ਬੱਚੇ ਨੂੰ ਲੈ ਕੇ ਦੌੜੀ ਔਰਤ ਮਿਲੀ ਵਿਦੇਸ਼ ਤੋਂ, ਪੇਸ਼ ਹੋਵੇਗੀ ਅਦਾਲਤ 'ਚ

Friday, Aug 11, 2017 - 03:32 PM (IST)

ਬੱਚੇ ਨੂੰ ਲੈ ਕੇ ਦੌੜੀ ਔਰਤ ਮਿਲੀ ਵਿਦੇਸ਼ ਤੋਂ, ਪੇਸ਼ ਹੋਵੇਗੀ ਅਦਾਲਤ 'ਚ

ਬੇਲਾਇਜ਼/ਟੋਰਾਂਟੋ— ਕੈਨੇਡਾ 'ਚ ਆਪਣੇ ਪਤੀ ਨਾਲ ਨਾ ਰਹਿਣ ਦੀ ਇੱਛਾ 'ਚ 33 ਸਾਲਾ ਔਰਤ ਨੇ ਆਪਣੇ ਬੱਚੇ ਨਾਲ ਕੈਨੇਡਾ ਛੱਡ ਦਿੱਤਾ ਸੀ। 11 ਮਹੀਨਿਆਂ ਦੇ ਬੱਚੇ ਦੇ ਪਿਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ ਬੱਚੇ ਨੂੰ ਮਿਲਣਾ ਚਾਹੁੰਦਾ ਹੈ। ਪੁਲਸ ਨੂੰ ਇਹ ਔਰਤ ਬੈਲਾਇਜ਼ ਤੋਂ ਮਿਲੀ ਹੈ। ਹੁਣ ਇਹ ਬੱਚਾ 4 ਸਾਲ ਦਾ ਹੋ ਗਿਆ ਹੈ। ਪੁਲਸ ਨੇ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬੱਚੇ ਨੂੰ ਫਿਲਹਾਲ ਬੈਲਾਇਜ਼ ਹਿਊਮਨ ਸਰਵਿਸ ਡਿਪਾਰਟਮੈਂਟ 'ਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੱਚਾ ਬਿਲਕੁਲ ਠੀਕ ਹੈ ਤੇ ਉਹ ਉਸ ਦੇ ਪਿਤਾ ਨੂੰ ਵਾਪਸ ਦੇ ਦਿੱਤਾ ਜਾਵੇਗਾ। ਇਹ ਪਿਤਾ ਲੰਬੇ ਸਮੇਂ ਤੋਂ ਬੱਚੇ ਦੀ ਸਿਹਤ ਲਈ ਚਿੰਤਤ ਸੀ। ਪੁਲਸ ਨੇ ਕਿਹਾ ਕਿ ਔਰਤ ਬੱਚੇ ਨੂੰ ਲੈ ਕੇ ਭੱਜ ਗਈ ਸੀ ਅਤੇ ਉਸ ਨੇ ਪਰਿਵਾਰ ਨੂੰ ਇਸ ਸੰਬੰਧੀ ਜਾਣਕਾਰੀ ਤਕ ਨਹੀਂ ਦਿੱਤੀ ਸੀ। ਫਿਲਹਾਲ ਇਸ ਨੂੰ 15 ਅਗਸਤ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।


Related News