ਮਾਰਕ ਜ਼ੁਕਰਬਰਗ ਦੇ ਘਰ ਆਇਆ ਨੰਨ੍ਹਾ ਮਹਿਮਾਨ, ਸੋਸ਼ਲ ਮੀਡੀਆ 'ਤੇ ਫੋਟੋ ਸ਼ੇਅਰ ਕਰ ਦਿੱਤੀ ਜਾਣਕਾਰੀ

03/24/2023 10:46:49 PM

ਇੰਟਰਨੈਸ਼ਨਲ ਡੈਸਕ : META ਦੇ ਸੀਈਓ ਅਤੇ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਦੇ ਘਰ ਇਕ ਹੋਰ ਨੰਨ੍ਹਾ ਮਹਿਮਾਨ ਆਇਆ ਹੈ। ਜ਼ੁਕਰਬਰਗ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਮਾਰਕ ਜ਼ੁਕਰਬਰਗ ਨੇ ਸੋਸ਼ਲ ਮੀਡੀਆ 'ਤੇ ਬੱਚੀ ਦੀ ਫੋਟੋ ਸ਼ੇਅਰ ਕਰ ਉਸ ਨੂੰ ਰੱਬ ਦਾ ਆਸ਼ੀਰਵਾਦ ਕਿਹਾ ਹੈ। ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦਿਆਂ ਫੇਸਬੁੱਕ ਦੇ ਸੰਸਥਾਪਕ ਨੇ ਲਿਖਿਆ, "ਦੁਨੀਆ 'ਚ ਤੁਹਾਡਾ ਸਵਾਗਤ ਹੈ।"

ਇਹ ਵੀ ਪੜ੍ਹੋ : ਬ੍ਰਿਟਿਸ਼ PM ਸੁਨਕ ਨੇ ਜਨਤਕ ਕੀਤੀ ਟੈਕਸ ਰਿਟਰਨ; 2019 ਤੋਂ ਹੁਣ ਤੱਕ 10 ਲੱਖ ਪੌਂਡ ਭਰਿਆ ਟੈਕਸ

PunjabKesari

ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ

ਮਾਰਕ ਜ਼ੁਕਰਬਰਗ ਤੇ ਉਨ੍ਹਾਂ ਦੀ ਪਤਨੀ ਪ੍ਰਿਸਿਲਾ ਚਾਨ ਨੇ ਸੋਸ਼ਲ ਮੀਡੀਆ 'ਤੇ ਆਪਣੀ ਬੇਟੀ ਦਾ ਸਵਾਗਤ ਕੀਤਾ ਹੈ। ਮਾਰਕ ਨੇ ਇੰਸਟਾਗ੍ਰਾਮ 'ਤੇ ਲਿਖਿਆ, "ਦੁਨੀਆਂ 'ਚ ਤੁਹਾਡਾ ਸਵਾਗਤ ਹੈ, ਔਰੇਲੀਆ ਚਾਨ ਜ਼ੁਕਰਬਰਗ! ਤੁਸੀਂ ਰੱਬ ਦਾ ਆਸ਼ੀਰਵਾਦ ਹੋ।" ਮਾਰਕ ਜ਼ੁਕਰਬਰਗ ਅਤੇ ਪ੍ਰਿਸਿਲਾ ਦਾ ਇਹ ਤੀਸਰਾ ਬੱਚਾ ਹੈ। ਮਾਰਕ ਅਤੇ ਚੈਨ ਪਹਿਲਾਂ ਹੀ 2 ਬੱਚਿਆਂ ਅਗਸਤ (5) ਅਤੇ ਮੈਕਸਿਮਾ (7) ਦੇ ਮਾਤਾ-ਪਿਤਾ ਹਨ।

 
 
 
 
 
 
 
 
 
 
 
 
 
 
 
 

A post shared by Mark Zuckerberg (@zuck)

ਇਹ ਵੀ ਪੜ੍ਹੋ : ਅਜਬ-ਗਜ਼ਬ : ਦੁਨੀਆ ਦਾ ਸਭ ਤੋਂ ਅਨੋਖਾ ਦਰੱਖ਼ਤ, ਜਿਸ ’ਤੇ ਲੱਗਦੇ ਹਨ ਸਿੱਕੇ, 1700 ਸਾਲ ਪੁਰਾਣਾ ਹੈ ਇਤਿਹਾਸ

ਹਾਰਵਰਡ ਯੂਨੀਵਰਸਿਟੀ 'ਚ ਹੋਈ ਸੀ ਦੋਵਾਂ ਦੀ ਮੁਲਾਕਾਤ

ਮਾਰਕ ਜ਼ੁਕਰਬਰਗ ਅਤੇ ਪ੍ਰਿਸਿਲਾ ਇਕ ਦੂਜੇ ਨੂੰ ਕਾਲਜ ਦੇ ਦਿਨਾਂ ਤੋਂ ਜਾਣਦੇ ਹਨ। ਦੋਵਾਂ ਨੇ 2003 'ਚ ਇਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ ਅਤੇ ਦੋਵਾਂ ਦੀ ਮੁਲਾਕਾਤ ਹਾਰਵਰਡ ਯੂਨੀਵਰਸਿਟੀ ਵਿੱਚ ਹੋਈ ਸੀ। ਉਨ੍ਹਾਂ ਨੇ ਸਤੰਬਰ 2010 'ਚ ਫੇਸਬੁੱਕ 'ਤੇ ਆਪਣੀ ਮੰਗਣੀ ਦਾ ਐਲਾਨ ਕੀਤਾ ਅਤੇ 2012 ਵਿੱਚ ਵਿਆਹ ਦੇ ਬੰਧਨ 'ਚ ਬੱਝ ਗਏ। ਜੋੜੇ ਨੇ ਹਾਲ ਹੀ 'ਚ ਆਪਣੇ ਵਿਆਹ ਦੀ 10ਵੀਂ ਵਰ੍ਹੇਗੰਢ ਮਨਾਈ ਹੈ। ਜ਼ੁਕਰਬਰਗ ਨੇ ਆਪਣੇ ਵਿਆਹ ਦੇ ਦਿਨ ਦੀ ਫੋਟੋ ਸ਼ੇਅਰ ਕਰਦਿਆਂ ਖਾਸ ਤਰੀਕੇ ਨਾਲ ਇਸ ਦੀ ਵਧਾਈ ਦਿੱਤੀ ਸੀ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਸੀ, ''10 ਸਾਲ ਸ਼ਾਦੀਸ਼ੁਦਾ ਅਤੇ ਸਾਡੀ ਅੱਧੀ ਜ਼ਿੰਦਗੀ ਇਕੱਠੇ। ਅਜੇ ਹੋਰ ਰੋਮਾਂਚ ਆਉਣੇ ਹਨ।"

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News