ਲੰਡਨ ''ਚ ਕਲਾਈਵ ਦੀ ਮੂਰਤੀ ਹਟਾਉਣ ਲਈ ਪਟੀਸ਼ਨ ਦਾਇਰ

Tuesday, Jun 09, 2020 - 07:00 PM (IST)

ਲੰਡਨ ''ਚ ਕਲਾਈਵ ਦੀ ਮੂਰਤੀ ਹਟਾਉਣ ਲਈ ਪਟੀਸ਼ਨ ਦਾਇਰ

ਲੰਡਨ (ਬਿਊਰੋ): ਪੱਛਮੀ ਇੰਗਲੈਂਡ ਦੇ ਸ਼ਰੂਸਬਰੀ ਵਿਚ ਭਾਰਤ 'ਤੇ ਬ੍ਰਿਟੇਨ ਦੇ ਬਸਤੀਵਾਦੀ ਦਬਦਬੇ ਨੂੰ ਸਥਾਪਿਤ ਕਰਨ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਣ ਵਾਲੇ ਰੌਬਰਟ ਕਲਾਈਵ ਦੀ ਇਕ ਮੂਰਤੀ ਨੂੰ ਹਟਾਉਣ ਦੀ ਮੰਗ ਜ਼ੋਰ ਫੜ ਰਹੀ ਹੈ। ਸੈਂਕੜੇ ਲੋਕਾਂ ਨੇ ਸੋਮਵਾਰ ਨੂੰ ਇਕ ਆਨਲਾਈਨ ਪਟੀਸ਼ਨ 'ਤੇ ਦਸਤਖਤ ਕਰ ਕੇ ਬਸਤੀਵਾਦ ਦੇ ਪ੍ਰਤੀਕ ਰਹੇ ਰੌਬਰਟ ਕਲਾਈਵ ਦੀ ਮੂਰਤੀ ਨੂੰ ਹਟਾਉਣ ਦੀ ਮੰਗ ਕੀਤੀ। Change.Org ਦੀ ਪਟੀਸਨ ਸਥਾਨਕ ਸ਼ਰਾਪਸ਼ਾਇਰ ਕਾਊਂਟੀ ਕੌਂਸਲ ਨੂੰ ਸੰਬੋਧਿਤ ਕੀਤੀ ਗਈ ਹੈ। 

ਇਕ ਸਾਬਕਾ ਗੁਲਾਮ ਵਪਾਰੀ ਐਡਵਰਡ ਕਾਲਸਟਨ ਦੀ ਮੂਰਤੀਕਲਾ ਦੇ ਨਾਟਕੀ ਰੂਪ ਨਾਲ ਹੇਠਾਂ ਡਿਗਾ ਦੇਣ ਅਤੇ ਬ੍ਰਿਸਟਲ ਨਦੀ ਵਿਚ ਖਿੱਚ ਕੇ ਸੁੱਟ ਦਿੱਤੇ ਜਾਣ ਦੇ ਕੁਝ ਘੰਟਿਆਂ ਦੇ ਅੰਦਰ ਹੀ ਕਲਾਈਵ ਦੀ ਮੂਰਤੀ ਨੂੰ ਵੀ ਹਟਾਏ ਜਾਣ ਦੀ ਮੰਗ ਸ਼ੁਰੂ ਹੋ ਗਈ ਹੈ। ਇੱਥੇ ਦੱਸ ਦਈਏ ਕਿ ਅਮਰੀਕਾ ਵਿਚ ਗੈਰ ਗੋਰੇ ਨਾਗਰਿਕ ਜੌਰਜ ਫਲਾਈਡ ਦੀ ਹੱਤਿਆ ਦੇ ਬਾਅਦ ਦੁਨੀਆ ਭਰ ਵਿਚ 'ਬਲੈਕ ਲਾਈਵਸ ਮੈਟਰ' ਨਾਮ ਦਾ ਨਸਲਵਾਦ ਵਿਰੋਧੀ ਪ੍ਰਦਰਸ਼ਨ ਚੱਲ ਰਿਹਾ ਹੈ। ਉਸ ਦੇ ਤਹਿਤ ਹੁਣ ਹਰੇਕ ਉਸ ਚੀਜ਼ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਜੋ ਨਸਲਵਾਦ ਨੂੰ ਕਿਤੇ ਵੀ ਵਧਾਵਾ ਦਿੰਦੀ ਹੈ। 

ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਰੌਬਰਟ ਕਲਾਈਵ ਭਾਰਤ, ਬੰਗਾਲ ਅਤੇ ਦੱਖਣ-ਪੂਰਬ ਏਸ਼ੀਆ ਦੇ ਬ੍ਰਿਟਿਸ਼ ਸਾਮਰਾਜ ਦੇ ਦਬਦਬੇ ਦੀਆਂ ਸ਼ੁਰੂਆਤੀ ਸ਼ਖਸੀਅਤਾਂ ਵਿਚੋਂ ਇਕ ਸਨ। ਇਸ ਵਿਚ ਕਿਹਾ ਗਿਆ ਹੈ ਕਿ ਬ੍ਰਿਟਿਸ਼ ਬਸਤੀਵਾਦ ਦੇ ਪ੍ਰਤੀਕ ਦੇ ਰੂਪ ਵਿਚ ਕਲਾਈਵ ਭਾਰਤੀ, ਬੰਗਾਲੀ ਅਤੇ ਦੱਖਣ-ਪੂਰਬ ਏਸ਼ੀਆਈ ਵੰਸ਼ ਦੇ ਲਈ ਕਾਫੀ ਹਮਲਾਵਰ ਹਨ। ਜੇਕਰ ਲੱਖਾਂ ਬੇਕਸੂਰਾਂ ਦੇ ਸ਼ੋਸ਼ਣ ਅਤੇ ਹੱਤਿਆ ਨੂੰ ਜਾਇਜ਼ ਠਹਿਰਾਇਆ ਜਾਂਦਾ ਹੈ ਤਾਂ ਬ੍ਰਿਟਿਸ਼ ਮਾਣ ਅਤੇ ਰਾਸ਼ਟਰਵਾਦ ਦੇ ਉਤਸਵ ਦੇ ਰੂਪ ਵਿਚ ਇਸ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰਨਾ ਸਹੀ ਹੈ। 

ਪਟੀਸ਼ਨ ਲਗਾਏ ਜਾਣ ਦੇ ਕੁਝ ਘੰਟਿਆਂ ਦੇ ਅੰਦਰ ਹੀ 1700 ਤੋਂ 2500 ਲੋਕਾਂ ਨੇ ਪਟੀਸ਼ਨ 'ਤੇ ਦਸਤਖਤ ਕਰ ਦਿੱਤੇ ਸਨ। ਇੱਥੇ ਦੱਸਦ ਈਏ ਕਿ ਰੌਬਰਟ ਕਲਾਈਵ ਨੇ 18ਵੀਂ ਸਦੀ ਵਿਚ ਈਸਟ ਇੰਡੀਆ ਕੰਪਨੀ ਦੇ ਤਹਿਤ ਬੰਗਾਲ ਪ੍ਰੈਜੀਡੈਂਸੀ ਦੇ ਪਹਿਲੇ ਗਵਰਨਰ ਦੇ ਰੂਪ ਵਿਚ ਕੰਮ ਕੀਤਾ। ਇਸ ਕਾਰਨ ਉਸ ਨੂੰ 'ਕਲਾਈਵ ਆਫ ਇੰਡੀਆ' ਦੀ ਪਦਵੀ ਦਿੱਤੀ ਗਈ। ਪਟੀਸ਼ਨ ਬ੍ਰਿਟਿਸ਼ ਸਾਮਰਾਜ ਦੇ ਸ਼ੁਰੂਆਤੀ ਸਾਲਾਂ ਵਿਚ ਬੰਗਾਲ ਦੀ ਲੁੱਟ-ਖੋਹ ਵਿਚ ਉਹਨਾਂ ਦੀ ਭੂਮਿਕਾ 'ਤੇ ਪ੍ਰਕਾਸ਼ ਪਾਉਂਦੀ ਹੈ, ਜਿਸ ਵਿਚ ਖੇਤਰ ਦੇ ਕਈ ਅਮੀਰ ਕਲਾਈਵ ਨਾਲ ਬ੍ਰਿਟੇਨ ਪਰਤਣ ਦਾ ਰਸਤਾ ਲੱਭਦੇ ਹਨ।

ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਇਕ ਅਜਿਹੇ ਵਿਅਕਤੀ ਦੀ ਤਾਰੀਫ ਕਰਨਾ ਜਿਸ ਨੇ ਇਕ ਰਾਸ਼ਟਰ ਨੂੰ ਬਰਬਾਦ ਕਰ ਦਿੱਤਾ ਅਤੇ ਬੇਕਸੂਰ ਲੋਕਾਂ ਦਾ ਉਸ ਦੇ ਬੇਰਹਿਮ ਆਦੇਸ਼ ਦੇ ਬਾਅਦ ਸ਼ੋਸ਼ਣ ਕੀਤਾ ਗਿਆ ਇਹ ਅਪਮਾਨਜਨਕ ਅਤੇ ਸ਼ਰਮਨਾਕ ਹੈ। ਉਹ ਇਕ ਦਮਨਕਾਰੀ ਅਤੇ ਗੋਰੇ ਦਬਦਬੇ ਵਾਲੇ ਸ਼ਖਸ ਤੋਂ ਜ਼ਿਆਦਾ ਕੁਝ ਨਹੀਂ ਹਨ। ਭਾਵੇਂ ਉਹਨਾਂ ਨੇ ਅਜਿਹਾ ਜਾਣਬੁੱਝ ਕੇ ਕੀਤਾ ਹੋਵੇ ਜਾਂ ਅਣਜਾਣੇ ਵਿਚ, ਫਿਰ ਵੀ ਸੈਂਕੜੇ ਸਾਲਾਂ ਤੋਂ ਸ਼ਹਿਰ ਦੇ ਕੇਂਦਰ ਵਿਚ ਉਸ ਦਾ ਜਸ਼ਨ ਮਨਾਇਆ ਜਾਂਦਾ ਹੈ। ਸਥਾਨਕ ਸਾਂਸਦ, ਕੰਜ਼ਰਵੇਟਿਵ ਪਾਰਟੀ ਦੇ ਡੈਨੀਅਲ ਕਾਵਜੇਂਸਕੀ ਨੇ ਮੂਰਤੀ 'ਤੇ ਇਕ ਸ਼ਾਂਤੀਪੂਰਨ ਚਰਚਾ ਦੀ ਅਪੀਲ ਕੀਤੀ। ਉਹਨਾਂ ਨੇ ਸਥਾਨਕ ਰੂਪ ਨਾਲ ਜਨਮੇ ਕਲਾਈਵ ਦੇ ਜੀਵਨ 'ਤੇ ਇਕ ਸ਼ੋਧ ਕਰਾਉਣ ਦਾ ਵਾਅਦਾ ਕੀਤਾ।


author

Vandana

Content Editor

Related News