ਲੰਡਨ ਦੇ ਹਸਪਤਾਲਾਂ ''ਚ ਰੱਦ ਹੋ ਸਕਦੇ ਹਨ ਕੈਂਸਰ ਦੇ ਆਪ੍ਰੇਸ਼ਨ

Sunday, Jan 03, 2021 - 01:20 PM (IST)

ਲੰਡਨ ਦੇ ਹਸਪਤਾਲਾਂ ''ਚ ਰੱਦ ਹੋ ਸਕਦੇ ਹਨ ਕੈਂਸਰ ਦੇ ਆਪ੍ਰੇਸ਼ਨ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਦੇਸ਼ ਦੀ ਰਾਜਧਾਨੀ ਲੰਡਨ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਵਾਧਾ ਹੋਣ ਨਾਲ ਹਸਪਤਾਲ ਵਿੱਚ ਦਾਖਲ ਹੋਣ ਵਾਲੇ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਭਾਰੀ ਵਾਧਾ ਹੋ ਰਿਹਾ ਹੈ। ਵੱਡੀ ਗਿਣਤੀ ਵਿੱਚ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਸੰਘਰਸ਼ ਕਰ ਰਹੇ ਲੰਡਨ ਦੇ ਹਸਪਤਾਲਾਂ ਵਿੱਚ ਰਿਪੋਰਟਾਂ ਮੁਤਾਬਕ, ਕੈਂਸਰ ਦੇ ਮਰੀਜ਼ਾਂ ਨੂੰ ਜ਼ਰੂਰੀ ਸਰਜਰੀ ਕਰਵਾਉਣ ਲਈ ਮਹੀਨਿਆਂ ਤੱਕ ਇੰਤਜ਼ਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਹੈਲੀਕਾਪਟਰ ਹੋਇਆ ਕਰੈਸ਼, 4 ਲੋਕਾਂ ਦੀ ਮੌਤ

ਐਨ.ਐਚ.ਐਸ. ਅਧਿਕਾਰੀ ਲੰਡਨ ਵਿੱਚ ਇਹਨਾਂ ਜ਼ਰੂਰੀ ਅਪ੍ਰੇਸ਼ਨਾਂ ਨੂੰ ਰੱਦ ਕਰਨ ਦੇ ਸਖ਼ਤ ਕਦਮ ਚੁੱਕਣ ਲਈ ਵਿਚਾਰ ਕਰ ਰਹੇ ਹਨ ਕਿਉਂਕਿ ਮਾਹਿਰਾਂ ਦੇ ਮੁਤਾਬਕ ਹਸਪਤਾਲਾਂ ਦੇ ਇੰਟੈਂਸਿਵ ਕੇਅਰ ਵਾਰਡ ਕੋਰੋਨਾ ਦੇ ਮਰੀਜ਼ਾਂ ਨਾਲ ਭਰ ਰਹੇ ਹਨ। ਹਾਲਾਂਕਿ ਲੰਡਨ ਦੇ ਐਨ.ਐਚ.ਐਸ. ਦੇ ਖੇਤਰੀ ਨਿਰਦੇਸ਼ਕ ਡੇਵਿਡ ਸਲੋਮਾਨ ਨੇ ਕੈਂਸਰ ਦੀ ਸਰਜਰੀ ਜਾਰੀ ਰੱਖਣ ਦੀ ਗੱਲ ਕਹੀ ਸੀ। ਯੂਕੇ 'ਚ ਸ਼ਨੀਵਾਰ ਨੂੰ 57,725 ਨਵੇਂ ਕੇਸ ਦਰਜ ਹੋਣ ਦੇ ਨਾਲ ਹੋਰ 445 ਕੋਰੋਨਾਵਾਇਰਸ ਨਾਲ ਸਬੰਧਤ ਮੌਤਾਂ ਹੋਈਆਂ ਹਨ।ਇਸ ਦੇ ਇਲਾਵਾ ਤੇਜ਼ੀ ਨਾਲ ਫੈਲਣ ਵਾਲੇ ਵਾਇਰਸ ਦੇ ਨਵੇਂ ਰੂਪ ਕਾਰਨ ਲਾਗ ਦੇ ਮਾਮਲਿਆਂ ਵਿੱਚ ਵਾਧਾ ਨੇ ਦੇਸ਼ ਭਰ ਦੇ ਹਸਪਤਾਲਾਂ 'ਚ ਸਿਹਤ ਸਹੂਲਤਾਂ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕੀਤਾ ਹੈ।


author

Vandana

Content Editor

Related News