ਸਕਾਟਲੈਂਡ ''ਚ 28 ਮਈ ਨੂੰ ਖੁੱਲ੍ਹੇਗਾ ਪਹਿਲੇ ਪੜਾਅ ਦਾ ਲਾਕਡਾਊਨ, 11 ਅਗਸਤ ਤੋਂ ਸਕੂਲ ਸ਼ੁਰੂ
Friday, May 22, 2020 - 02:29 PM (IST)

ਲੰਡਨ, (ਰਾਜਵੀਰ ਸਮਰਾ)- ਸਕਾਟਲੈਂਡ ਸਰਕਾਰ ਦੀ ਪਹਿਲੀ ਮੰਤਰੀ ਨਿਕੋਲਾ ਸਟਰਜਨ ਨੇ ਲਾਕਡਾਊਨ ਨੂੰ ਚਾਰ ਪੜਾਵਾਂ ਵਿਚ ਖੋਲ੍ਹਣ ਦਾ ਐਲਾਨ ਕੀਤਾ ਹੈ ਅਤੇ ਪਹਿਲੇ ਪੜਾਅ ਤਹਿਤ 28 ਮਈ ਨੂੰ ਰਾਸ਼ਨ ਦੀਆਂ ਦੁਕਾਨਾਂ, ਖੇਤੀਬਾੜੀ ਉਦਯੋਗ, ਗਾਰਡਨ ਸੈਂਟਰ, ਵਣ ਵਿਭਾਗ, ਰੀਸਾਇਕਲ ਸੈਂਟਰ ਅਤੇ ਨਿਰਮਾਣ ਕਾਰਜ ਚੱਲ ਸਕਣਗੇ। ਲੋਕ ਜ਼ਰੂਰੀ ਸਮਾਜਿਕ ਦੂਰੀ ਰੱਖ ਕੇ ਕਿਸੇ ਨੂੰ ਵੀ ਮਿਲ ਸਕਣਗੇ। ਇਸ ਦੇ ਇਲਾਵਾ ਗੋਲਫ, ਟੈਨਿਸ ਖੇਡਣ ਅਤੇ ਮੱਛੀ ਫੜਨ ਜਾ ਸਕਣਗੇ।
ਅਧਿਆਪਕ ਜੂਨ ਤੋਂ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲੈ ਸਕਣਗੇ ਅਤੇ ਸਕੂਲ 11 ਅਗਸਤ ਨੂੰ ਖੁੱਲ੍ਹਣਗੇ । ਆਨਲਾਈਨ ਕਲਾਸਾਂ ਲਈ ਸਕਾਟਲੈਂਡ ਸਰਕਾਰ ਬੱਚਿਆਂ ਨੂੰ ਲੈਪਟਾਪ ਵੀ ਦੇਵੇਗੀ।