ਲੰਡਨ ''ਚ ਕੋਰੋਨਾਵਾਇਰਸ ਨੇ ਲਈ 50 ਐੱਨ.ਐੱਚ.ਐੱਸ ਅਤੇ ਸਿਹਤ ਕਾਮਿਆਂ ਦੀ ਜਾਨ
Tuesday, Nov 17, 2020 - 04:11 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾਵਾਇਰਸ ਮਹਾਂਮਾਰੀ ਨੇ ਪੂਰੇ ਦੇਸ਼ ਦੇ ਨਾਲ ਰਾਜਧਾਨੀ ਲੰਡਨ ਵਿਚ ਵੀ ਆਪਣਾ ਪ੍ਰਕੋਪ ਢਾਹਿਆ ਹੈ। ਵਾਇਰਸ ਨੇ ਲੰਡਨ ਵਿਚ 8,800 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ ਅਤੇ ਇਹਨਾਂ ਵਿੱਚੋਂ ਘੱਟੋ ਘੱਟ 50 ਮੌਤਾਂ ਐਨ.ਐਚ.ਐਸ. ਅਤੇ ਦੇਖਭਾਲ ਕਰਨ ਵਾਲੇ ਕਾਮਿਆਂ ਨਾਲ ਸੰਬੰਧਿਤ ਹਨ।
ਪੜ੍ਹੋ ਇਹ ਅਹਿਮ ਖਬਰ- ਅਪ੍ਰੈਲ ਤੋਂ ਹੁਣ ਤੱਕ 90,000 ਤੋਂ ਵੀ ਜ਼ਿਆਦਾ ਲੋਕਾਂ ਨੂੰ ਮਿਲੀ ‘ਆਨਲਾਈਨ’ ਆਸਟ੍ਰੇਲੀਆਈ ਸਿਟੀਜ਼ਨਸ਼ਿਪ
ਇਸ ਤੋਂ ਇਲਾਵਾ ਪੂਰੇ ਯੂਕੇ ਵਿਚ ਘੱਟੋ-ਘੱਟ 200 ਫ੍ਰੰਟਲਾਈਨ ਅਤੇ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਦੀ ਮੌਤ ਕੋਰੋਨਾਵਾਇਰਸ ਨਾਲ ਪੀੜਤ ਹੋਣ ਤੋਂ ਬਾਅਦ ਹੋਈ ਹੈ। ਇਹਨਾਂ ਅੰਕੜਿਆਂ ਵਿੱਚ ਮਰਨ ਵਾਲੇ ਸਿਹਤ ਵਰਕਰਾਂ ਦੀ ਗਿਣਤੀ ਅਸਲ ਨਾਲੋਂ ਅਜੇ ਵੀ ਘੱਟ ਹੋਣ ਦੀ ਸੰਭਾਵਨਾ ਹੈ, ਕਿਉਂਕਿ ਕੁਝ ਮ੍ਰਿਤਕਾਂ ਦੇ ਨਾਮ ਅਜੇ ਤੱਕ ਜਨਤਕ ਨਹੀਂ ਕੀਤੇ ਗਏ ਹਨ।