ਭਾਰਤ ਵਾਂਗ ਹੁਣ ਅਮਰੀਕਾ ਵੀ ਚੀਨੀ ਐਪ 'ਟਿਕਟਾਕ' ਤੇ ਲਗਾਉਣ ਜਾ ਰਿਹੈ ਪਾਬੰਦੀ

Wednesday, Mar 13, 2024 - 11:35 AM (IST)

ਭਾਰਤ ਵਾਂਗ ਹੁਣ ਅਮਰੀਕਾ ਵੀ ਚੀਨੀ ਐਪ 'ਟਿਕਟਾਕ' ਤੇ ਲਗਾਉਣ ਜਾ ਰਿਹੈ ਪਾਬੰਦੀ

ਵਾਸ਼ਿੰਗਟਨ,ਡੀ.ਸੀ,(ਰਾਜ ਗੋਗਨਾ)- ਭਾਰਤ ਤੋਂ ਬਾਅਦ ਹੁਣ ਅਮਰੀਕਾ ਵਿੱਚ ਵੀ ਚੀਨੀ ਐਪ TikTok ਦੇ ਬੁਰੇ ਦਿਨ ਸ਼ੁਰੂ ਹੋਣ ਵਾਲੇ ਹਨ। ਕਿਉਂਕਿ ਇਸ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਇਸ ਸਬੰਧੀ ਇਕ ਬਿੱਲ ਕੁਝ ਦਿਨ ਪਹਿਲਾਂ ਪੇਸ਼ ਕੀਤਾ ਗਿਆ ਸੀ, ਜਿਸ 'ਤੇ ਹੁਣ ਵੋਟਿੰਗ ਹੋਵੇਗੀ।ਇਸ ਸਬੰਧੀ ਖੁਫੀਆ ਰਿਪੋਰਟ 'ਚ ਇਕ ਹੈਰਾਨ ਕਰਨ ਵਾਲਾ ਦਾਅਵਾ ਪੇਸ਼ ਕੀਤਾ ਗਿਆ ਹੈ। ਜਿਸ ਵਿੱਚ ਇਸ ਐਪਲੀਕੇਸ਼ਨ ਨੂੰ ਲੈ ਕੇ ਅਮਰੀਕੀ ਖੁਫੀਆ ਏਜੰਸੀ ਦੀ ਰਿਪੋਰਟ 'ਚ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਇਸ ਚੀਨੀ ਐਪ ਦੀ ਵਰਤੋਂ ਅਮਰੀਕਾ 'ਚ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਕੀਤੀ ਜਾ ਸਕਦੀ ਹੈ। 

ਅਮਰੀਕਾ ਦੀ ਨੈਸ਼ਨਲ ਇੰਟੈਲੀਜੈਂਸ ਏਜੰਸੀ ਦੇ ਡਾਇਰੈਕਟਰ ਐਵਰਿਲ ਹੇਨਸ ਨੇ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਦੀ ਖੁਫੀਆ ਕਮੇਟੀ ਨੂੰ ਦੱਸਿਆ ਕਿ ਚੀਨ 2024 ਦੀਆਂ ਅਮਰੀਕੀ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਸੋਸ਼ਲ ਮੀਡੀਆ ਐਪ TikTok ਦੀ ਵਰਤੋਂ ਕਰ ਸਕਦਾ ਹੈ। ਅਤੇ ਇਨ੍ਹਾਂ ਚਾਈਨੀਜ਼ ਐਪਸ 'ਤੇ ਅਕਸਰ ਯੂਜ਼ਰਸ ਦਾ ਡਾਟਾ ਚੀਨ ਨਾਲ ਸ਼ੇਅਰ ਕਰਨ ਦੇ ਦੋਸ਼ ਲੱਗੇ ਹਨ। ਇਹੀ ਕਾਰਨ ਸੀ ਕਿ ਭਾਰਤ 'ਚ ਇਸ 'ਤੇ ਪਾਬੰਦੀ ਲਗਾਈ ਗਈ ਸੀ। ਡੈਮੋਕ੍ਰੇਟਿਕ ਭਾਰਤੀ ਮੂਲ ਦੇ ਸੰਸਦ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਨੇ ਸਵਾਲ ਕੀਤਾ ਕਿ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ (ਸੀ.ਸੀ.ਪੀ) ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਟਿਕਟਾਕ ਦੀ ਵਰਤੋਂ ਕਰੇਗੀ। 

ਪੜ੍ਹੋ ਇਹ ਅਹਿਮ ਖ਼ਬਰ-ਅਟਲਾਂਟਾ ਪੁਲਸ ਵੱਲੋਂ ਭਾਰਤੀ ਵਿਅਕਤੀ ਦੇ ਗੈਸ ਸਟੇਸ਼ਨ 'ਤੇ ਪੈਸਿਆਂ ਲਈ ਰਚੀ ਲੁੱਟ ਦਾ ਪਰਦਾਫਾਸ਼ 

ਜਵਾਬ ਵਿੱਚ ਹੇਨਸ ਨੇ ਕਿਹਾ, "ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਸੀ.ਸੀ.ਪੀ ਇਸਦੀ ਵਰਤੋਂ ਕਰੇਗੀ। ਸੰਸਦ ਮੈਂਬਰ ਕ੍ਰਿਸ਼ਨਾਮੂਰਤੀ ਚੀਨ 'ਤੇ ਹਾਊਸ ਸਿਲੈਕਟ ਕਮੇਟੀ 'ਤੇ ਰੈਂਕਿੰਗ ਵਾਲੇ ਡੈਮੋਕਰੇਟ ਵੀ ਹਨ, ਜਿਸ ਨੇ ਪਿਛਲੇ ਹਫ਼ਤੇ ਆਪਣੇ ਰਿਪਬਲਿਕਨ ਚੇਅਰਮੈਨ ਮਾਈਕ ਗਲਾਘਰ ਨਾਲ ਇਕ ਬਿੱਲ ਪੇਸ਼ ਕੀਤਾ ਸੀ। ਅਤੇ  ByteDance, ਐਪ ਦੇ ਚੀਨੀ ਮਾਲਕ ਨੂੰ TikTok ਐਪ ਵੇਚਣ ਲਈ ਲਗਭਗ ਛੇ ਮਹੀਨੇ ਦਿੱਤੇ ਗਏ ਹਨ, ਜਿਸ ਦੀ ਵਰਤੋਂ 170 ਮਿਲੀਅਨ ਅਮਰੀਕਨ ਕਰਦੇ ਹਨ। ਇਸ ਦਾ ਮਤਲਬ ਹੈ ਕਿ ਇਸ ਨੂੰ ਜਾਂ ਤਾਂ ਚੀਨ ਨਾਲ ਸਬੰਧ ਕੱਟਣੇ ਪੈਣਗੇ ਜਾਂ ਅਮਰੀਕਾ 'ਚ ਐਪ ਨੂੰ ਬੰਦ ਕਰਨਾ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News