ਖਰਾਬ ਸਿਹਤ ਕਾਰਨ ਸ਼ਰੀਫ ਦਾ ਇਲਾਜ ਲਈ ਅਮਰੀਕਾ ਜਾਣਾ ਮੁਸ਼ਕਲ

12/16/2019 1:34:04 PM

ਲੰਡਨ (ਭਾਸ਼ਾ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਬੇਟੇ ਹਸਨ ਨਵਾਜ਼ ਨੇ ਕਿਹਾ ਹੈ ਕਿ ਉਹਨਾਂ ਦੇ ਪਿਤਾ ਲਈ ਅਮਰੀਕਾ ਵਿਚ ਉਦੋਂ ਤੱਕ ਇਲਾਜ ਲਈ ਜਾਣਾ ਮੁਸ਼ਕਲ ਹੈ ਜਦੋਂ ਤੱਕ ਉਹਨਾਂ ਦੇ ਪਲੇਟਲੇਟ ਦੀ ਗਿਣਤੀ ਸਥਿਰ ਨਹੀਂ ਹੋ ਜਾਂਦੀ। ਦੀ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ ਐਤਵਾਰ ਨੂੰ ਮੀਡੀਆ ਨਾਲ ਗੱਲਬਾਤ ਵਿਚ ਉਹਨਾਂ ਦੇ ਇਹ ਜਾਣਕਾਰੀ ਦਿੱਤੀ। ਸ਼ਰੀਫ 20 ਨਵੰਬਰ ਤੋਂ ਲੰਡਨ ਵਿਚ ਆਪਣੇ ਬੇਟੇ ਹਸਨ ਨਵਾਜ਼ ਦੀ ਮਲਕੀਅਤ ਵਾਲੇ ਅਵੈਨਫੀਲਡ ਫਲੈਟਾਂ ਵਿਚ ਰਹਿ ਰਹੇ ਹਨ।

ਸਾਬਕਾ ਪ੍ਰਧਾਨ ਮੰਤਰੀ ਇਕ ਇਮਿਊਨ ਸਿਸਟਮ ਵਿਕਾਰ ਨਾਲ ਪੀੜਤ ਹਨ ਜਿਸ ਕਾਰਨ ਉਹਨਾਂ ਦਾ  ਪਲੇਟਲੇਟ ਕਾਊਂਟ ਕਾਫੀ ਘੱਟ ਗਿਆ ਹੈ। ਮੀਡੀਆ ਨੂੰ ਸੰਬੋਧਿਤ ਕਰਦਿਆਂ ਸ਼ਰੀਫ ਦੇ ਨਿੱਜੀ ਡਾਕਟਰ ਅਦਨਾਨ ਖਾਨ ਨੇ ਕਿਹਾ ਕਿ ਸ਼ਰੀਫ ਦੀਆਂ ਬੀਮਾਰੀਆਂ ਦੇ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਵੀ ਕਿਹਾ ਕਿ ਹੇਮਾਟੋਲੋਜ਼ਿਸਟ ਤੋਂ ਮਨਜ਼ੂਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿਉਂਕਿ ਪਲੇਟਲੇਟ ਕਾਊਂਟ ਦੇ ਘੱਟ ਹੋਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ।


Vandana

Content Editor

Related News