ਨੇਪਾਲ ''ਚ ਟਿੱਡੀ ਦਲ ਦਾ ਹਮਲਾ, ਫਸਲ ਨੂੰ ਹੋਇਆ ਭਾਰੀ ਨੁਕਸਾਨ

Sunday, Jul 05, 2020 - 02:29 PM (IST)

ਨੇਪਾਲ ''ਚ ਟਿੱਡੀ ਦਲ ਦਾ ਹਮਲਾ, ਫਸਲ ਨੂੰ ਹੋਇਆ ਭਾਰੀ ਨੁਕਸਾਨ

ਕਾਠਮੰਡੂ- ਭਾਰਤ ਦੇ ਬਾਅਦ ਨੇਪਾਲ ਵਿਚ ਵੀ ਟਿੱਡੀਆਂ ਪੁੱਜ ਗਈਆਂ ਹਨ। ਟਿੱਡੀਆਂ ਦੇ ਝੁੰਡਾਂ ਨੇ ਹਿਮਾਲਿਆ ਦੇਸ਼ ਵਿਚ 1,100 ਹੈਕਟੇਅਰ ਤੋਂ ਵਧੇਰੇ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਹੈ। ਪੈਸਟੀਸਾਈਡ ਮੈਨੇਜਮੈਂਟ ਸੈਂਟਰ ਨੇ ਦੱਸਿਆ ਕਿ ਟਿੱਡੀਆਂ ਦੇ ਝੁੰਡਾਂ ਦੇ ਹਮਲੇ ਨਾਲ 1,118 ਹੈਕਟੇਅਰ ਭੂਮੀ ਦੀ ਫਸਲ ਖਰਾਬ ਹੋਈ ਹੈ। 


ਦੱਸਿਆ ਜਾ ਰਿਹਾ ਹੈ ਕਿ ਨੇਪਾਲ ਦੇ 5 ਜ਼ਿਲ੍ਹਿਆਂ ਵਿਚ ਟਿੱਡੀ ਦਲ ਕਾਫੀ ਨੁਕਸਾਨ ਪਹੁੰਚਾ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਕਿ ਡਾਂਗ ਵਿਚ 580 ਹੈਕਟੇਅਰ ਭੂਮੀ ਵਿਚ ਟਿੱਡੀਆਂ ਨੇ ਫਸਲਾਂ ਨੂੰ ਨੁਕਸਾਨ ਪਹੁੰਚਾਇਆ, ਇਸ ਦੇ ਬਾਅਦ ਪਿਊਥਨ ਵਿਚ 283 ਹੈਕਟੇਅਰ ਵਿਚ ਨੁਕਸਾਨ ਹੋਇਆ। ਮਕਵਾਨਪੁਰ, ਅਰਗਖਾਂਚੀ ਅਤੇ ਪਲਪਾ ਵਰਗੇ ਜ਼ਿਲ੍ਹਿਆਂ ਵਿਚ ਲਗਾਤਾਰ 105,100 ਅਤੇ 50 ਹੈਕਟੇਅਰ ਜ਼ਮੀਨ ਵਿਚ ਫਸਲ ਨੁਕਸਾਨੀ ਗਈ। 


52 ਜ਼ਿਲ੍ਹਿਆਂ ਵਿਚ ਟਿੱਡੀਆਂ ਦੇ ਝੁੰਡ ਘੁੰਮ ਰਹੇ ਹਨ ਪਰ ਇਹ ਝੁੰਡ ਛੋਟੇ ਹੋਣ ਕਾਰਨ ਜ਼ਿਆਦਾ ਨੁਕਸਾਨ ਨਹੀਂ ਹੋਇਆ। ਟਿੱਡੀਆਂ ਦੇ ਝੁੰਡ ਲਗਾਤਾਰ ਪੱਛਮ ਵੱਲ ਵੱਧ ਰਹੇ ਹਨ ਤੇ ਫਸਲਾਂ ਨੂੰ ਹੋਰ ਨੁਕਸਾਨ ਪਹੁੰਚਾ ਸਕਦੇ ਹਨ। 


author

Lalita Mam

Content Editor

Related News