ਮਾਲਦੀਵ ''ਚ ਲਾਕਡਾਊਨ ਵਧਾਇਆ ਗਿਆ, ਪ੍ਰਭਾਵਿਤਾਂ ਦੀ ਗਿਣਤੀ ਪਹੁੰਚੀ 1,513

Friday, May 29, 2020 - 08:45 PM (IST)

ਮਾਲਦੀਵ ''ਚ ਲਾਕਡਾਊਨ ਵਧਾਇਆ ਗਿਆ, ਪ੍ਰਭਾਵਿਤਾਂ ਦੀ ਗਿਣਤੀ ਪਹੁੰਚੀ 1,513

ਮਾਲੇ - ਮਾਲਦੀਵ ਦੇ ਗ੍ਰੇਟਰ ਮਾਲੇ ਵਿਚ ਲਾਕਡਾਊਨ ਨੂੰ 2 ਹਫਤਿਆਂ ਲਈ ਵਧਾ ਦਿੱਤਾ ਗਿਆ ਹੈ ਕਿਉਂਕਿ ਦੇਸ਼ ਵਿਚ ਕੋਰੋਨਾਵਾਇਰਸ ਮਹਾਮਾਰੀ ਦੇ ਮਾਮਲੇ ਵੱਧਦੇ ਜਾ ਰਹੇ ਹਨ ਅਤੇ ਪ੍ਰਭਾਵਿਤਾਂ ਦੀ ਗਿਣਤੀ 1,513 ਹੋ ਗਈ ਹੈ। ਸਥਾਨਕ ਮੀਡੀਆ ਨੇ ਸ਼ੁੱਕਰਵਾਰ ਨੂੰ ਇਥੇ ਦੱਸਿਆ ਕਿ ਗ੍ਰੇਟਰ ਮਾਲੇ ਵਿਚ 15 ਅਪ੍ਰੈਲ ਨੂੰ ਲਾਕਡਾਊਨ ਲਗਾਇਆ ਗਿਆ ਸੀ 28 ਮਈ ਨੂੰ ਇਸ ਦੀ ਮਿਆਦ ਖਤਮ ਹੋ ਰਹੀ ਸੀ ਪਰ ਹੁਣ ਇਸ ਨੂੰ 11 ਜੂਨ ਤੱਕ ਵਧਾਇਆ ਗਿਆ ਹੈ।

Maldives capital lockdown extended for two weeks – Maldives Insider

ਹੁਣ ਲਾਕਡਾਊਨ ਵਿਚ ਆਰਥਿਕ ਗਤੀਵਿਧੀਆਂ ਬਹਾਲ ਕਰਨ ਲਈ ਕਈ ਪਾਬੰਦੀਆਂ ਵਿਚ ਢਿੱਲ ਦਿੱਤੀ ਜਾਵੇਗੀ। ਸਥਾਨਕ ਮੀਡੀਆ ਨੇ ਸਿਹਤ ਮੰਤਰੀ ਅਬਦੁੱਲਾ ਅਮੀਨ ਦੇ ਹਵਾਲੇ ਤੋਂ ਦੱਸਿਆ ਕਿ ਲਾਕਡਾਊਨ ਕਾਰਨ ਕੋਰੋਨਾਵਾਇਰਸ ਦੇ ਪ੍ਰਸਾਰ ਦੀ ਦਰ ਕਾਫੀ ਘੱਟ ਹੋਈ ਹੈ। ਲਾਕਡਾਊਨ ਕਾਰਨ ਹਰ ਰੋਜ਼ ਪ੍ਰਤੀ ਦਿਨ ਸਿਰਫ 5 ਫੀਸਦੀ ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ। ਹੈਲਥ ਪ੍ਰੋਟੈਕਸ਼ਨ ਏਜੰਸੀ ਮੁਤਾਬਕ ਮਾਲਦੀਵ ਵਿਚ ਹੁਣ ਤੱਕ 1,513 ਲੋਕ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਹਨ। ਦੇਸ਼ ਵਿਚ ਕੋਰੋਨਾਵਾਇਰਸ ਕਾਰਨ 5 ਲੋਕਾਂ ਦੀ ਮੌਤ ਹੋਈ ਹੈ, 242 ਪ੍ਰਭਾਵਿਤ ਪੂਰੀ ਤਰ੍ਹਾਂ ਨਾਲ ਠੀਕ ਹੋ ਚੁੱਕੇ ਹਨ।


author

Khushdeep Jassi

Content Editor

Related News