ਲਿਵਰਪੂਲ ''ਚ ਜ਼ਮੀਨ ''ਚ ਧਸਿਆ ਸੜਕ ਦਾ ਇਕ ਹਿੱਸਾ, ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ

Sunday, Jul 25, 2021 - 12:56 PM (IST)

ਲਿਵਰਪੂਲ ''ਚ ਜ਼ਮੀਨ ''ਚ ਧਸਿਆ ਸੜਕ ਦਾ ਇਕ ਹਿੱਸਾ, ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਲਿਵਰਪੂਲ ਦੇ ਹਜ਼ਾਰਾਂ ਲੋਕਾਂ ਨੂੰ ਸੜਕ ਵਿਚ ਪਾੜ ਪੈਣ ਕਾਰਨ ਬਿਜਲੀ ਅਤੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਸ ਪਾੜ ਕਾਰਨ ਬਿਜਲੀ ਸਪਲਾਈ ਠੱਪ ਹੋਣ ਨਾਲ ਸ਼ਹਿਰ ਦੇ ਵੱਡੇ ਹਿੱਸੇ ਨੂੰ ਹਨ੍ਹੇਰੇ ਦਾ ਸਾਹਮਣਾ ਕਰਨਾ ਪਿਆ ਅਤੇ ਘਰਾਂ ਵਿਚ ਪਾਣੀ ਵੀ ਬੰਦ ਹੋ ਗਿਆ। ਸੜਕ ਵਿਚ ਇਹ ਪਾੜ ਸ਼ੁੱਕਰਵਾਰ ਰਾਤ ਨੂੰ ਓਲਡ ਸਵਾਨ ਨੇੜੇ ਗ੍ਰੀਨ ਲੇਨ ਸੜਕ 'ਤੇ ਪਿਆ ਅਤੇ ਸੜਕ ਦਾ ਤਕਰੀਬਨ 20 ਫੁੱਟ ਲੰਬਾ ਹਿੱਸਾ ਜ਼ਮੀਨ ਵਿਚ ਧੱਸ ਗਿਆ। ਇੰਜੀਨੀਅਰਾਂ ਵੱਲੋਂ ਇਸ ਸੜਕ ਦੀ ਮੁਰੰਮਤ ਲਈ 2 ਹਫ਼ਤਿਆਂ ਦੇ ਸਮੇਂ ਦੀ ਉਮੀਦ ਕੀਤੀ ਜਾ ਰਹੀ ਹੈ।

ਲਿਵਰਪੂਲ ਦੇ ਐੱਲ 1, ਐੱਲ 3, ਐੱਲ 5, ਐੱਲ 6, ਐੱਲ 7 ਅਤੇ ਐੱਲ 9 ਇਲਾਕਿਆਂ ਦੇ ਵਸਨੀਕ ਬਿਜਲੀ ਸਪਲਾਈ ਬੰਦ ਹੋਣ ਨਾਲ ਪ੍ਰਭਾਵਿਤ ਹੋਏ। ਸ਼ਨੀਵਾਰ ਨੂੰ ਵਾਟਰ ਕੰਪਨੀ ਯੂਨਾਈਟਿਡ ਯੂਟੀਲਿਟੀਜ਼ ਅਨੁਸਾਰ ਸਪਲਾਈ ਦਾ ਮਸਲਾ ਹੱਲ ਹੋ ਗਿਆ ਹੈ ਅਤੇ ਬਿਜਲੀ ਸਪਲਾਈ ਦੀ ਸਮੱਸਿਆ ਨੂੰ ਹੱਲ ਕਰਨ ਦੇ ਕਾਰਜ ਕਰਮਚਾਰੀਆਂ ਵੱਲੋਂ ਜਾਰੀ ਹਨ।


author

cherry

Content Editor

Related News