ਸਾਊਥਾਲ ਵਿਖੇ ਆਯੋਜਿਤ ਸਾਹਿਤਕ ਮਹਿਫਿਲ ''ਚ ਬਲਵੀਰ ਸੂਫ਼ੀ ਦਾ ਸਨਮਾਨ

09/23/2019 1:32:19 PM

ਲੰਡਨ (ਮਨਦੀਪ ਖੁਰਮੀ)— “ਬੇਸ਼ੱਕ ਸੁਹਿਰਦ ਬੋਲਾਂ ਤੇ ਲੇਖਣੀ ਦੇ ਮੁਕਾਬਲੇ ਹਲਕੀ ਸ਼ਬਦਾਵਲੀ ਵਾਲੀ ਗਾਇਕੀ ਅੰਬਰ ਛੋਹ ਰਹੀ ਦਿੱਸਦੀ ਹੈ ਪਰ ਅਸਲੀਅਤ ਹੈ ਕਿ ਵਕਤੀ ਤੌਰ 'ਤੇ ਆਏ ਬੱਦਲ ਸੱਚ ਦੇ ਸੂਰਜ ਨੂੰ ਵਧੇਰੇ ਚਿਰ ਲੁਕੋ ਕੇ ਨਹੀਂ ਰੱਖ ਸਕਦੇ। ਕੰਧ 'ਤੇ ਲਿਖਿਆ ਸੱਚ ਇਹੀ ਹੈ ਕਿ ਲੋਕ ਪੱਖੀ ਤੇ ਸਮਾਜਿਕ ਮਸਲਿਆਂ ਦੀ ਬਾਤ ਪਾਉਂਦੇ ਬੋਲ ਹਮੇਸ਼ਾ ਲਈ ਜੀਵਿਤ ਰਹਿੰਦੇ ਹਨ।'' ਉਕਤ ਵਿਚਾਰਾਂ ਦਾ ਪ੍ਰਗਟਾਵਾ ਈਲਿੰਗ ਸਾਊਥਾਲ ਦੇ ਪਾਰਲੀਮੈਂਟ ਮੈਂਬਰ ਵਰਿੰਦਰ ਸ਼ਰਮਾ ਨੇ ਆਪਣੇ ਸੰਬੋਧਨ ਦੌਰਾਨ ਸਾਊਥਾਲ ਵਿਖੇ ਆਯੋਜਿਤ ਹੋਈ ਸਾਹਿਤਕ ਮਹਿਫਿਲ ਵਿਚ ਕੀਤਾ। 

ਇਸ ਮਹਿਫਿਲ ਦੌਰਾਨ ਪ੍ਰਸਿੱਧ ਗਾਇਕ ਬਲਵੀਰ ਸੂਫ਼ੀ ਨੇ ਆਪਣੇ ਇੱਕ ਤੋਂ ਵੱਧ ਕੇ ਇੱਕ ਗੀਤਾਂ ਰਾਹੀਂ ਮਾਹੌਲ ਨੂੰ ਸੰਗੀਤਮਈ ਬਣਾਈ ਰੱਖਿਆ। ਵਰਿੰਦਰ ਸਿੰਘ ਵਿਰਕ, ਚਰਨਜੀਤ ਸਿੰਘ ਸਹੋਤਾ, ਰਣਧੀਰ ਸਿੰਘ ਵਿਰਕ ਤੇ ਦਵਿੰਦਰ ਸਹੋਤਾ ਦੇ ਉੱਦਮ ਨਾਲ ਜੁੜੀ ਇਸ ਮਹਿਫਿਲ ਵਿੱਚ ਪੰਜਾਬੀ ਸਾਹਿਤ ਕਲਾ ਕੇਂਦਰ ਦੀ ਪ੍ਰਧਾਨ ਸ੍ਰੀਮਤੀ ਕੁਲਵੰਤ ਕੌਰ ਢਿੱਲੋ, ਵਰਿੰਦਰ ਸ਼ਰਮਾ, ਸੁਰਜੀਤ ਸਿੰਘ ਘੁੰਮਣ (ਐੱਮ ਬੀ ਈ), ਮਨਜੀਤ ਕੌਰ ਪੱਡਾ, ਕੁੰਦਨ ਸਿੰਘ ਬੋਲਾ, ਇੰਦਰਜੀਤ ਲੰਡਨ, ਕੁਲਦੀਪ ਮਹੇ, ਭਿੰਦਰ ਜਲਾਲਾਬਾਦੀ ਆਦਿ ਵੱਲੋਂ ਉਨ੍ਹਾਂ ਦਾ ਯਾਦ ਨਿਸ਼ਾਨੀ ਨਾਲ ਸਨਮਾਨ ਕੀਤਾ ਗਿਆ।


Vandana

Content Editor

Related News