ਭਾਰਤੀ ਮੂਲ ਦੇ ਨਾਗਰਿਕ ਨੂੰ ਬਲਾਤਕਾਰ ਦੇ ਦੋਸ਼ 'ਚ 18 ਸਾਲ ਦੀ ਕੈਦ

09/11/2020 6:17:43 PM

ਲੰਡਨ (ਰਾਜਵੀਰ ਸਮਰਾ): 90 ਦੇ ਦਹਾਕੇ ਬਹੁ ਚਰਚਿਤ ਬਲਾਤਕਾਰ ਕੇਸ ਵਿਚ ਪੁਲਿਸ ਹੱਥ ਬਹੁਤ ਵੱਡੀ ਸਫਲਤਾ ਲੱਗੀ ਹੈ।ਬੈਡਫਰਡ ਦੇ ਪ੍ਰੇਮ ਚੰਦਰ 'ਤੇ ਦੋਸ਼ ਲੱਗੇ ਸਨ ਕਿ ਉਸ ਨੇ ਅਤੇ ਉਸ ਦੇ ਇੱਕ ਸਾਥੀ ਨੇ 25 ਜੂਨ 1996 ਨੂੰ ਇੱਕ 14 ਸਾਲਾ ਲੜਕੀ ਨੂੰ ਸ਼ਰਾਬ ਪਿਲਾ ਕੇ ਉਸ ਨਾਲ ਬਲਾਤਕਾਰ ਕੀਤਾ ਸੀ।ਉਸ ਤੋਂ ਬਾਅਦ ਉਥੋਂ ਦੇ ਸਥਾਨਿਕ ਰੇਲਵੇ ਸਟੇਸ਼ਨ ਤੇ ਇੱਕ ਬੀਬੀ ਨੂੰ ਬਹਿਲਾ-ਫੁਸਲਾ ਕੇ ਘਰ ਪਹੁੰਚਾਉਣ ਦਾ ਲਾਰਾ ਲਾ ਕੇ ਬਲਾਤਕਾਰ ਕੀਤਾ ਸੀ।

ਪ੍ਰੇਮ ਚੰਦ ਦੇ ਸਰੀਰ ਸੰਬਧਿਤ ਨਮੂਨੇ ਨਾ ਮਿਲਣ ਕਾਰਣ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਰਿਹਾ।ਅਚਾਨਕ 2009 ਵਿੱਚ ਉਸ ਨੂੰ ਇੱਕ ਚੋਰੀ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਤੇ ਉਸ ਦੇ ਸਰੀਰ ਨੇ ਨਮੂਨੇ ਲਏ ਗਏ, ਜਿਸ ਬਾਰੇ ਪੁਲਿਸ ਨੂੰ ਸੂਚਿਤ ਨਹੀਂ ਕੀਤਾ ਗਿਆ ਸੀ, ਜਦਕਿ ਪੁਲਿਸ ਵੱਲੋਂ ਬਲਾਤਕਾਰ ਦੇ ਦੋਸ਼ੀਆਂ ਦੀ ਭਾਲ ਜਾਰੀ ਸੀ।ਪੁਲਿਸ ਤੋਂ ਬਚਣ ਲਈ ਪ੍ਰੇਮ ਨੇ ਆਪਣੇ ਨਾਮ ਦੀ ਤਬਦੀਲੀ ਕਰਕੇ ਪਹਿਲੇ ਨਾਮ ਤੋਂ ਪੁਤਿਲ ਨਾਥ ਤੋਂ ਨਵਾਂ ਨਾਮ ਪ੍ਰੇਮ ਚੰਦਰ ਰੱਖ ਲਿਆ ਸੀ ਤੇ ਜਦੋਂ ਅਚਾਨਕ ਪੁਲਿਸ ਨੂੰ ਸਿਹਤ ਵਿਭਾਗ ਵੱਲੋਂ ਪ੍ਰੇਮ ਦੇ ਖੂਨ ਦੇ ਨਮੂਨੇ ਪ੍ਰਾਪਤ ਹੋਏ ਤਾਂ ਉਸ ਦੀ ਪਹਿਚਾਣ ਹੋ ਗਈ।

ਤਾਂ ਉਸ ਦੀ ਪਹਿਚਾਣ ਹੋ ਗਈ।
ਅਖੀਰ ਲੰਬੇ ਸਮੇਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਫੜ ਲਿਆ। ਇਸ ਦੇ ਉਲਟ ਦੋਸ਼ੀ ਪ੍ਰੇਮ ਨੇ ਲੁਟਨ ਕਰਾਊਨ ਅਦਾਲਤ ਮੋਹਰੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਉਸ ਨੇ ਸੋਚੀ ਸਮਝੀ ਸਾਜਿਸ਼ ਤਹਿਤ ਅਜਿਹਾ ਕੁਝ ਨਹੀਂ ਕੀਤਾ ਸੀ। ਇਹ ਸਭ ਅਚਨਚੇਤ ਵਾਪਰਿਆ। ਹੁਣ ਉਹ ਬਹੁਤ ਬਦਲ ਚੁਕਾ ਹੈ ਤੇ ਹੁਣ ਚੰਗਾ ਇਨਸਾਨ ਬਣ ਗਿਆ ਹੈ ਪਰ ਜੱਜ ਨੇ ਉਸ ਦੀਆਂ ਦਲੀਲਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਅਤੇ ਅਦਾਲਤ ਨੇ ਪੀੜਤਾ ਦੇ ਹੱਕ ਵਿੱਚ ਫੈਸਲਾ ਲੈਂਦੇ ਹੋਏ ਦੋਵੇਂ ਬਲਾਤਕਾਰ ਦੇ ਕੇਸਾਂ ਵਿਚ ਦੋਸ਼ੀ ਨੂੰ ਨੌ-ਨੌ ਸਾਲ ਦੀ ਸਜ਼ਾ ਸੁਣਾਈ।


Vandana

Content Editor

Related News