ਪੰਜਸ਼ੀਰ ਦੇ ਸ਼ੇਰਾਂ ਨੇ ਹੁਣ ਤਕ ਢੇਰ ਕੀਤੇ 1000 ਤਾਲਿਬਾਨੀ
Monday, Sep 06, 2021 - 02:30 AM (IST)
ਕਾਬੁਲ- ਪੂਰੇ ਅਫਗਾਨਿਸਤਾਨ ’ਤੇ ਆਪਣੀ ਸਰਦਾਰੀ ਸਥਾਪਿਤ ਕਰਨ ਵਾਲੇ ਤਾਲਿਬਾਨ ਨੂੰ ਪੰਜਸ਼ੀਰ ਦਾ ਆਜਾਦ ਸੂਬਾ ਅੱਖਾਂ ’ਚ ਰੜਕ ਰਿਹਾ ਹੈ। ਤਾਲਿਬਾਨ ਉਸ ’ਤੇ ਕਬਜ਼ਾ ਕਰਨ ਲਈ ਆਪਣੀ ਪੂਰੀ ਤਾਕਤ ਲਾ ਚੁੱਕਿਆ ਹੈ ਪਰ ਹੁਣ ਤੱਕ ਉਸ ਨੂੰ ਕੋਈ ਖਾਸ ਸਫਲਤਾ ਹੱਥ ਨਹੀਂ ਲੱਗੀ ਹੈ। ਉਲਟਾ ਅਮਰੁੱਲਾ ਸਾਲੇਹ ਤੇ ਅਹਿਮਦ ਮਸੂਦ ਦੀ ਅਗਵਾਈ ’ਚ ਨਾਰਦਰਨ ਅਲਾਇੰਸ ਦੇ ਲੜਾਕੇ ਉਸ ਦਾ ਸਖਤ ਵਿਰੋਧ ਕਰ ਰਹੇ ਹਨ। ਐਤਵਾਰ ਨੂੰ ਤਾਲਿਬਾਨ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਪੰਜਸ਼ੀਰ ਦੇ 3 ਇਲਾਕਿਆਂ ’ਤੇ ਕਬਜ਼ਾ ਕਰ ਲਿਆ ਹੈ ਪਰ ਨਾਰਦਰਨ ਅਲਾਇੰਸ ਦੇ ਲੜਾਕਿਆਂ ਨੇ ਹੱਲਾ ਬੋਲ ਕੇ ਇਨ੍ਹਾਂ ਤਿੰਨਾਂ ਇਲਾਕਿਆਂ ਨੂੰ ਉਸ ਦੇ ਕਬਜ਼ੇ ਵਾਪਸ ਖੋਹ ਲਿਆ। ਨਾਰਦਰਨ ਅਲਾਇੰਸ ਦਾ ਦਾਅਵਾ ਹੈ ਕਿ ਪੰਜਸ਼ੀਰ ’ਤੇ ਹਮਲੇ ’ਚ ਤਾਲਿਬਾਨ ਲੜਾਕਿਆਂ ਦੇ ਨਾਲ ਆਈ. ਐੱਸ. ਆਈ., ਅਲ ਕਾਇਦਾ ਅਤੇ ਅਫਗਾਨ ਫੌਜੀ ਵੀ ਮਿਲੇ ਹੋਏ ਹਨ। ਇਸ ਤੋਂ ਇਲਾਵਾ ਪਾਕਿਸਤਾਨੀ ਡਰੋਨ ਨੇ ਵੀ ਪੰਜਸ਼ੀਰ ’ਚ ਹਮਲਾ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਤਾਲਿਬਾਨ ਅੱਤਵਾਦੀ ਬਦਰੀ 313 ਫੌਜੀ ਵਰਦੀ ਪਹਿਨ ਕੇ ਹਮਲੇ ਬੋਲ ਰਹੇ ਹਨ। ਉਨ੍ਹਾਂ ਦੇ ਨਾਲ ਲਗਭਗ 20 ਪੰਜਾਬੀ ਲੜਾਕੇ ਵੀ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਤਾਲਿਬਾਨ ਲੜਾਕਿਆਂ ਨੂੰ ਘੇਰ ਲਿਆ ਹੈ ਅਤੇ ਹੁਣ ਤੱਕ 1,000 ਤਾਲਿਬਾਨੀ ਲੜਾਕੇ ਮਾਰ ਸੁੱਟੇ ਹਨ ਅਤੇ ਇਕ ਕਮਾਂਡਰ ਸਮੇਤ ਲਗਭਗ 1,500 ਤਾਲਿਬਾਨੀ ਲੜਾਕਿਆਂ ਨੂੰ ਬੰਦੀ ਬਣਾ ਲਿਆ ਹੈ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ 2021 ਲਈ ਸੋਮਵਾਰ ਨੂੰ ਹੋਵੇਗਾ ਪਾਕਿ ਟੀਮ ਦਾ ਐਲਾਨ
ਮਸੂਦ ਨੇ ਸ਼ਰਤਾਂ ਨਾਲ ਜੰਗਬੰਦੀ ਲਈ ਕਿਹਾ
ਨਾਰਦਰਨ ਅਲਾਇੰਸ ਦੇ ਅਹਿਮਦ ਮਸੂਦ ਨੇ ਤਾਲਿਬਾਨ ਦੇ ਸਾਹਮਣੇ ਜੰਗਬੰਦੀ ਦਾ ਪ੍ਰਸਤਾਵ ਰੱਖਿਆ ਹੈ। ਉਨ੍ਹਾਂ ਨੇ ਇਸ ਤੋਂ ਪਹਿਲਾਂ ਪੰਜਸ਼ੀਰ ਅਤੇ ਅੰਦਰਾਬ ’ਚ ਤਾਲਿਬਾਨੀ ਹਮਲੇ ਰੋਕਣ ਦੀ ਸ਼ਰਤ ਰੱਖੀ।
ਇਹ ਖ਼ਬਰ ਪੜ੍ਹੋ- ਫਰਾਂਸ ਨੇ ਖੇਡਿਆ ਡਰਾਅ, ਪੁਰਤਗਾਲ ਤੇ ਡੈਨਮਾਰਕ ਜਿੱਤੇ
ਪਾਕਿਸਤਾਨੀ ਫੌਜੀ ਫੜ੍ਹਿਆ, ਸ਼ਰ੍ਹੇਆਮ ਮਾਰੇ ਥੱਪੜ
ਪੰਜਸ਼ੀਰ ਦੇ ਲੜਾਕਿਆਂ ਦਾ ਇਹ ਦਾਅਵਾ ਕਿ ਤਾਲਿਬਾਨ ਦੇ ਨਾਲ ਪਾਕਿਸਤਾਨ ਦੇ ਭੇਜੇ ਫੌਜੀ ਵੀ ਲੜ ਰਹੇ ਹਨ, ਇਹ ਉਸ ਸਮੇਂ ਸੱਚ ਸਾਬਿਤ ਹੋਇਆ ਜਦੋਂ ਪੰਜਸ਼ੀਰ ’ਚ ਲੜਾਕਿਆਂ ਨੇ ਇਕ ਪਾਕਿਸਤਾਨੀ ਫੌਜੀ ਨੂੰ ਜ਼ਿੰਦਾ ਦਬੋਚ ਲਿਆ। ਪਾਕਿਸਤਾਨ ਦੇ ਇਸ ਫੌਜੀ ਨੂੰ ਭੀੜ ’ਚ ਖਡ਼੍ਹਾ ਕਰ ਕੇ ਲੜਾਕਿਆਂ ਅਤੇ ਲੋਕਾਂ ਨੇ ਥੱਪੜ ਜੜ ਕੇ ਆਪਣੀ ਭੜਾਸ ਕੱਢੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।