ਅਸੀਂ ਸਿਰ ਤੋਂ ਪੈਰਾਂ ਤੱਕ ਬੁਰਕਾ ਪਾਉਣ ਨੂੰ ਤਿਆਰ, ਸਾਡੀਆਂ ਬੇਟੀਆਂ ਨੂੰ ਸਕੂਲਾਂ ’ਚ ਪੜ੍ਹਨ ਦੇਵੇ ਤਾਲਿਬਾਨ

09/03/2021 1:02:11 AM

ਕਾਬੁਲ - ਅਫਗਾਨਿਸਤਾਨ ਦੇ ਪੱਛਮੀ ਹੇਰਾਤ ਸੂਬੇ ਵਿਚ ਗਵਰਨਰ ਆਫਿਸ ਦੇ ਬਾਹਰ ਲਗਭਗ 3 ਦਰਜਨ ਔਰਤਾਂ ਨੇ ਪ੍ਰਦਰਸ਼ਨ ਕੀਤਾ। ਅਫਗਾਨਿਸਤਾਨ ਵਿਚ ਇਹ ਆਪਣੀ ਤਰ੍ਹਾਂ ਦਾ ਦੁਰਲੱਭ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ। ਇਸ ਪ੍ਰਦਰਸ਼ਨ ਦਾ ਮੁੱਖ ਉਦੇਸ਼ ਅਫਗਾਨਿਸਤਾਨ ਦੇ ਤਾਲਿਬਾਨ ਰਾਜ ਵਿਚ ਮਹਿਲਾ ਅਧਿਕਾਰਾਂ ਦੀ ਰੱਖਿਆ ਨੂੰ ਤਰਜ਼ੀਹ ਦੀ ਗੱਲ ਇਕ ਸੁਰ ਵਿਚ ਚੁੱਕਣੀ ਸੀ। ਔਰਤਾਂ ਨੇ ਸਭ ਤੋਂ ਵੱਡੀ ਮੰਗ ਰੱਖੀ ਕਿ ਉਹ ਸਿਰ ਤੋਂ ਪੈਰਾਂ ਤੱਕ ਢਕਣ ਵਾਲਾ ਬੁਰਕਾ ਪਾਉਣ ਲਈ ਤਿਆਰ ਹਨ ਪਰ ਉਨ੍ਹਾਂ ਦੀਆਂ ਬੇਟੀਆਂ ਨੂੰ ਸਕੂਲ ਵਿਚ ਪੜ੍ਹਨ ਦਿੱਤਾ ਜਾਵੇ।

ਇਹ ਵੀ ਪੜ੍ਹੋ - ਅਫਗਾਨਿਸਤਾਨ ਦੀ ਜ਼ਮੀਨ ਦਾ ਭਾਰਤ ਖ਼ਿਲਾਫ਼ ਅੱਤਵਾਦੀ ਸਰਗਰਮੀਆਂ ਲਈ ਇਸਤੇਮਾਲ ਨਾ ਹੋਵੇ: ਵਿਦੇਸ਼ ਮੰਤਰਾਲਾ

ਵੀਰਵਾਰ ਨੂੰ ਹੋਈ ਰੈਲੀ ਦੀ ਆਯੋਜਕ ਫਿਰਬਾ ਕਬਰਜਾਨੀ ਨੇ ਕਿਹਾ ਕਿ ‘ਲੋਯਾ ਜਿਰਗਾ’ ਅਤੇ ਮੰਤਰੀ ਮੰਡਲ ਸਮੇਤ ਨਵੀਂ ਸਰਕਾਰ ਵਿਚ ਔਰਤਾਂ ਨੂੰ ਸਿਆਸੀ ਭਾਈਵਾਲੀ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਅਫਗਾਨੀ ਔਰਤਾਂ ਅੱਜ ਜੋ ਕੁਝ ਵੀ ਹਨ, ਉਸਨੂੰ ਹਾਸਲ ਕਰਨ ਲਈ ਉਨ੍ਹਾਂ ਨੇ ਪਿਛਲੇ 20 ਸਾਲ ਵਿਚ ਕਈ ਕੁਰਬਾਨੀਆਂ ਦਿੱਤੀਆਂ ਹਨ। ਕਬਰਜਾਨੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਹੰ ਕਿ ਦੁਨੀਆ ਸਾਡੀ ਸੁਣੇ। ਕਬਰਜਾਨੀ ਨੇ ਕਿਹਾ ਕਿ ਕੁਝ ਪਰਿਵਾਰਾਂ ਨੇ ਹੋਰਨਾਂ ਔਰਤਾਂ ਨੂੰ ਰੈਲੀ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਦਕਿ ਤਾਲਿਬਾਨ ਵਲੋਂ ਦੇਸ਼ ਦੀ ਸੱਤਾ ਅਤੇ ਕਾਬਿਜ਼ ਹੋਣ ਤੋਂ ਬਾਅਦ ਉਨ੍ਹਾਂ ਔਰਤਾਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News