600 ਟੂਰਿਸਟ ਪਲੇਸਾਂ ’ਤੇ ਖੁੱਲ੍ਹਣਗੀਆਂ ਸ਼ਰਾਬ ਦੀਆਂ ਦੁਕਾਨਾਂ, ਹਟੇਗੀ ਪਾਬੰਦੀ

Tuesday, May 27, 2025 - 03:21 AM (IST)

600 ਟੂਰਿਸਟ ਪਲੇਸਾਂ ’ਤੇ ਖੁੱਲ੍ਹਣਗੀਆਂ ਸ਼ਰਾਬ ਦੀਆਂ ਦੁਕਾਨਾਂ, ਹਟੇਗੀ ਪਾਬੰਦੀ

ਰਿਆਦ - ਕੱਟੜ ਇਸਲਾਮਿਕ ਨਿਯਮਾਂ ਨੂੰ ਲੈ ਕੇ ਮਸ਼ਹੂਰ ਸਾਊਦੀ ਅਰਬ ਹੁਣ ਸ਼ਰਾਬ ’ਤੇ ਲੱਗੀ ਪਾਬੰਦੀ ਹਟਾਉਣ ਦੀ ਤਿਆਰੀ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸਾਊਦੀ ਸਰਕਾਰ ਦੇਸ਼ ’ਚ 600 ਟੂਰਿਸਟ ਪਲੇਸਾਂ ’ਤੇ ਸ਼ਰਾਬ  ਵਿਕਰੀ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। 

ਮੈਟ੍ਰੋ ਨਿਊਜ਼ ਦੇ ਅਨੁਸਾਰ ਸ਼ਰਾਬ ਦੀ ਇਜਾਜ਼ਤ ਦੇਣ ਵਾਲੇ ਨਵੇਂ  ਕਾਨੂੰਨ 2026 ’ਚ ਲਾਗੂ ਹੋਣਗੇ। ਅਜਿਹਾ 2030 ’ਚ ਵਰਲਡ ਐਕਸਪੋ ਅਤੇ 2034 ’ਚ ਸ਼ੁਰੂ ਹੋਣ ਵਾਲੇ ਫੁੱਟਬਾਲ ਵਰਲਡ ਕੱਪ ਨੂੰ ਧਿਆਨ ’ਚ ਰੱਖ ਕੇ ਕੀਤਾ ਜਾ ਰਿਹਾ ਹੈ। ਸਾਊਦੀ ਅਰਬ ’ਚ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਹੱਥਾਂ ’ਚ ਸੱਤਾ ਆਉਣ ਤੋਂ ਬਾਅਦ ਕਈ ਵੱਡੇ ਬਦਲਾਅ ਹੋ ਚੁੱਕੇ ਹਨ।

ਉਨ੍ਹਾਂ ਨੇ ਔਰਤਾਂ ਨੂੰ ਗੱਡੀ ਚਲਾਉਣ ਦੀ ਇਜਾਜ਼ਤ ਦਿੱਤੀ, ਥੀਏਟਰ ਦੁਬਾਰਾ ਖੋਲ੍ਹੇ ਅਤੇ ਇੱਥੋਂ ਤੱਕ ਕਿ ਸੰਗੀਤ ਸਮਾਰੋਹਾਂ ਨੂੰ ਵੀ ਮਨਜ਼ੂਰੀ ਦਿੱਤੀ। ਹੁਣ ਸ਼ਰਾਬ ਨੂੰ ਵੀ ਸੀਮਤ ਤੌਰ ’ਤੇ ਮਾਨਤਾ ਦੇਣ ਦੀ ਤਿਆਰੀ ਹੋ ਰਹੀ ਹੈ। ਸਾਊਦੀ ਅਰਬ ’ਚ ਸ਼ਰਾਬ ’ਤੇ ਪਾਬੰਦੀ ਦਾ ਅਸਲ ਕਾਰਨ ਇਸ ਦਾ ਇਸਲਾਮਿਕ ਕਾਨੂੰਨ (ਸ਼ਰੀਆ) ਹੈ। ਕੁਰਾਨ ’ਚ ਸ਼ਰਾਬ ਨੂੰ ਹਰਾਮ ਮੰਨਿਆ ਗਿਆ ਹੈ ਕਿਉਂਕਿ ਇਹ ਸਮਾਜਿਕ ਅਤੇ ਨੈਤਿਕ ਬੁਰਾਈਆਂ ਦਾ ਕਾਰਨ ਬਣ ਸਕਦੀ ਹੈ।


author

Inder Prajapati

Content Editor

Related News