''ਲੋਕ ਇਨਸਾਫ ਪਾਰਟੀ'' ਵੱਲੋਂ ਸ. ਰਾਜਿੰਦਰ ਸਿੰਘ ਥਿੰਦ ਯੂਰਪ ਤੇ ਇੰਗਲੈਂਡ ਦੇ ਪ੍ਰਧਾਨ ਨਿਯੁਕਤ

Saturday, Dec 16, 2017 - 07:57 AM (IST)

''ਲੋਕ ਇਨਸਾਫ ਪਾਰਟੀ'' ਵੱਲੋਂ ਸ. ਰਾਜਿੰਦਰ ਸਿੰਘ ਥਿੰਦ ਯੂਰਪ ਤੇ ਇੰਗਲੈਂਡ ਦੇ ਪ੍ਰਧਾਨ ਨਿਯੁਕਤ

ਰੋਮ,(ਕੈਂਥ)— ਸੋਸ਼ਲ ਮੀਡੀਆ ਦੀਆਂ ਸੁਰਖੀਆਂ ਵਿਚ ਹਰ ਸਮੇਂ ਛਾਏ ਰਹਿਣ ਵਾਲੇ ਪੰਜਾਬ ਦੇ ਹਰਮਨ ਪਿਆਰੇ ਨੇਤਾ ਬਣੇ ਸ.  ਸਿਮਰਜੀਤ ਸਿੰਘ ਬੈਂਸ ਵੱਲੋਂ ਬਣਾਈ ਲੋਕ ਇਨਸਾਫ ਪਾਰਟੀ ਪੰਜਾਬ ਵਲੋਂ ਪਾਰਟੀ ਪ੍ਰਤੀ ਨੇਕ ਨੀਤੀ ਅਤੇ ਉਸ ਦੇ ਪ੍ਰਸਾਰ ਲਈ ਸਰਦਾਰ ਰਾਜਿੰਦਰ ਸਿੰਘ ਥਿੰਦ ਯੂ. ਕੇ. ਨੂੰ ਯੂਰਪ ਅਤੇ ਇੰਗਲੈਂਡ ਤੋਂ ਪ੍ਰਧਾਨ ਨਿਯੁਕਤ ਕੀਤਾ ਗਿਆ । ਸਰਦਾਰ ਰਾਜਿੰਦਰ ਸਿੰਘ ਥਿੰਦ ਯੂ ਕੇ ਨੇ ਦੱਸਿਆ ਕੇ ਉਹ ਪਾਰਟੀ ਪ੍ਰਤੀ ਪੂਰੀ ਨੇਕ ਇਰਾਦੇ ਅਤੇ ਤਨਦੇਹੀ ਨਾਲ ਦਿਨ-ਰਾਤ ਇਕ ਕਰਕੇ ਕੰਮ ਕਰਨਗੇ ਤੇ ਪੂਰੇ ਯੂਰਪ ਤੇ ਇੰਗਲੈਂਡ 'ਚ ਵਲੰਟੀਅਰ ਨੂੰ ਮੁਖ ਰੱਖ ਦੇ ਹੋਏ ਪਾਰਟੀ ਦਾ ਹਰ ਦੇਸ਼ 'ਚ ਪ੍ਰਚਾਰ ਤੇ ਉਸ ਨਾਲ ਟੀਮਾਂ ਦੀ ਨਿਯੁਕਤੀ ਕਰਨਗੇ , ਯੂਰਪ ਦੇ ਪ੍ਰਧਾਨ ਬਣਨ 'ਤੇ ਉਨ੍ਹਾਂ ਨੂੰ ਵਧਾਈ ਦਿਤੀ ਜਾ ਰਹੀ ਹੈ,ਜਿਨ੍ਹਾਂ ਵਿਚ ਸ. ਰਜਵਿੰਦਰ ਸਿੰਘ ਸੁਜੋਕਲਾ, ਸੁਖਵੰਤ ਸਿੰਘ ਯੂ ਕੇ, ਗੁਰਮੇਲ ਸਿੰਘ ਜੈਲੀ ,ਪਰਮਿੰਦਰ ਸਿੰਘ ਸੰਧੂ ਯੂ ਕੇ ,ਦਵਿੰਦਰ ਸਿੰਘ ਮੱਲ੍ਹੀ ,ਫਲਜਿੰਦਰ ਸਿੰਘ ਲਾਲੀਆਂ ,ਸੁਰਜੀਤ ਸਿੰਘ ਮੁਕੇਰੀਆਂ ,ਕੁਲਵਿੰਦਰ ਸਿੰਘ ਫਰਾਂਸ ,ਜਸਵਿੰਦਰ ਸਿੰਘ ਲਾਟੀ ਇਟਲੀ ,ਕ੍ਰਿਪਾਲ ਸਿੰਘ ਬਾਜਵਾ ਬੈਲਜੀਅਮ,ਜਸਵਿੰਦਰ ਸਿੰਘ ਜਰਮਨੀ,ਕੁਲਦੀਪ ਸਿੰਘ ਪੱਡਾ ਸਪੇਨ ਨੇ ਨਾਮ ਸ਼ਾਮਲ ਹਨ।


Related News