ਆਕਲੈਂਡ ਨੂੰ ਛੱਡ ਪੂਰੇ ਨਿਊਜ਼ੀਲੈਂਡ ’ਚ ਤਾਲਾਬੰਦੀ ਪਾਬੰਦੀਆਂ ਜਲਦ ਹੋਣਗੀਆਂ ਖ਼ਤਮ

Monday, Sep 06, 2021 - 04:35 PM (IST)

ਆਕਲੈਂਡ ਨੂੰ ਛੱਡ ਪੂਰੇ ਨਿਊਜ਼ੀਲੈਂਡ ’ਚ ਤਾਲਾਬੰਦੀ ਪਾਬੰਦੀਆਂ ਜਲਦ ਹੋਣਗੀਆਂ ਖ਼ਤਮ

ਵੇਲਿੰਗਟਨ (ਏ.ਪੀ.)-ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚੋਂ ਤਾਲਾਬੰਦੀ ਅਧੀਨ ਲਗਾਈਆਂ ਗਈਆਂ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ। ਸਰਕਾਰ ਨੇ ਸੋਮਵਾਰ ਇਸ ਦਾ ਐਲਾਨ ਕੀਤਾ। ਸਰਕਾਰ ਨੇ ਸੰਕੇਤ ਦਿੱਤਾ ਕਿ ਆਕਲੈਂਡ ’ਚ ਘੱਟੋ-ਘੱਟ ਅਗਲੇ ਹਫ਼ਤੇ ਤੱਕ ਸਖ਼ਤ ਪਾਬੰਦੀਆਂ ਲਾਗੂ ਰਹਿਣਗੀਆਂ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਪਿਛਲੇ ਮਹੀਨੇ ਤੋਂ ਕੋਰੋਨਾ ਵਾਇਰਸ ਦੇ ਡੈਲਟਾ ਰੂਪ ਨਾਲ ਜੂਝ ਰਿਹਾ ਹੈ। ਹਾਲ ਹੀ ’ਚ ਪਾਜ਼ੇਟਿਵ ਪਾਏ ਗਏ ਸਾਰੇ ਮਰੀਜ਼ ਆਕਲੈਂਡ ਦੇ ਹਨ। ਸੋਮਵਾਰ ਨੂੰ ਵੀ ਸ਼ਹਿਰ ’ਚ ਲਾਗ ਦੇ 20 ਨਵੇਂ ਮਾਮਲੇ ਦਰਜ ਕੀਤੇ ਗਏ । ਨਿਊਜ਼ੀਲੈਂਡ ’ਚ ਕੋਵਿਡ -19 ਦੇ 821 ਮਾਮਲੇ ਸਾਹਮਣੇ ਆਏ ਹਨ। ਸਰਕਾਰ ਦੇਸ਼ ’ਚੋਂ ਕੋਰੋਨਾ ਵਾਇਰਸ ਦੀ ਲਾਗ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਇੱਕ ਵਿਲੱਖਣ ਰਣਨੀਤੀ ਅਪਣਾ ਰਹੀ ਹੈ।


author

Manoj

Content Editor

Related News