ਵਿਗਿਆਨੀਆਂ ਦਾ ਦਾਅਵਾ, ਕੋਰੋਨਾ ਹੋਣ ਮਗਰੋਂ ਸਰਜਰੀ ਨਾਲ ਮੌਤ ਦਾ ਖਤਰਾ ਜ਼ਿਆਦਾ

05/30/2020 6:02:28 PM

ਲੰਡਨ (ਬਿਊਰੋ): ਕੋਰੋਨਾਵਾਇਰਸ ਸੰਬੰਧੀ ਕੀਤੇ ਜਾ ਰਿਹੇ ਅਧਿਐਨਾਂ ਵਿਚ ਕੋਈ ਨਾ ਕੋਈ ਖੁਲਾਸਾ ਹੁੰਦਾ ਹੀ ਰਹਿੰਦਾ ਹੈ। ਹੁਣ ਇਕ ਅਧਿਐਨ ਵਿਚ ਖੁਲਾਸਾ ਹੋਇਆ ਹੈ ਕਿ ਕੋਰੋਨਾ ਦੀ ਚਪੇਟ ਵਿਚ ਆਉਣ ਵਾਲੇ ਮਰੀਜ਼ਾਂ ਦੀ ਸਰਜਰੀ ਦੇ ਬਾਅਦ ਮੌਤ ਦਾ ਖਤਰਾ ਵੱਧ ਸਕਦਾ ਹੈ। ਏਸ਼ੀਆ, ਅਫਰੀਕਾ ਅਤੇ ਉੱਤਰੀ ਅਮਰੀਕਾ ਦੇ 235 ਹਸਪਤਾਲਾਂ ਦੇ 1,128 ਮਰੀਜ਼ਾਂ ਦੇ ਸਮੂਹ 'ਤੇ ਸ਼ੋਧ ਕਰਨ ਦੇ ਬਾਅਦ ਇਕ ਗਲੋਬਲ ਅਧਿਐਨ ਨੇ ਇਹ ਗੱਲ ਸਾਹਮਣੇ ਰੱਖੀ ਹੈ। ਇਹ ਸ਼ੋਧ ਬਰਮਿੰਘਮ ਯੂਨੀਵਰਸਿਟੀ ਦੇ ਨੈਸ਼ਨਲ ਇੰਸਟੀਚਿਊਟ ਫੌਰ ਹੈਲਥ ਰਿਸਰਚ ਦੇ ਵਿਗਿਆਨੀਆਂ ਨੇ ਕੀਤੀ ਹੈ ਜਿਸ ਨੂੰ ਲਾਂਸੇਟ ਪੇਪਰ ਵਿਚ ਛਾਪਿਆ ਗਿਆ ਹੈ। 

ਸ਼ੋਧ ਦੇ ਮੁਤਾਬਕ ਇਨਫੈਕਟਿਡ ਮਰੀਜ਼ਾਂ ਵਿਚੋਂ ਜਿਹੜੇ ਮਰੀਜ਼ਾਂ ਦੀ ਸਰਜਰੀ ਹੋ ਰਹੀ ਹੈ ਉਹਨਾਂ ਵਿਚ ਮੌਤ ਦਰ ਜ਼ਿਆਦਾ ਹੈ। ਸ਼ੋਧ ਦੇ ਮੁਤਾਬਕ 30 ਦਿਨ ਵਿਚ ਮੌਤ ਦਰ 23.8 ਫੀਸਦੀ ਸੀ। ਸ਼ੋਧ ਦੀ ਮੰਨੀਏ ਤਾਂ ਔਰਤਾਂ ਦੀ ਤੁਲਨਾ ਵਿਚ ਪੁਰਸ਼ਾਂ ਵਿਚ ਮੌਤ ਦਰ ਜ਼ਿਆਦਾ ਹੈ। ਸ਼ੋਧ ਦੇ ਮੁਤਾਬਕ ਪੁਰਸ਼ਾਂ ਵਿਚ ਮੌਤ ਦਰ 28.4 ਫੀਸਦੀ ਤਾਂ ਔਰਤਾਂ ਵਿਚ 18.2 ਫੀਸਦੀ ਹੈ। ਇਹੀ ਨਹੀਂ 70 ਸਾਲ ਤੋਂ ਵਧੇਰੇ ਉਮਰ ਵਾਲੇ ਲੋਕਾਂ ਵਿਚ ਮੌਤ ਦਰ 33.7 ਫੀਸਦੀ ਅਤੇ 70 ਸਾਲ ਤੋਂ ਘੱਟ ਉਮਰ ਵਾਲੇ ਲੋਕਾਂ ਵਿਚ ਇਹ ਦਰ 13.9 ਫੀਸਦੀ ਹੈ। 

ਇਸ ਦੇ ਇਲਾਵਾ ਜਿਹੜੇ ਲੋਕਾਂ ਵਿਚ ਪਹਿਲਾਂ ਤੋਂ ਗੰਭੀਰ ਬੀਮਾਰੀ ਮੌਜੂਦ ਹੈ ਜਿਵੇਂ ਕੈਂਸਰ ਦਾ ਇਲਾਜ ਜਾਂ ਸਰਜਰੀ ਤਾਂ ਇਹਨਾਂ ਮਰੀਜ਼ਾਂ ਵਿਚ ਮੌਤ ਦਰ ਜ਼ਿਆਦਾ ਹੋਣ ਦੀ ਸੰਭਾਵਨਾ ਰਹਿੰਦੀ ਹੈ। ਅਜਿਹੇ ਮਰੀਜ਼ਾਂ ਵਿਚ ਮੌਤ ਦਰ ਇਸ ਲਈ ਜ਼ਿਆਦਾ ਹੈ ਕਿਉਂਕਿ ਇਹਨਾਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਪਹਿਲਾਂ ਨਾਲੋਂ ਥੋੜ੍ਹੀ ਕਮਜੋਰ ਹੋ ਜਾਂਦੀ ਹੈ। ਸ਼ੋਧ ਦੇ ਸਹਿ ਲੇਖਕ ਅਨਿਲ ਭਾਗਨੂ ਦਾ ਕਹਿਣਾ ਹੈ ਕਿ ਸ਼ੋਧ ਤੋਂ ਪਹਿਲਾਂ ਇਹ ਅਨੁਮਾਨ ਲਗਾਇਆ ਗਿਆ ਸੀ ਕਿ ਛੋਟੀ ਅਤੇ ਚੋਣਵੀਂ ਸਰਜਰੀ ਕਰਾਉਣ ਵਾਲਿਆਂ ਵਿਚ ਮੌਤ ਦਰ ਇਕ ਫੀਸਦੀ ਤੋਂ ਵੀ ਘੱਟ ਰਹੇਗੀ ਪਰ ਹੁਣ ਪਤਾ ਚੱਲਿਆ ਹੈ ਕਿ ਇਹ ਦਰ ਛੋਟੀ ਸਰਜਰੀ ਵਿਚ 16.3 ਫੀਸਦੀ ਅਤੇ ਵੈਕਲਪਿਕ ਸਰਜਰੀ ਵਿਚ 18.9 ਫੀਸਦੀ ਹੋ ਸਕਦੀ ਹੈ। ਅਨਿਲ ਭਾਗਨੂੰ ਦਾ ਕਹਿਣਾ ਹੈ ਕਿ ਇਹ ਮੌਤ ਦਰ ਉਹਨਾਂ ਮਰੀਜ਼ਾਂ ਵਿਚ ਵੀ ਜ਼ਿਆਦਾ ਹੈ ਜੋ ਮਹਾਮਾਰੀ ਤੋਂ ਪਹਿਲਾਂ ਜ਼ਿਆਦਾ ਖਤਰੇ ਵਿਚ ਰਹਿੰਦੇ ਸੀ। ਸ਼ੋਧ ਮੁਤਾਬਕ ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਕਾਰਨ ਆਈ ਰੁਕਾਵਟ ਦੇ ਬਾਅਦ 2.84 ਕਰੋੜ ਵੈਕਲਪਿਕ ਸਰਜਰੀ ਨੂੰ ਰੱਦ ਕੀਤਾ ਗਿਆ ਹੈ।


Vandana

Content Editor

Related News