ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ''ਚ ਇਸ ਮਹੀਨੇ ਖ਼ਤਮ ਹੋਵੇਗੀ ਤਾਲਾਬੰਦੀ

Monday, Nov 08, 2021 - 02:13 PM (IST)

ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ''ਚ ਇਸ ਮਹੀਨੇ ਖ਼ਤਮ ਹੋਵੇਗੀ ਤਾਲਾਬੰਦੀ

ਵੈਲਿੰਗਟਨ (ਏਪੀ)- ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਵਿਚ ਲਾਗੂ ਤਾਲਾਬੰਦੀ ਇਸ ਮਹੀਨੇ ਦੇ ਅੰਤ ਵਿੱਚ ਖ਼ਤਮ ਹੋ ਸਕਦੀ ਹੈ। ਹਾਲਾਂਕਿ ਮੰਗਲਵਾਰ ਤੋਂ ਪਾਬੰਦੀਆਂ 'ਚ ਕੁਝ ਢਿੱਲ ਦਿੱਤੀ ਜਾ ਰਹੀ ਹੈ। ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦੇ ਫੈਲਣ ਤੋਂ ਬਾਅਦ ਆਕਲੈਂਡ ਵਿਚ ਲਗਭਗ ਤਿੰਨ ਮਹੀਨਿਆਂ ਤੋਂ ਪਾਬੰਦੀ ਲਾਗੂ ਹੈ। ਪਿਛਲੇ ਇੱਕ ਹਫ਼ਤੇ ਦੇ ਵੱਧ ਸਮੇਂ ਤੋਂ ਰੋਜ਼ਾਨਾ ਲਾਗ ਦੇ ਲਗਭਗ 150 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਪੀੜਤਾਂ ਦੀ ਗਿਣਤੀ 4500 ਤੋਂ ਵੱਧ ਹੋ ਗਈ ਹੈ। 

ਪੜ੍ਹੋ ਇਹ ਅਹਿਮ ਖਬਰ - ਨਿਊਜ਼ੀਲੈਂਡ ਦੀ ਮਸਜਿਦ 'ਤੇ ਗੋਲੀਬਾਰੀ ਕਰਨ ਵਾਲਾ ਵਿਅਕਤੀ ਸਜ਼ਾ ਖ਼ਿਲਾਫ਼ ਦਾਇਰ ਕਰੇਗਾ ਅਪੀਲ 

ਅਰਡਰਨ ਨੇ ਸੋਮਵਾਰ ਨੂੰ ਕਿਹਾ ਕਿ ਸ਼ਹਿਰ ਵਿੱਚ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਟੀਕਾਕਰਨ ਦਰਾਂ ਵਿੱਚ ਸੁਧਾਰ ਦਾ ਮਤਲਬ ਹੈ ਕਿ ਪਾਬੰਦੀਆਂ ਵਿਚ ਢਿੱਲ ਦੇਣੀ ਜਾਰੀ ਰੱਖੀ ਜਾ ਸਕਦੀ ਹੈ। ਆਕਲੈਂਡ ਵਿੱਚ ਕੱਲ੍ਹ ਤੋਂ ਪ੍ਰਚੂਨ ਦੁਕਾਨਾਂ, ਮਾਲ, ਲਾਇਬ੍ਰੇਰੀਆਂ, ਅਜਾਇਬ ਘਰ ਅਤੇ ਚਿੜੀਆਘਰ ਖੁੱਲ੍ਹ ਸਕਦੇ ਹਨ, ਬਾਹਰੀ ਸਮਾਗਮਾਂ ਲਈ ਵੱਧ ਤੋਂ ਵੱਧ 25 ਲੋਕਾਂ ਦੇ ਇਕੱਠੇ ਹੋ ਸਕਣਗੇ, ਜਦਕਿ ਪਹਿਲਾਂ ਇਹ ਗਿਣਤੀ 10 ਸੀ।


author

Vandana

Content Editor

Related News