ਵਿਦੇਸ਼ੀ ਲੜਕੀ ਨੇ ਗਾਇਆ ''ਕੇਸਰੀਆ'' ਗਾਣਾ, ਆਵਾਜ਼ ਤੋਂ ਜ਼ਿਆਦਾ ਖੂਬਸੂਰਤੀ ਦੇ ਹੋਣ ਲੱਗੇ ਚਰਚੇ

Sunday, Oct 29, 2023 - 01:32 AM (IST)

ਵਿਦੇਸ਼ੀ ਲੜਕੀ ਨੇ ਗਾਇਆ ''ਕੇਸਰੀਆ'' ਗਾਣਾ, ਆਵਾਜ਼ ਤੋਂ ਜ਼ਿਆਦਾ ਖੂਬਸੂਰਤੀ ਦੇ ਹੋਣ ਲੱਗੇ ਚਰਚੇ

ਇੰਟਰਨੈਸ਼ਨਲ ਡੈਸਕ : ਬਾਲੀਵੁੱਡ ਫ਼ਿਲਮਾਂ ਜਾਂ ਗਾਣੇ ਹੁਣ ਸਿਰਫ ਭਾਰਤ ਤੱਕ ਹੀ ਸੀਮਤ ਨਹੀਂ ਹਨ, ਬਲਕਿ ਪੂਰੀ ਦੁਨੀਆ 'ਚ ਛਾਏ ਹੋਏ ਹਨ। ਵਿਦੇਸ਼ੀ ਲੋਕ ਭਾਵੇਂ ਹਿੰਦੀ ਬੋਲਣਾ ਨਹੀਂ ਜਾਣਦੇ ਪਰ ਉਹ ਹਿੰਦੀ ਗੀਤ ਸੁਣ ਕੇ ਗਾਉਣਾ ਜ਼ਰੂਰ ਸਿੱਖ ਲੈਂਦੇ ਹਨ। ਸੋਸ਼ਲ ਮੀਡੀਆ 'ਤੇ ਅਜਿਹੇ ਕਈ ਵੀਡੀਓ ਦੇਖਣ ਨੂੰ ਮਿਲਣਗੇ, ਜੋ ਭਾਰਤੀਆਂ ਨੂੰ ਖੁਸ਼ ਕਰ ਦਿੰਦੇ ਹਨ। ਅਜਿਹਾ ਹੀ ਇਕ ਵੀਡੀਓ ਅੱਜ-ਕੱਲ੍ਹ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇਕ ਵਿਦੇਸ਼ੀ ਲੜਕੀ ਅਰਿਜੀਤ ਸਿੰਘ ਦਾ ਫੇਮਸ ਗੀਤ ਗਾਉਂਦੀ ਨਜ਼ਰ ਆ ਰਹੀ ਹੈ। ਉਸ ਦੀ ਆਵਾਜ਼ ਸੁਣ ਕੇ ਲੋਕ ਫੈਨ ਹੋ ਗਏ ਹਨ ਤੇ ਆਵਾਜ਼ ਤੋਂ ਜ਼ਿਆਦਾ ਲੜਕੀ ਦੀ ਖੂਬਸੂਰਤੀ ਦੇ ਚਰਚੇ ਹੋਣ ਲੱਗੇ ਹਨ।

ਇਹ ਵੀ ਪੜ੍ਹੋ : ਮਾਂ 'ਤੇ ਤਸ਼ੱਦਦ ਢਾਹੁਣ ਵਾਲੇ ਜੱਲਾਦ ਵਕੀਲ ਪੁੱਤ ਦਾ ਮਿਲਿਆ 1 ਦਿਨ ਦਾ ਪੁਲਸ ਰਿਮਾਂਡ

ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫ਼ਿਲਮ 'ਬ੍ਰਹਮਾਸਤਰ' ਦਾ ਗੀਤ 'ਕੇਸਰੀਆ' ਬੈਕਗ੍ਰਾਊਂਡ 'ਚ ਚੱਲ ਰਿਹਾ ਹੈ ਅਤੇ ਲੜਕੀ ਉਸ ਦੇ ਨਾਲ-ਨਾਲ ਗੁਣਗੁਣਾ ਰਹੀ ਹੈ। ਉਸ ਦੀ ਆਵਾਜ਼ ਬੜੀ ਸੁਰੀਲੀ ਹੈ ਅਤੇ ਨਾਲ ਹੀ ਉਸ ਨੂੰ ਗੀਤ ਦੇ ਬੋਲ ਵੀ ਯਾਦ ਹਨ। ਉਸ ਦੇ ਇਸ ਗੀਤ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।

ਆਪਣੇ ਇਸ ਸਿੰਗਿੰਗ ਵੀਡੀਓ ਨੂੰ ਲੜਕੀ ਨੇ ਖੁਦ ਆਪਣੀ ਇੰਸਟਾਗ੍ਰਾਮ ਆਈਡੀ ਈਵੋਨਾ (evonna) 'ਤੇ ਸ਼ੇਅਰ ਕੀਤਾ ਹੈ, ਜਿਸ ਨੂੰ ਹੁਣ ਤੱਕ 68 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ 11 ਹਜ਼ਾਰ ਤੋਂ ਵੱਧ ਲੋਕ ਇਸ ਵੀਡੀਓ ਨੂੰ ਲਾਈਕ ਕਰ ਚੁੱਕੇ ਹਨ ਅਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਦੇ ਚੁੱਕੇ ਹਨ। ਨਾਲ ਹੀ ਕੁਝ ਯੂਜ਼ਰਸ ਲੜਕੀ ਦੀ ਖੂਬਸੂਰਤੀ ਦੀ ਤਾਰੀਫ ਕਰਦੇ ਵੀ ਨਹੀਂ ਥੱਕ ਰਹੇ।

ਇਹ ਵੀ ਪੜ੍ਹੋ : ਨਹੀਂ ਰੁਕ ਰਿਹਾ ਸਿਲਸਿਲਾ, ਕੈਨੇਡਾ 'ਚ ਇਕ ਹੋਰ ਪੰਜਾਬੀ ਨੌਜਵਾਨ ਨੇ ਤੋੜਿਆ ਦਮ

ਦੱਸ ਦੇਈਏ ਕਿ ਕੁੜੀ ਦਾ ਨਾਂ ਇਵੋਨਾ ਹੈ, ਜੋ ਲੰਡਨ ਦੀ ਰਹਿਣ ਵਾਲੀ ਹੈ ਤੇ ਖੁਦ ਨੂੰ ਮਿਊਜ਼ਿਸ਼ੀਅਨ ਅਤੇ ਸਿੰਗਰ ਦੱਸਦੀ ਹੈ। ਇਵੋਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਉਸ ਦੇ 88 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ।

 
 
 
 
 
 
 
 
 
 
 
 
 
 
 
 

A post shared by 𝔼𝕍𝕆ℕℕ𝔸 (@evonna)

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News