬ ਨੇ ਸੱਚਮੁੱਚ ਦਿੱਤਾ ਛੱਪੜ ਫਾੜ ਕੇ, ਇਕ ਮਹੀਨੇ ਵਿਚ ਦੋ ਵਾਰ ਲੱਗ ਗਈ ਲਾਟਰੀ

06/06/2017 3:18:18 PM

ਲੰਡਨ— ਕਹਿੰਦੇ ਹਨ ਕਿ ਰੱਬ ਜਦੋਂ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ। ਇਹ ਗੱਲ ਇਸ ਵਿਅਕਤੀ ਦੇ ਮਾਮਲੇ ਵਿਚ ਤਾਂ ਬਿਲਕੁਲ ਸੱਚ ਸਾਬਤ ਹੋ ਗਈ ਹੈ। 70 ਸਾਲਾ ਰਿਟਾਇਰਡ ਟਰੱਕ ਡਰਾਈਵਰ ਕਲਿਫੋਰਡ ਰੇਨੋਲਡ 'ਤੇ ਕਿਸਮਤ ਇੰਨੀਂ ਮਿਹਰਬਾਨ ਹੋਈ ਕਿ ਉਸ ਦੀ ਇਕ ਨਹੀਂ ਸਗੋਂ ਇਕ ਹੀ ਮਹੀਨੇ ਵਿਚ ਦੋ ਵਾਰ ਲਾਟਰੀ ਲੱਗ ਗਈ। 5 ਅਪ੍ਰੈਲ ਨੂੰ ਪਾਈ ਲਾਟਰੀ ਵਿਚ ਉਸ ਨੇ 10 ਲੱਖ ਡਾਲਰ ਜਿੱਤੇ ਤਾਂ ਉਸੇ ਮਹੀਨੇ ਪਾਈ ਇਕ ਹੋਰ ਲਾਟਰੀ ਵਿਚ ਉਸ ਨੇ 10 ਹਜ਼ਾਰ ਡਾਲਰ ਦੀ ਰਕਮ ਜਿੱਤੀ। ਕਲਿਫੋਰਡ ਨੇ ਦੂਜੀ ਲਾਟਰੀ ਜਿੱਤਣ ਤੋਂ ਬਾਅਦ ਇਹ ਖ਼ਬਰ ਸਭ ਤੋਂ ਪਹਿਲਾਂ ਆਪਣੀ ਆਂਟੀ ਅਤੇ ਭਰਾ ਨਾਲ ਸਾਂਝੀ ਕੀਤੀ। ਉਸ ਨੇ ਕਿਹਾ ਕਿ ਉਸ ਦੀ ਦੂਜੀ ਵਾਰ ਲਾਟਰੀ ਲੱਗ ਗਈ ਹੈ ਅਤੇ ਉਹ ਹੈਰਾਨ ਹੈ। ਉਸ ਨੇ ਕਿਹਾ ਕਿ ਉਹ ਸਟੋਰ ਜਾ ਕੇ ਇਸ ਦੀ ਪੁਸ਼ਟੀ ਕਰੇਗਾ, ਇਸ ਤੋਂ ਬਾਅਦ ਹੀ ਇਸ 'ਤੇ ਭਰੋਸਾ ਕਰੇਗਾ। ਜਦੋਂ ਉਹ ਸਟੋਰ ਗਿਆ ਤਾਂ ਉਸ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਰਿਹਾ ਕਿਉਂਕਿ ਉਹ ਦੂਜੀ ਵਾਰ ਲਾਟਰੀ ਜਿੱਤ ਚੁੱਕਾ ਸੀ।
ਕਲਿਫੋਰਡ ਨੇ ਕਿਹਾ ਕਿ ਲਾਟਰੀ ਦੀ ਇਸ ਰਕਮ ਨਾਲ ਉਹ ਆਪਣੀ ਆਂਟੀ ਦੀ ਦੇਖਭਾਲ ਕਰੇਗਾ। ਆਪਣੇ ਭਤੀਜਿਆਂ ਦੇ ਕਾਲਜ ਦੀ ਪੜ੍ਹਾਈ ਲਈ ਇਸ ਰਕਮ ਦਾ ਇਕ ਹਿੱਸਾ ਰੱਖੇਗਾ ਅਤੇ ਆਪਣੇ ਭਰਾ, ਉਸ ਦੀ ਪਤਨੀ ਅਤੇ ਉਸ ਦੇ ਬੱਚਿਆਂ ਦੀ ਮਦਦ ਕਰੇਗਾ। ਕਲਿਫੋਰਡ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਉੱਤਰੀ ਓਨਟਾਰੀਓ ਦੇ ਟਰਿੱਪ 'ਤੇ ਵੀ ਜਾਵੇਗਾ ਅਤੇ ਨਿਊ ਬਰੰਸਵਿਕ ਅਤੇ ਨੋਵਾ ਸਕੋਟੀਆ ਦਾ ਦੌਰਾ ਵੀ ਕਰੇਗਾ।


Kulvinder Mahi

News Editor

Related News