ਲੰਡਨ : ਮਸਜਿਦ ''ਚ ਚਾਕੂ ਹਮਲਾ, ਇਕ ਗਿ੍ਰਫਤਾਰ

Friday, Feb 21, 2020 - 12:17 AM (IST)

ਲੰਡਨ : ਮਸਜਿਦ ''ਚ ਚਾਕੂ ਹਮਲਾ, ਇਕ ਗਿ੍ਰਫਤਾਰ

ਲੰਡਨ - ਸੈਂਟ੍ਰਲ ਲੰਡਨ ਦੀ ਇਕ ਮਸਜਿਦ ਵਿਚ ਚਾਕੂ ਨਾਲ ਹਮਲਾ ਹੋਇਆ ਹੈ। ਹਮਲੇ ਵਿਚ 70 ਸਾਲ ਦੇ ਇਕ ਬਜ਼ੁਰਗ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ। ਇਸ ਮਾਮਲੇ ਵਿਚ ਇਕ ਸ਼ੱਕੀ ਹਮਲਾਵਰ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਹਮਲਾ ਰੀਜੈਂਟ ਪਾਰਤ ਨੇਡ਼ੇ ਲੰਡਨ ਸੈਂਟ੍ਰਲ ਮਸਜਿਦ ਵਿਚ ਵੀਰਵਾਰ ਨੂੰ ਭਾਰਤੀ ਸਮੇਂ ਮੁਤਾਬਕ ਰਾਤ 8:40 ਕਰੀਬ ਹੋਇਆ। ਜ਼ਖਮੀ ਵਿਅਕਤੀ ਨੂੰ ਐਮਰਜੰਸੀ ਸੇਵਾਵਾਂ ਦੀ ਮਦਦ ਨਾਲ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ ਅਤੇ ਉਹ ਖਤਰੇ ਤੋਂ ਬਾਹਰ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਘਟਨਾ ਵਾਲੀ ਥਾਂ 'ਤੇ ਪੁਲਸ ਮੌਜੂਦ ਹੈ।

PunjabKesari

ਮਸਜਿਦ ਦੇ ਅੰਦਰ ਦੀਆਂ ਤਸਵੀਰਾਂ ਨੂੰ ਦੇਖਣ ਤੋਂ ਪਤਾ ਲੱਗਦਾ ਹੈ ਕਿ ਪੁਲਸ ਅਧਿਕਾਰੀਆਂ ਨੇ ਇਕ ਲਾਲ ਰੰਗ ਦੀ ਹੂਡੀ ਅਤੇ ਜੀਂਸ ਪਾਈ ਇਕ ਵਿਅਕਤੀ ਨੂੰ ਹੇਠਾਂ ਧੱਕਾ ਦੇ ਉਸ ਨੇ ਨੱਪ ਲਿਆ। ਤਸਵੀਰਾਂ ਵਿਚ ਉਹ ਸ਼ਖਸ ਨੰਗੇ ਪੈਰ ਦਿੱਖ ਰਿਹਾ ਹੈ। ਇਕ ਵੀਡੀਓ ਵਿਚ ਇਕ ਪਲਾਸਟਿਕ ਦੀ ਕੁਰਸੀ ਦੇ ਹੇਠਾਂ ਜ਼ਮੀਨ 'ਤੇ ਚਾਕੂ ਰੱਖਿਆ ਹੋਇਆ ਵੀ ਦਿੱਖ ਰਿਹਾ ਹੈ। ਹਮਲੇ ਦੇ ਚਸ਼ਮਦੀਦ ਅਬੀ ਤਾਵਿਕ ਦਾ ਆਖਣਾ ਹੈ ਕਿ ਸ਼ੱਕੀ ਹਮਲਾਵਰ ਪਿਛਲੇ ਕਈ ਮਹੀਨਿਆਂ ਤੋਂ ਰੋਜ਼ ਇਸ ਮਸਜਿਦ ਵਿਚ ਆਉਂਦਾ ਸੀ। ਉਨ੍ਹਾਂ ਦੱਸਿਆ ਕਿ ਉਹ ਪੀਡ਼ਤ ਬਜ਼ੁਰਗ ਦੇ ਪਿੱਛੇ ਖਡ਼੍ਹਾ ਹੋ ਕੇ ਪ੍ਰਾਥਨਾ ਕਰ ਰਿਹਾ ਸੀ ਅਤੇ ਅਚਾਨਕ ਉਸ ਨੇ ਉਨ੍ਹਾਂ ਨੂੰ ਚਾਕੂ ਮਾਰ ਦਿੱਤਾ। ਇਸ ਦੌਰਾਨ ਹਮਲਾਵਰ ਬਿਲਕੁਲ ਖਾਮੋਸ਼ ਰਿਹਾ। ਲੰਡਨ ਐਂਬੂਲੈਂਸ ਸੇਵਾ ਦਾ ਆਖਣਾ ਹੈ ਕਿ ਜ਼ਖਮੀ ਬਜ਼ੁਰਗ ਨੂੰ ਟ੍ਰਾਮਾ ਸੈਂਟਰ ਲਿਜਾਇਆ ਗਿਆ। ਐਂਬੂਲੈਂਸ ਸੇਵਾ ਦੇ ਅਧਿਕਾਰਕ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਗਿਆ ਕਿ ਅਸੀਂ ਹਮਲੇ ਵਾਲੀ ਥਾਂ 'ਤੇ ਇਕ ਐਂਬੂਲੈਂਸ ਕਿ੍ਰਊ, ਇਕ ਕਾਰ ਅਤੇ ਡਾਕਟਰ ਭੇਜੇ। ਅਸੀਂ ਜ਼ਖਮ ਦੇ ਮੌਕੇ 'ਤੇ ਇਲਾਜ ਕੀਤਾ ਅਤੇ ਫਿਰ ਉਨ੍ਹਾਂ ਨੂੰ ਟ੍ਰਾਮਾ ਸੈਂਟਰ ਲਿਜਾਇਆ ਗਿਆ।

PunjabKesari

ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਟਵੀਟ ਕਰ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਲਿੱਖਿਆ ਕਿ ਮੈਂ ਲੰਡਨ ਸੈਂਟ੍ਰਲ ਮਸਜਿਦ ਵਿਚ ਹੋਏ ਹਮਲੇ ਦੇ ਬਾਰੇ ਵਿਚ ਸੁਣ ਕੇ ਬੇਹੱਦ ਦੁਖੀ ਹਾਂ। ਇਹ ਬਹੁਤ ਹੀ ਚਿੰਤਾਜਨਕ ਹੈ ਕਿ ਅਜਿਹੇ ਅਪਰਾਧ ਨੂੰ ਅੰਜ਼ਾਮ ਦਿੱਤਾ ਗਿਆ। ਖਾਸ ਕਰਕੇ ਇਕ ਅਜਿਹੀ ਥਾਂ 'ਤੇ ਜਿਥੇ ਲੋਕ ਪ੍ਰਾਥਨਾ ਕਰਦੇ ਹਨ। ਜ਼ਖਮੀਆਂ ਅਤੇ ਹਮਲੇ ਵਿਚ ਪ੍ਰਭਾਵਿਤ ਲੋਕਾਂ ਦੇ ਨਾਲ ਮੇਰੀਆਂ ਸੰਵੇਦਨਾਵਾਂ ਹਨ। ਮੁਸਲਿਮ ਕਾਊਸਿਲ ਆਫ ਬਿ੍ਰਟੇਨ ਦੇ ਮਿਕਦਾਦ ਵਰਸੀ ਨੇ ਆਖਿਆ ਕਿ ਉਨ੍ਹਾਂ ਨੂੰ ਮਸਜਿਦ ਦੇ ਅੰਦਰ ਮੌਜੂਦ ਲੋਕਾਂ ਤੋਂ ਪਤਾ ਲੱਗਾ ਕਿ ਹਮਲੇ ਨੂੰ ਉਦੋਂ ਅੰਜ਼ਾਮ ਦਿੱਤਾ ਗਿਆ ਜਦ ਦੁਪਹਿਰ ਦੀ ਨਮਾਜ਼ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਉਨ੍ਹਾਂ ਆਖਿਆ ਕਿ ਇਹ ਬੇਹੱਦ ਚਿੰਤਾਜਨਕ ਹੈ। ਹਾਲ ਹੀ ਵਿਚ ਹੋਏ ਹਮਲਿਆਂ ਨੂੰ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਮੁਸਲਮਾਨ ਖਤਰੇ ਵਿਚ ਹਨ।


author

Khushdeep Jassi

Content Editor

Related News