ਕੋਰੋਨਾਵਾਇਰਸ ਦੀ ਦਹਿਸ਼ਤ ਕਾਰਨ ਕੈਲੀਫੋਰਨੀਆ ’ਚ ਲਾਕਡਾਊਨ

03/21/2020 2:56:18 AM

ਲਾਸ ਏਂਜਲਸ - ਕੋਰੋਨਾ ਵਾਿਇਰਸ ਕਾਰਨ 3 ਕਰੋੜ 90 ਲੱਖ ਤੋਂ ਵੱਧ ਆਬਾਦੀ ਵਾਲੇ ਕੈਲੀਫੋਰਨੀਆ ’ਚ ਲਾਕਡਾਊਨ ਲਾਗੂ ਕਰ ਦਿੱਤਾ ਗਿਆ ਹੈ। ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ’ਚ ਇਸ ਇਨਫੈਕਸ਼ਨ ਤੋਂ ਬਚਾਅ ਲਈ ਜਲਦੀ ਤੋਂ ਜਲਦੀ ਐਂਟੀ ਮਲੇਰੀਅਲ ਦਵਾਈਆਂ ਲਿਆਂਦੀਆਂ ਜਾ ਰਹੀਆਂ ਹਨ। ਉਨ੍ਹਾਂ ਵੀਰਵਾਰ ਨੂੰ ਚੀਨ ’ਤੇ ਦੋਸ਼ ਲਾਇਆ ਕਿ ਚੀਨ ’ਚ ਕਈ ਮਹੀਨੇ ਪਹਿਲਾਂ ਫੈਲੇ ਕੋਰੋਨਾ ਵਾਇਰਸ ਬਾਰੇ ਜਾਣਕਾਰੀ ਨਾ ਦੇਣ ਕਾਰਣ ਪੂਰੀ ਦੁਨੀਆ ਅੱਜ ਬਹੁਤ ਵੱਡੀ ਕੀਮਤ ਚੁਕਾ ਰਹੀ ਹੈ। ਇਸ ਦਰਮਿਆਨ ਸੰਯੁਕਤ ਰਾਸ਼ਟਰ ਨੇ ਕਿਹਾ ਕਿ ਜੇਕਰ ਵਾਇਰਸ ਪੂਰੀ ਦੁਨੀਆ ’ਚ ਫੈਲ ਗਿਆ ਤਾਂ ਲੱਖਾਂ ਲੋਕਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਉਥੇ ਹੀ ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਸਮ ਨੇ ਕਿਹਾ ਕਿ ਵੀਰਵਾਰ ਸ਼ਾਮ ਤੋਂ ਲਾਕਡਾਊਨ ਲਾਗੂ ਹੋ ਗਿਆ ਹੈ।

PunjabKesari

ਦੱਸ ਦਈਏ ਕੋਰੋਨਾਵਾਇਰਸ ਨੇ ਅਮਰੀਕਾ 53 ਸੂਬਿਆਂ ਨੂੰ ਆਪਣੀ ਲਪੇਟ ਵਿਚ ਲਿਆ ਹੈ, ਜਿਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ 74 ਮੌਤਾਂ ਵਾਸ਼ਿੰਗਟਨ ਵਿਚ ਹੋਈਆਂ ਹਨ। ਉਥੇ ਹੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਾ ਨਿਊਯਾਰਕ ਮੰਨਿਆ ਗਿਆ ਹੈ, ਜਿਸ ਵਿਚ 8305 ਲੋਕ ਇਸ ਵਾਇਰਸ ਦੀ ਲਪੇਟ ਵਿਚ ਅਤੇ 42 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੀਜੇ ਨੰਬਰ 'ਤੇ ਲਾਕਡਾਊਨ ਵਾਲਾ ਸੂਬਾ ਕੈਲੀਫੋਰਨੀਆ, ਜਿਸ ਵਿਚ ਹੁਣ ਤੱਕ 21 ਲੋਕਾਂ ਦੀ ਮੌਤ ਹੋ ਗਈ ਹੈ ਅਤੇ 1165 ਲੋਕ ਇਸ ਵਾਇਰਸ ਦੀ ਇਨਫੈਕਸ਼ਨ ਤੋਂ ਪ੍ਰਭਾਵਿਤ ਹਨ। ਉਥੇ ਹੀ ਪੂਰੇ ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਹੋਈਆਂ ਮੌਤਾਂ ਦਾ ਅੰਕਡ਼ਾ 237 ਤੱਕ ਪਹੁੰਚ ਗਿਆ ਹੈ ਅਤੇ 18755 ਲੋਕ ਇਸ ਤੋਂ ਪ੍ਰਭਾਵਿਤ ਪਾਏ ਗਏ ਹਨ, ਜਿਨ੍ਹਾਂ ਵਿਚੋਂ 125 ਲੋਕਾਂ ਨੂੰ ਰੀ-ਕਵਰ ਕੀਤਾ ਗਿਆ ਹੈ।

PunjabKesari


Khushdeep Jassi

Content Editor

Related News