ਲੰਡਨ ''ਚ ਇਕੱਠੇ ਹੋਏ ਹਜ਼ਾਰਾਂ ਕੋਵਿਡ-19 ਤਾਲਾਬੰਦੀ ਵਿਰੋਧੀ ਪ੍ਰਦਰਸ਼ਨਕਾਰੀ

08/30/2020 1:24:06 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾਵਾਇਰਸ ਤਾਲਾਬੰਦੀ ਵਿਰੋਧੀ ਪ੍ਰਦਰਸ਼ਨਕਾਰੀਆਂ ਦੀ ਭੀੜ ਹਜ਼ਾਰਾਂ ਦੀ ਗਿਣਤੀ ਵਿੱਚ ਲੰਡਨ ਦੇ ਟ੍ਰੈਫਲਗਰ ਚੌਂਕ ਵਿੱਚ ਇਕੱਠੀ ਹੋਈ। ਇਸ ਭੀੜ ਨੇ ਦਾਅਵਾ ਕੀਤਾ ਕਿ ਕੋਵਿਡ-19 ਇੱਕ ਤਰ੍ਹਾਂ ਦਾ ਧੋਖਾ ਹੈ। ਡੇਵਿਡ ਇਕੇ ਅਤੇ ਪਿਅਰਜ਼ ਕੋਰਬੀਨ ਦੀ ਅਗਵਾਈ ਵਿਚ ਇਹ ਭੀੜ ਸ਼ਨੀਵਾਰ (29 ਅਗਸਤ) ਨੂੰ ਰਾਤ 12 ਵਜੇ ਤੋਂ ਕੇਂਦਰੀ ਲੰਡਨ ਵਿਚ "ਆਜ਼ਾਦੀ ਲਈ ਇੱਕਜੁਟਤਾ" ਲਈ ਦੇਸ਼ ਭਰ ਤੋਂ ਇਕੱਠੀ ਹੋਈ।

PunjabKesari

ਇੱਥੇ ਪ੍ਰਦਰਸ਼ਨਕਾਰੀਆਂ ਨੇ ਸਾਜ਼ਿਸ਼ ਦੇ ਸਿਧਾਂਤ ਸਾਂਝੇ ਕੀਤੇ, ਜੋ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਇਹ ਫੈਲ ਚੁੱਕੇ ਹਨ ਕਿ ਕਿਵੇਂ ਪੂਰਾ ਵਿਸ਼ਾਣੂ ਇਕ ਤਰ੍ਹਾਂ ਦੀ "ਸਾਜਿਸ਼" ਹੈ। ਉਹਨਾਂ ਨੇ ਕਿਹਾ ਕਿ ਉਹ ਕਿਵੇਂ ਸਰਕਾਰੀ ਟੀਕਾਕਰਨ ਪ੍ਰੋਗਰਾਮਾਂ ਤੋਂ ਇਨਕਾਰ ਕਰਨਗੇ।ਇਸ ਪ੍ਰਦਰਸ਼ਨ ਵਿੱਚ ਸਮਾਜਿਕ ਦੂਰੀਆਂ ਦਾ ਪਾਲਣ ਨਹੀਂ ਕੀਤਾ ਗਿਆ ਅਤੇ ਗਾਈ ਫੌਕਸ ਮਾਸਕ ਜੋ ਕਿ ਪਛਾਣ ਲੁਕਾਉਣ ਲਈ ਪਾਏ ਜਾਂਦੇ ਹਨ, ਤੋਂ ਇਲਾਵਾ ਕਿਸੇ ਹੋਰ ਨੂੰ ਮਾਸਕ ਪਹਿਨੇ ਨਹੀਂ ਵੇਖਿਆ ਗਿਆ। 

ਪੜ੍ਹੋ ਇਹ ਅਹਿਮ ਖਬਰ- ਸਿਡਨੀ: ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਦੋ ਭਾਈਚਾਰਿਆਂ ਵਿਚਾਲੇ ਝਗੜਾ

ਇੱਥੇ ਹਾਜ਼ਰੀਨ ਲੋਕਾਂ ਨੇ ਟਵਿੱਟਰ 'ਤੇ ਦਾਅਵਾ ਕੀਤਾ ਕਿ ਹਰ ਉਮਰ ਅਤੇ ਜਾਤੀ ਦੇ ਲੋਕ ਵਿਰੋਧ ਪ੍ਰਦਰਸ਼ਨ ਵਿੱਚ ਸਨ। ਇਕੱਲੇ ਯੂਕੇ ਵਿਚ ਹੀ ਕੋਰੋਨਾਵਾਇਰਸ ਤੋਂ 40,000 ਤੋਂ ਵੱਧ ਲੋਕ ਮਰੇ ਹਨ ਅਤੇ ਵਿਸ਼ਵਵਿਆਪੀ ਮੌਤਾਂ ਦੀ ਗਿਣਤੀ 850,000 ਦੇ ਨੇੜੇ ਹੈ। ਪਰ ਵਿਖਾਵੇ ਵਿੱਚ ਲੋਕਾਂ ਨੇ ਕਿਹਾ ਕਿ "ਮਾਸਕ ਮਖੌਲ ਹਨ" ਅਤੇ "ਕੋਰੋਨਾਵਾਇਰਸ ਇੱਕ ਧੋਖਾ ਹੈ।" ਇਹ ਪ੍ਰਦਰਸ਼ਨਕਾਰੀ ਮੈਟਰੋਪੋਲੀਟਨ ਪੁਲਿਸ ਦੀ ਚੇਤਾਵਨੀ ਦੇ ਬਾਵਜੂਦ ਇਕੱਠੇ ਹੋਏ ਅਤੇ ਪੁਲਿਸ ਮੁਤਾਬਰ ਇਕੱਠ ਕਰਨ ਦੇ ਪ੍ਰਬੰਧਕਾਂ ਨੂੰ 10,000 ਪੌਂਡ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
 


Vandana

Content Editor

Related News