ਗਲਾਸਗੋ ਦੇ ਖੁੱਲ੍ਹੇ ਦਰਵਾਜ਼ੇ ਤਿਉਹਾਰ ਦੌਰਾਨ ਗੁਰਦੁਆਰਿਆਂ ''ਚ ਲੱਗੀਆਂ ਰੌਣਕਾਂ

09/22/2019 3:32:37 PM

ਲੰਡਨ/ਗਲਾਸਗੋ (ਮਨਦੀਪ ਖੁਰਮੀ)— ਸਕਾਟਲੈਂਡ ਦੇ ਸ਼ਹਿਰ ਗਲਾਸਗੋ 'ਚ 16 ਸਤੰਬਰ ਤੋਂ 22 ਸਤੰਬਰ ਤੱਕ ਦਾ ਹਫ਼ਤਾ ਪਿਛਲੇ 30 ਸਾਲਾਂ ਤੋਂ ਗਲਾਸਗੋ ਖੁੱਲ੍ਹੇ ਦਰਵਾਜ਼ੇ ਤਿਉਹਾਰ (ਗਲਾਸਗੋ ਡੋਰਜ਼ ਓਪਨ ਡੇਅ ਫੈਸਟੀਵਲ) ਵਜੋਂ ਮਨਾਇਆ ਜਾ ਰਿਹਾ ਹੈ। ਇਸ ਹਫਤੇ ਦੀ ਖਾਸੀਅਤ ਇਹ ਹੈ ਕਿ ਸ਼ਹਿਰ ਦੀਆਂ ਵਿਰਾਸਤੀ ਇਮਾਰਤਾਂ, ਕਾਰੀਗਰੀ ਦਾ ਨਮੂਨਾ ਪੁਰਾਣੀਆਂ ਇਮਾਰਤਾਂ, ਪੁਰਾਣੇ ਚਰਚਾਂ, ਉਦਯੋਗਿਕ ਕਾਰਖਾਨੇ, ਥੀਏਟਰ, ਸ਼ਰਾਬ ਦੀਆਂ ਫੈਕਟਰੀਆਂ ਸਮੇਤ ਹੋਰ ਬਹੁਤ ਸਾਰੇ ਦਿਲ-ਖਿੱਚਵੇਂ ਅਸਥਾਨਾਂ ਦੇ ਦਰਵਾਜ਼ੇ ਆਮ ਲੋਕਾਂ ਲਈ ਖੁੱਲ੍ਹੇ ਰੱਖੇ ਜਾਂਦੇ ਹਨ ਤਾਂ ਜੋ ਉਹ ਸਕਾਟਲੈਂਡ ਦੇ ਅਮੀਰ ਵਿਰਸੇ ਤੇ ਵਿਰਾਸਤਾਂ ਨੂੰ ਬਾਰੀਕਬੀਨੀ ਨਾਲ ਜਾਣ ਸਕਣ। 

ਹਰ ਸਾਲ ਸਤੰਬਰ ਮਹੀਨੇ 200 ਤੋਂ ਵਧੇਰੇ ਇਮਾਰਤਾਂ, ਘੁੰਮਣ ਵਾਲੇ ਰਸਤੇ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਕੀਤੇ ਜਾਂਦੇ ਸਮਾਗਮ ਖਿੱਚ ਦਾ ਕੇਂਦਰ ਬਣੇ ਰਹਿੰਦੇ ਹਨ। ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਇਹ ਹੈ ਕਿ ਉਕਤ ਤਿਉਹਾਰ ਦਾ ਹਿੱਸਾ ਗਲਾਸਗੋ ਦੇ ਦੋ ਗੁਰਦੁਆਰਾ ਸਾਹਿਬਾਨਾਂ ਦੀਆਂ ਇਮਾਰਤਾਂ ਵੀ ਬਣੀਆਂ ਹੋਈਆਂ ਹਨ। ਜਿਸ ਕਰਕੇ ਹਜਾਰਾਂ ਦੀ ਗਿਣਤੀ ਵਿੱਚ ਵੱਖ-ਵੱਖ ਨਸਲਾਂ, ਧਰਮਾਂ ਤੇ ਖਿੱਤਿਆਂ ਦੇ ਲੋਕ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਐਲਬਰਟ ਡਰਾਈਵ ਅਤੇ ਸਿੰਘ ਸਭਾ ਸੈਂਟਰਲ ਗੁਰਦੁਆਰਾ ਸਾਹਿਬ ਵਿਖੇ ਪਹੁੰਚਦੇ ਹਨ। 


Vandana

Content Editor

Related News