ਬ੍ਰਿਟੇਨ : PM ਦੀ ਦੌੜ ’ਚ ਪੱਛੜੇ ਰਿਸ਼ੀ ਸੁਨਕ, ਲਿਜ਼ ਟਰੱਸ ਨੇ ਬਣਾਈ ਬੜ੍ਹਤ
Monday, Aug 15, 2022 - 10:16 AM (IST)
ਲੰਡਨ (ਏਜੰਸੀ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਅਤੇ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਦੀ ਦੌੜ 'ਚ ਅੱਗੇ ਚੱਲ ਰਹੀ ਮੌਜੂਦਾ ਵਿਦੇਸ਼ ਮੰਤਰੀ ਲਿਜ਼ ਟਰਸ ਨੇ ਆਪਣੇ ਨਜ਼ਦੀਕੀ ਵਿਰੋਧੀ ਅਤੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ 'ਤੇ 22 ਅੰਕਾਂ ਦੀ ਨਿਰਣਾਇਕ ਬੜ੍ਹਤ ਬਣਾ ਲਈ ਹੈ। ਇਹ ਜਾਣਕਾਰੀ ਸੋਮਵਾਰ ਨੂੰ ਜਾਰੀ ਟੋਰੀ (ਕੰਜ਼ਰਵੇਟਿਵ) ਮੈਂਬਰਾਂ ਦਰਮਿਆਨ ਕਰਵਾਏ ਗਏ ਸਰਵੇਖਣ ਦੇ ਨਤੀਜਿਆਂ ਤੋਂ ਆਈ ਹੈ।
ਇਹ ਵੀ ਪੜ੍ਹੋ: ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਭਾਰਤ ਵਾਸੀਆਂ ਨੂੰ ਦਿੱਤੀਆਂ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ
'ਦਿ ਆਬਜ਼ਰਵਰ' ਅਖਬਾਰ ਵੱਲੋਂ ਕੰਜ਼ਰਵੇਟਿਵ ਪਾਰਟੀ ਦੇ 570 ਮੈਂਬਰਾਂ ਨੂੰ ਸ਼ਾਮਲ ਕਰਦੇ ਹੋਏ ਕੀਤੇਗਏ 'ਓਪੀਨੀਅਮ ਪੋਲ' ਦੇ ਅਨੁਸਾਰ, 61 ਫ਼ੀਸਦੀ ਮੈਂਬਰਾਂ ਨੇ ਟਰਸ ਦਾ ਸਮਰਥਨ ਕੀਤਾ, ਜਦੋਂ ਕਿ 39 ਫ਼ੀਸਦੀ ਨੇ ਭਾਰਤੀ ਮੂਲ ਦੇ ਸੁਨਕ ਦਾ ਸਮਰਥਨ ਕਰਨ ਦੀ ਗੱਲ ਕਹੀ। ਸਰਵੇਖਣ ਵਿਚ ਸ਼ਾਮਲ ਮੈਂਬਰ ਪਾਰਟੀ ਲੀਡਰਸ਼ਿਪ ਦੀ ਚੋਣ ਵਿੱਚ ਵੋਟ ਪਾਉਣ ਦੇ ਯੋਗ ਹੁੰਦੇ ਹਨ ਅਤੇ ਪਾਰਟੀ ਦੀ ਅਗਵਾਈ ਕਰਨ ਵਾਲਾ ਹੀ ਪ੍ਰਧਾਨ ਮੰਤਰੀ ਬਣ ਜਾਂਦਾ ਹੈ।
ਇਹ ਵੀ ਪੜ੍ਹੋ: ਆਜ਼ਾਦੀ ਦੇ 75 ਸਾਲ: ਭਾਰਤ ਲਈ ਪੁਲਾੜ ਤੋਂ ਆਇਆ ਖ਼ਾਸ ਸੰਦੇਸ਼ (ਵੀਡੀਓ)
ਜ਼ਿਕਰਯੋਗ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਲਈ ਆਊਟਗੋਇੰਗ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਉੱਤਰਾਧਿਕਾਰੀ ਦੀ ਚੋਣ ਕਰਨ ਲਈ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਆਖ਼ਰੀ ਤਾਰੀਖ਼ 2 ਸਤੰਬਰ ਰੱਖੀ ਗਈ ਹੈ, ਜਿਸ ਵਿਚ ਹੁਣ ਸਿਰਫ਼ 3 ਹਫ਼ਤੇ ਬਾਕੀ ਬਚੇ ਹਨ। ਹਾਲਾਂਕਿ, ਟੋਰੀ ਵੋਟਰਾਂ ਦੇ ਕੁਝ ਹੋਰ ਹਾਲੀਆ ਸਰਵੇ ਵਿਚ ਟਰੱਸ ਦੀ ਲੀਡ ਘੱਟ ਹੈ। ਸੁਨਕ ਨੇ ਹਾਲ ਦੇ ਦਿਨਾਂ ਵਿਚ ਫਰਕ ਨੂੰ ਬਹੁਤ ਘੱਟ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਤਾਲਿਬਾਨ ਸ਼ਾਸਨ ਦਾ ਇਕ ਸਾਲ ਪੂਰਾ, ਅੱਜ ਹੋਵੇਗੀ ਸਰਕਾਰੀ ਛੁੱਟੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।