ਨਾਈਜੀਰੀਆ ''ਚ ''ਲਾਸਾ'' ਬੁਖਾਰ ਦਾ ਕਹਿਰ, 32 ਲੋਕਾਂ ਦੀ ਮੌਤ

Tuesday, Feb 01, 2022 - 10:24 AM (IST)

ਨਾਈਜੀਰੀਆ ''ਚ ''ਲਾਸਾ'' ਬੁਖਾਰ ਦਾ ਕਹਿਰ, 32 ਲੋਕਾਂ ਦੀ ਮੌਤ

ਅਬੂਜਾ (ਵਾਰਤਾ): ਪੱਛਮੀ ਅਫ਼ਰੀਕੀ ਦੇਸ਼ ਨਾਈਜੀਰੀਆ ਵਿੱਚ ਲਾਸਾ ਬੁਖਾਰ ਤੋਂ ਇਸ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਘੱਟ ਤੋਂ ਘੱਟ 32 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਕ ਅਧਿਕਾਰਤ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ। ਨਾਈਜੀਰੀਆ ਸੈਂਟਰ ਫਾਰ ਡਿਜੀਜ਼ ਕੰਟਰੋਲ (ਐਨਸੀਡੀਸੀ) ਦੀ ਸੋਮਵਾਰ ਨੂੰ ਜਾਰੀ ਰਿਪੋਰਟ ਦੇ ਅਨੁਸਾਰ ਇਸ ਬੁਖਾਰ ਦੇ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ 74 ਹੋ ਗਈ ਹੈ, ਜਦਕਿ ਇਸੇ ਮਿਆਦ ਵਿਚ ਕੁੱਲ 759 ਸ਼ੱਕੀ ਮਾਮਲੇ ਸਾਹਮਣੇ ਆਏ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਬੋਰਿਸ ਜਾਨਸਨ ਨੂੰ ਮਿਲੀ ਤਾਲਾਬੰਦੀ ਉਲੰਘਣਾ ਸਬੰਧੀ ਜਾਂਚ ਰਿਪੋਰਟ

26 ਜਨਵਰੀ ਨੂੰ ਸਿਹਤ ਪ੍ਰਸ਼ਾਸਨ ਨੇ ਦੱਸਿਆ ਸੀ ਕਿ ਬੁਖਾਰ ਦੇ ਪ੍ਰਕੋਪ ਨੂੰ ਦੇਖਦੇ ਹੋਏ ਦੇਸ਼ ਭਰ ਵਿੱਚ ਲਾਸਾ ਬੁਖਾਰ ਸੰਕਟ ਮੁਹਿੰਮ ਨੂੰ ਸਰਗਰਮ ਕੀਤਾ ਗਿਆ ਹੈ। ਐਨਸੀਡੀਸੀ ਨੇ ਕਿਹਾ ਕਿ ਮੌਤ ਦਰ ਨੂੰ ਘੱਟ ਕਰਨ ਲਈ ਰਾਜ ਦੀਆਂ ਸਿਹਤ ਟੀਮਾਂ ਵਚਨਬੱਧ ਹਨ। ਲਾਸਾ ਬੁਖਾਰ ਇੱਕ ਵਾਇਰਲ ਲਾਗ ਹੈ ਜੋ ਵਾਇਰਸ ਦੇ ਕਾਰਨ ਹੁੰਦਾ ਹੈ। ਨਈਜ਼ੀਰੀਆ ਵਿੱਚ ਇਹ ਬਿਮਾਰੀ ਸਾਰਾ ਸਾਲ ਹੁੰਦੀ ਹੈ ਪਰ ਖੁਸ਼ਕ ਮੌਸਮ ਦੌਰਾਨ ਇਸ ਦੇ ਮਾਮਲੇ ਵੱਧ ਜਾਂਦੇ ਹਨ। ਐਨ.ਸੀ.ਡੀ.ਸੀ. ਦੇ ਅਨੁਸਾਰ ਪਿਛਲੇ ਸਾਲ ਨਾਈਜੀਰੀਆ ਵਿੱਚ ਇਸ ਬਿਮਾਰੀ ਤੋਂ ਘੱਟ ਤੋਂ ਘੱਟ 80 ਲੋਕਾਂ ਦੀ ਮੌਤ ਹੋਈ ਸੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News