ਪਾਕਿਸਤਾਨ ਨੇ ਤਿੰਨ ਸਟੇਜ ਡਾਂਸਰਾਂ ''ਤੇ ਉਮਰ ਭਰ ਲਈ ਲਗਾਈ ਪਾਬੰਦੀ

Wednesday, Mar 19, 2025 - 05:33 PM (IST)

ਪਾਕਿਸਤਾਨ ਨੇ ਤਿੰਨ ਸਟੇਜ ਡਾਂਸਰਾਂ ''ਤੇ ਉਮਰ ਭਰ ਲਈ ਲਗਾਈ ਪਾਬੰਦੀ

ਲਾਹੌਰ (ਪੀ.ਟੀ.ਆਈ.)- ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਤਿੰਨ ਸਟੇਜ ਡਾਂਸਰ-ਅਦਾਕਾਰਾਂ 'ਤੇ ਆਪਣੇ ਪ੍ਰਦਰਸ਼ਨਾਂ ਵਿੱਚ "ਅਸ਼ਲੀਲਤਾ" ਉਤਸ਼ਾਹਿਤ ਕਰਨ ਦਾ ਦੋਸ਼ ਲਗਾਉਂਦੇ ਹੋਏ ਜੀਵਨ ਭਰ ਲਈ ਪਾਬੰਦੀ ਲਗਾ ਦਿੱਤੀ ਹੈ। ਇੱਕ ਨੋਟੀਫਿਕੇਸ਼ਨ ਅਨੁਸਾਰ ਲਾਹੌਰ ਦੇ ਥੀਏਟਰਾਂ ਵਿੱਚ ਹਾਲ ਹੀ ਵਿੱਚ ਕੀਤੇ ਗਏ "ਅਸ਼ਲੀਲ" ਪ੍ਰਦਰਸ਼ਨਾਂ ਲਈ ਡਾਂਸਰ-ਅਦਾਕਾਰਾਂ ਖੁਸ਼ਬੂ ਖਾਨ, ਨਿਦਾ ਚੌਧਰੀ ਅਤੇ ਆਫਰੀਨ ਖਾਨ 'ਤੇ ਪਾਬੰਦੀ ਲਗਾਈ ਗਈ ਹੈ।

ਪੜ੍ਹੋ ਇਹ ਅਹਿਮ ਖ਼ਬਰ-ਪਤੀ ਦੇ ਨਾਜ਼ਾਇਜ਼ ਸਬੰਧਾਂ 'ਤੇ ਪਤਨੀ ਨੇ ਜਤਾਇਆ ਇਤਰਾਜ ਤਾਂ ਦਿੱਤੀ ਖੌਫ਼ਨਾਕ ਸਜ਼ਾ

ਪੰਜਾਬ ਦੀ ਸੂਚਨਾ ਅਤੇ ਸੱਭਿਆਚਾਰ ਮੰਤਰੀ ਅਜ਼ਮਾ ਬੋਖਾਰੀ ਨੇ ਕਿਹਾ,''ਅਸੀਂ ਪੰਜਾਬ ਦੇ ਥੀਏਟਰਾਂ ਵਿੱਚ ਅਸ਼ਲੀਲਤਾ ਉਤਸ਼ਾਹਿਤ ਕਰਨ ਲਈ ਮਹਿਲਾ ਡਾਂਸਰਾਂ ਅਤੇ ਅਦਾਕਾਰਾਂ 'ਤੇ ਉਮਰ ਭਰ ਲਈ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਸਾਰੇ ਥੀਏਟਰਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਜਾਂ ਲਾਇਸੈਂਸ ਰੱਦ ਕਰਨ ਦਾ ਸਾਹਮਣਾ ਕਰਨ ਦਾ ਵੀ ਨਿਰਦੇਸ਼ ਦਿੱਤਾ ਗਿਆ ਹੈ।” ਉੱਧਰ ਨ੍ਰਿਤਕਾਂ ਨੇ ਕਥਿਤ ਤੌਰ 'ਤੇ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ। ਜ਼ਿਕਰਯੋਗ ਹੈ ਕਿ ਜਦੋਂ ਤੋਂ ਮਰੀਅਮ ਨਵਾਜ਼ ਨੇ ਪਿਛਲੇ ਸਾਲ ਸੂਬੇ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਹੀ ਅਸ਼ਲੀਲਤਾ ਨੂੰ ਉਤਸ਼ਾਹਿਤ ਕਰਨ ਵਾਲੇ ਵਪਾਰਕ ਥੀਏਟਰਾਂ 'ਤੇ ਸਖ਼ਤੀ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News