ਲਿਜ਼ ਟਰਸ ਅੱਜ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਵਜੋਂ ਚੁੱਕੇਗੀ ਸਹੁੰ, ਬੋਰਿਸ ਜਾਨਸਨ ਮਹਾਰਾਣੀ ਨੂੰ ਸੌਂਪਣਗੇ ਅਸਤੀਫ਼ਾ

Tuesday, Sep 06, 2022 - 01:07 PM (IST)

ਲੰਡਨ (ਏਜੰਸੀ)- ਬ੍ਰਿਟੇਨ ਦੀ ਕੰਜ਼ਰਵੇਟਿਵ ਪਾਰਟੀ ਦੀ ਪ੍ਰਧਾਨ ਲਿਜ਼ ਟਰਸ ਮੰਗਲਵਾਰ ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੇਗੀ ਪਰ ਇਸ ਤੋਂ ਪਹਿਲਾਂ ਉਹ ਸਕਾਟਲੈਂਡ ਵਿੱਚ ਮਹਾਰਾਣੀ ਨਾਲ ਮੁਲਾਕਾਤ ਕਰੇਗੀ। ਮਾਰਗਰੇਟ ਥੈਚਰ ਅਤੇ ਥੇਰੇਸਾ ਮੇਅ ਨੂੰ ਆਪਣਾ ਆਦਰਸ਼ ਮੰਨਣ ਵਾਲੀ ਟਰਸ ਟੋਰੀ ਪਾਰਟੀ ਦੀ ਤੀਜੀ ਮਹਿਲਾ ਨੇਤਾ ਚੁਣੀ ਗਈ ਹੈ ਅਤੇ ਉਹ ਮਹਾਰਾਣੀ ਨਾਲ ਮੁਲਾਕਾਤ ਕਰਲ ਲਈ ਐਬਰਡੀਨਸ਼ਾਇਰ ਵਿਚ ਸਥਿਤ ਬਾਲਮੋਰ ਕੈਸਲ ਜਾਵੇਗੀ।

ਇਹ ਵੀ ਪੜ੍ਹੋ: UK ’ਚ ਵੀ ਮਸ਼ਹੂਰ ਹੋਇਆ ਭਾਰਤੀ ਪਕਵਾਨ, ਬੱਚੇ ਦਾ ਨਾਂ ਰੱਖਿਆ ‘ਪਕੌੜਾ’

ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਆਪਣਾ ਅਸਤੀਫ਼ਾ ਮਹਾਰਾਣੀ ਐਲਿਜ਼ਾਬੈਥ II ਨੂੰ ਸੌਂਪਣਗੇ। ਇਸ ਤੋਂ ਬਾਅਦ ਟਰਸ ਲੰਡਨ ਦੇ 10 ਡਰਾਊਨਿੰਗ ਸਟ੍ਰੀਟ ਆਏਗੀ ਅਤੇ ਪ੍ਰਧਾਨ ਮੰਤਰੀ ਵਜੋਂ ਭਾਸ਼ਣ ਦੇਵੇਗੀ। ਇਸ ਤੋਂ ਬਾਅਦ ਉਹ ਆਪਣੀ ਕੈਬਨਿਟ ਬਣਾਏਗੀ। ਮੰਨਿਆ ਜਾ ਰਿਹਾ ਹੈ ਕਿ ਅਟਾਰਨੀ ਜਨਰਲ ਸੁਲਾ ਬ੍ਰਾਵੇਰਮੈਨ ਉਨ੍ਹਾਂ ਦੀ ਚੋਟੀ ਦੀ ਟੀਮ ਵਿਚ ਸ਼ਾਮਲ ਹੋਣਗੇ। ਉਹ ਭਾਰਤੀ ਮੂਲ ਦੇ ਸੰਸਦ ਮੈਂਬਰ ਹਨ। ਜ਼ਿਕਰਯੋਗ ਹੈ ਬ੍ਰਿਟੇਨ ਦੀ ਵਿਦੇਸ਼ ਮੰਤਰੀ ਟਰਸ ਨੇ ਭਾਰਤੀ ਮੂਲ ਦੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਨੂੰ ਪਾਰਟੀ ਲੀਡਰਸ਼ਿਪ ਮੁਕਾਬਲੇ ਵਿੱਚ ਹਰਾਇਆ ਅਤੇ ਹੁਣ ਉਹ ਪ੍ਰਧਾਨ ਮੰਤਰੀ ਵਜੋਂ ਬੋਰਿਸ ਜਾਨਸਨ ਦੀ ਥਾਂ ਲਵੇਗੀ।

ਇਹ ਵੀ ਪੜ੍ਹੋ: ਆਲੋਚਨਾ ਕਰਨ ਵਾਲਿਆਂ ਨੂੰ ਹਰਭਜਨ ਸਿੰਘ ਦਾ ਤਿੱਖਾ ਜਵਾਬ, ਅਰਸ਼ਦੀਪ ਨੂੰ ਦੱਸਿਆ 'ਖ਼ਰਾ ਸੋਨਾ'

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News