ਇਸ ਕਾਰਨ ਲੰਡਨ ਦੀਆਂ ਜੇਲ੍ਹਾਂ ਬਣ ਸਕਦੀਆਂ ਹਨ ''ਕਬਰਸਤਾਨ''

Thursday, May 07, 2020 - 01:00 PM (IST)

ਇਸ ਕਾਰਨ ਲੰਡਨ ਦੀਆਂ ਜੇਲ੍ਹਾਂ ਬਣ ਸਕਦੀਆਂ ਹਨ ''ਕਬਰਸਤਾਨ''

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਪਬਲਿਕ ਹੈਲਥ ਇੰਗਲੈਂਡ ਨੇ ਕਿਹਾ ਹੈ ਕਿ ਜੇਲ੍ਹਾਂ ਵਿਚ ਕਾਫੀ ਲੋਕ ਖ਼ਤਰੇ ਦੇ ਪੱਧਰ 'ਤੇ ਹੈ। ਇਸ ਸਮੇਂ ਕੋਰੋਨਾ ਵਾਇਰਸ ਸਾਰੀ ਦੁਨੀਆ ਲਈ ਸਿਰ ਦਰਦ ਬਣਿਆ ਹੋਇਆ ਹੈ। ਬਰਤਾਨੀਆ ਵਿਚ ਵੀ ਇਸ ਦਾ ਪੂਰਾ ਪ੍ਰਕੋਪ ਹੈ। ਇਸ ਦੇ ਸੰਬੰਧ ਵਿੱਚ ਲੰਡਨ ਦੀ ਇਕ ਮੋਹਰੀ ਚੈਰਿਟੀ ਅਨੁਸਾਰ ਕੋਰੋਨਾ ਵਾਇਰਸ ਦਾ ਲੰਡਨ ਦੀਆਂ ਜੇਲ੍ਹਾਂ ਵਿੱਚ ਬਹੁਤ ਪ੍ਰਭਾਵ ਹੈ। ਜਦ ਤੱਕ ਸਰਕਾਰ ਇਸ ਸੰਬੰਧ ਵਿੱਚ ਕੋਈ ਢੁਕਵੀਂ ਕਾਰਵਾਈ ਕਰੇਗੀ ਤਦ ਤੱਕ ਇਹ ਜੇਲ੍ਹਾਂ ਨੂੰ 'ਕਬਰਸਤਾਨਾਂ' ਵਿਚ ਬਦਲ ਦੇਵੇਗਾ।

4 ਫਰੰਟ ਪ੍ਰੋਜੈਕਟ ਦੀ ਐਡਵੋਕੇਟ ਦੇ ਮੁਖੀ ਸਾਰਾ ਚਿਟਸੇਕੋ ਨੇ ਕਿਹਾ ਕਿ “ਜੇਲ੍ਹਾਂ ਬੇਸਹਾਰਾ, ਅਸੁਰੱਖਿਅਤ ਅਤੇ ਜ਼ਿਆਦਾ ਭੀੜ-ਭੜੱਕੇ ਵਾਲੇ ਸਥਾਨ ਹਨ, ਇਸ ਲਈ ਵਾਇਰਸ ਦੇ ਫੈਲਣ ਲਈ ਇਹ ਇੱਕ ਪ੍ਰਜਨਨ ਦਾ ਅਧਾਰ ਹਨ। ਜ਼ਿਕਰਯੋਗ ਹੈ ਕਿ ਉੱਤਰੀ ਲੰਡਨ ਵਿੱਚ ਪੈਂਤੋਂਵਿਲ ਜੇਲ੍ਹ ਵਿੱਚ ਦੋ ਜੇਲ੍ਹ ਕਰਮਚਾਰੀਆਂ ਦੀ ਪਿਛਲੇ ਮਹੀਨੇ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਅਤੇ ਪਬਲਿਕ ਹੈਲਥ ਇੰਗਲੈਂਡ ਦੀ ਇੱਕ ਤਾਜ਼ਾ ਰਿਪੋਰਟ ਵਿੱਚ ਲੰਡਨ ਦੀ ਜੇਲ੍ਹ ਦੀ ਆਬਾਦੀ ਵਿੱਚ 50 ਕੈਦੀਆਂ ਦੇ ਪਾਜ਼ੀਟਿਵ ਹੋਣ ਤੇ ਇੱਕ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੇ ਸੰਦਰਭ ਵਿਚ ਸਰਕਾਰ ਨੂੰ ਢੁਕਵੀਂ ਕਾਰਵਾਈ ਕਰਨੀ ਚਾਹੀਦੀ ਹੈ ਨਹੀਂ ਤਾਂ ਇਸ ਦੇ ਨਤੀਜੇ ਭਿਆਨਕ ਹੋ ਸਕਦੇ ਹਨ।
 


author

Lalita Mam

Content Editor

Related News